ਸਰਕਾਰੀ ਖਰੀਦ ਏਜੰਸੀਆਂ ਵੱਲੋਂ ਖਰੀਦ ਰੋਕਣ ਕਾਰਨ ਕਿਸਾਨ ਪਰੇਸ਼ਾਨ ਸਰਕਾਰੀ ਖਰੀਦ ਏਜੰਸੀਆਂ ਵੱਲੋਂ ਖਰੀਦ ਰੋਕਣ ਕਾਰਨ ਕਿਸਾਨ ਪਰੇਸ਼ਾਨ
Publish Date: Wed, 11 Nov 2026 04:36 PM (IST)
Updated Date: Thu, 12 Nov 2026 04:00 AM (IST)
ਸਰਕਾਰ ਅਤੇ ਪ੍ਰਸ਼ਾਸਨ ਨੇ ਧਿਆਨ ਨਾ ਦਿੱਤਾ ਤਾਂ ਸੰਘਰਸ਼ ਵਿੱਢਾਂਗੇ -ਕਿਸਾਨ ਆਗੂ, 87 ਫੀਸਦੀ ਝੋਨਾ ਖਰੀਦ ਦਾ ਟੀਚਾ ਮੁਕੰਮਲ ਮਨੀਸ਼ ਪੁੰਜ ਜਿਲਾ ਫੂਡ ਸਪਲਾਈ ਕੰਟਰੋਲਰ ਜਸਪਾਲ ਲਾਡੇਵਾਲ, ਪੰਜਾਬੀ ਜਾਗਰਣ, ਮਾਲੇਰਕੋਟਲਾ : ਪਿਛਲੇ ਦਿਨੀ ਸਰਕਾਰ ਦੇ ਨਾਦਰ ਸ਼ਾਹੀ ਫਰਮਾਨ ਕਾਰਨ ਦਾਣਾ ਮੰਡੀ ਵਿੱਚ ਝੋਨੇ ਦੀ ਖਰੀਦ ਰੁਕਣ ਕਾਰਨ ਕਿਸਾਨਾਂ ਅਤੇ ਆੜਤੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਦੋਂ ਕਿ ਮੰਡੀਆਂ ਵਿੱਚ ਝੋਨੇ ਦੇ ਢੇਰਾਂ ਦੇ ਅੰਬਾਰ ਲੱਗੇ ਹਨ ਅਤੇ ਲਿਫਟਿੰਗ ਨਾ ਹੋਣ ਕਾਰਨ ਝੋਨੇ ਦੀਆਂ ਭਰੀਆਂ ਬੋਰੀਆਂ ਦੇ ਦੇ ਅੰਬਾਰ ਲੱਗਣ ਨਾਲ ਜਗ੍ਹਾ ਦੀ ਸਮੱਸਿਆ ਨਾਲ ਵੀ ਜੂਝਣਾ ਪੈ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰ ਦੇ ਨਵੇਂ ਫਰਮਾਨ ਮੁਤਾਬਕ ਪਿਛਲੇ ਸਾਲ ਦੀ ਖਰੀਦ ਨਾਲੋਂ ਝੋਨੇ ਦੀਆਂ ਕੁਝ ਕਿਸਮਾਂ ਨੂੰ 80 ਫੀਸਦੀ ਘਟਾ ਕੇ ਖਰੀਦ ਕਰਨ ਲਈ ਖਰੀਦ ਏਜੰਸੀਆਂ ਨੂੰ ਟੀਚਾ ਦਿੱਤਾ ਗਿਆ ਹੈ, ਜਦੋਂ ਕਿ ਇਸ ਵਾਰ ਝੋਨੇ ਦੀ ਪੈਦਾਵਾਰ ਪਿਛਲੇ ਸਾਲਾਂ ਨਾਲੋਂ ਵਧ ਕੇ ਹੋਈ ਹੈ। ਸਰਕਾਰ ਦੇ ਇਸ ਫਰਮਾਨ ਮੁਤਾਬਕ ਖਰੀਦ ਏਜੰਸੀਆਂ ਵੱਲੋਂ ਪਿਛਲੇ ਦਿਨਾਂ ਤੋ ਸਭ ਖਰੀਦ ਸੈਂਟਰਾਂ ਤੇ ਖਰੀਦ ਬੰਦ ਕਰ ਦਿੱਤੀ ਹੈ, ਜਿਸ ਕਾਰਨ ਜਿਮੀਦਾਰ ਕਿਸਾਨ ਪਰੇਸ਼ਾਨ ਹਨ ਮਲੇਰ ਕੋਟਲਾ ਅਨਾਜ ਮੰਡੀ ਵਿੱਚ ਤਕਰੀਬਨ 47913 ਮੀਟਰ ਟਨ, ਕੁੱਪ ਕਲਾਂ ਸਬ-ਖਰੀਦ ਕੇਂਦਰ ਤੇ 8615 ਮੀਟਰ ਟਨ, ਹੁਸੈਨਪੁਰਾ ਸਬ ਖਰੀਦ ਕੇਂਦਰ ਤੇ 4500 ਮੀਟਰ ਟਨ, ਮਤੋਈ ਸਬ ਖਰੀਦ ਕੇਂਦਰ ਤੇ 3920 ਮੀਟਰ ਟਨ, ਭੂਦਨ ਸਬ ਖਰੀਦ ਕੇਂਦਰ ਤੇ 15300 ਮੀਟਰ ਟਨ, ਫਲੌਂਡ ਖੁਰਦ ਸਬ ਖਰੀਦ ਕੇਂਦਰ ਤੇ 2914 ਮੀਟਰ ਟਨ, ਮਦੇਵੀ ਸਬ ਖਰੀਦ ਸੈਂਟਰ ਤੇ 1277 ਮੀਟਰ ਟਨ, ਰੁੜਕਾ ਸਬ ਖਰੀਦ ਸੈਂਟਰ ਤੇ 2376 ਮੀਟਰ ਟਨ, ਸਰੌਦ ਸਬ ਖਰੀਦ ਸੈਂਟਰ ਤੇ 2120 ਮੀਟਰ ਟਨ, ਹਥਨ ਸਬ ਖਰੀਦ ਸੈਂਟਰ ਤੇ 8400 ਮੀਟਰ ਟਨ, ਕਿਸ਼ਨਗੜ੍ਹ ਸੰਗਾਲੀ ਸਬ ਖਰੀਦ ਕੇਂਦਰ ਤੇ 2880 ਮੀਟਰ ਟਨ, ਬਿੰਜੋਕੀ ਖੁਰਦ ਸਭ ਖਰੀਦ ਕੇਂਦਰ ਤੇ 3915 ਮੀਟਰ ਟਨ, ਲਸੋਈ ਖਰੀਦ ਸਬ ਸੈਂਟਰ 13,306 ਮੀਟਰ ਟਨ, ਸੱਦੋਪੁਰ ਖਰੀਦ ਕੇਂਦਰ ਤੇ 6718 ਮੀਟਰ ਟਨ, ਮਾਣਕ ਮਾਜਰਾ ਸਬ ਖਰੀਦ ਕੇਂਦਰ ਤੇ 5616 ਮੀਟਰ ਟਨ, ਸਰਵਰਪੁਰ ਖਰੀਦ ਕੇਂਦਰ ਤੇ 1510 ਮੀਟਰ ਟਨ ਝੋਨਾ ਖਰੀਦ ਪੈਂਡਿੰਗ ਹੈ ਜਦੋਂ ਕਿ ਇਹਨਾਂ ਸੈਂਟਰਾਂ ਤੇ ਇਸ ਤੋਂ ਇਲਾਵਾ ਹੋਰ 7300 ਮੀਟਰ ਟਨ ਝੋਨਾ ਆਉਣ ਦੀ ਸੰਭਾਵਨਾ ਹੈ ਪ੍ਰੰਤੂ ਪਹਿਲਾਂ ਪਏ ਝੋਨੇ ਦੀ ਖਰੀਦ ਨਾ ਹੋਣ ਅਤੇ ਲਿਫਟਿੰਗ ਨਾ ਹੋਣ ਕਾਰਨ ਕਿਸਾਨਾਂ ਵਿੱਚ ਭਾਰੀ ਪਰੇਸ਼ਾਨੀ ਪੈਦਾ ਹੋ ਗਈ ਹੈ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਕੇਵਲ ਸਿੰਘ ਭੜੀ ਮਾਨਸਾ ਨੇ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਨੇ ਜੇਕਰ ਤੁਰੰਤ ਧਿਆਨ ਨਾ ਦਿੱਤਾ ਤਾਂ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਸੰਘਰਸ਼ ਵਿੱਢਿਆ ਜਾਵੇਗਾ। ਇਸ ਮਸਲੇ ਸਬੰਧੀ ਜਦੋਂ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਮਨੀਸ਼ ਪੁੰਜ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਕਿਹਾ ਹੁਣ ਤੱਕ 87 ਫੀਸਦੀ ਖਰੀਦ ਮੁਕੰਮਲ ਹੋਈ ਹੈ। ਹੁਣ ਤੱਕ 45 ਹਜਾਰ ਮੀਟਰ ਟਨ ਝੋਨਾ ਖਰੀਦ ਕੀਤਾ ਗਿਆ ਹੈ ਜਦੋਂ ਕਿ 4 ਲੱਖ 62000 ਮੀਟਰ ਟਨ ਦਾ ਟੀਚਾ ਹੈ ਇਸ ਤੋਂ ਜਿਆਦਾ ਖਰੀਦ ਕਰਨ ਲਈ ਸਰਕਾਰ ਨੂੰ ਲਿਖਿਆ ਗਿਆ ਹੈ ਅਤੇ ਜਲਦੀ ਇਹ ਸਮੱਸਿਆ ਦਾ ਹੱਲ ਹੋ ਜਾਵੇਗਾ। ਉਹਨਾਂ ਲਿਫਟਿੰਗ ਸਬੰਧੀ ਕਿਹਾ ਕੇ ਸੈਲਰਾਂ ਵਿੱਚ ਪਿਛਲਾ ਮਾਲ ( ਕਣਕ ) ਪਿਆ ਹੈ। ਜਿਸ ਨੂੰ ਜਲਦੀ ਚੁਕਵਾਇਆ ਜਾਵੇਗਾ। ਸਰਕਾਰ ਕੋਲ ਮਾਲ ਸਟਾਕ ਕਰਨ ਲਈ ਜਗ੍ਹਾ ਦੀ ਵੀ ਕਮੀ ਹੈ। ਸੈਲਰਾਂ ਵਿੱਚੋਂ ਸਪੈਸ਼ਲ ਰੈਕ ਰਾਹੀਂ ਮਾਲ ਚੁਕਾ ਕੇ ਜਗ੍ਹਾ ਬਣਾਉਣ ਦੀ ਕੋਸ਼ਿਸ਼ ਹੈ।