ਕਿਸਾਨਾਂ ਨੇ ਫੂਕਿਆ ਸੂਬਾ ਸਰਕਾਰ ਦਾ ਪੁਤਲਾ
ਕਿਸਾਨਾਂ ਨੇ ਫੂਕਿਆ ਮੁੱਖ ਮੰਤਰੀ ਦਾ ਪੁਤਲਾ
Publish Date: Fri, 20 Feb 2026 05:07 PM (IST)
Updated Date: Sat, 21 Feb 2026 04:06 AM (IST)

ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਬਲਾਕ ਲਹਿਰਾ ਦੀ ਇਕਾਈ ਪਿੰਡ ਸੰਗਤਪੁਰਾ ਵਿਖੇ ਕਿਸਾਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਦੀ ਅਰਥੀ ਫੂਕੀ ਗਈ। ਇਸ ਮੌਕੇ ਇਕਾਈ ਪ੍ਰਧਾਨ ਦਰਸ਼ਨ ਸਿੰਘ ਸੰਗਤਪੁਰਾ ਨੇ ਦੱਸਿਆ ਕਿ 18 ਫ਼ਰਵਰੀ ਨੂੰ ਕਿਸਾਨ ਜੱਥੇਬੰਦੀ ਬਠਿੰਡਾ ਵਿਖੇ ਆਪਣੇ ਸਾਥੀਆਂ ਦੀ ਰਿਹਾਈ ਵਾਸਤੇ ਸ਼ਾਂਤੀ ਪੂਰਵਕ ਜਾ ਰਹੇ ਸਨ। ਪਰ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਰਸਤਿਆਂ ਵਿੱਚ ਘੇਰ ਕੇ ਲਾਠੀਚਾਰਜ ਕੀਤਾ। ਇੱਥੇ ਹੀ ਬੱਸ ਨਹੀਂ ਇੱਥੋਂ ਤੱਕ ਕਿ ਕਿਸਾਨ ਬੀਬੀਆਂ ਦੀਆਂ ਚੁੰਨੀਆਂ ਨੂੰ ਵੀ ਰੋਲੀਆਂ ਗਿਆ। ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਨੇ ਲੋਕਾਂ ਦੇ ਹੱਕਾਂ ਦਾ ਘਾਣ ਕੀਤਾ ਹੈ । ਵੋਟਾਂ ਤੋਂ ਪਹਿਲਾਂ ਖੁਦ ਭਗਵੰਤ ਮਾਨ ਸਟੇਜਾਂ ਤੇ ਕਹਿੰਦਾ ਹੁੰਦਾ ਸੀ, ਕਿ ਅਸੀਂ ਅਜਿਹੀ ਸਰਕਾਰ ਦੇਵਾਂਗੇ, ਕਿ ਕਿਸੇ ਧੀ ਭੈਣ ਦੀ ਚੁੰਨੀ ਨਹੀਂ ਰੁਲੇਗੀ, ਕਿਸੇ ਨੂੰ ਧਰਨੇ ਨਹੀਂ ਲਾਉਣੇ ਪੈਣਗੇ, ਕਿਸੇ ਨੂੰ ਵਾਟਰ ਵਰਕਸ ਦੀਆਂ ਟੈਂਕੀਆਂ ਤੇ ਨਹੀਂ ਚੜਨਾ ਪਵੇਗਾ। ਪ੍ਰੰਤੂ ਮੁੱਖ ਮੰਤਰੀ ਬਣਨ ਸਾਰ ਭਗਵੰਤ ਮਾਨ ਅਤੇ ਇਸ ਦੀ ਸਰਕਾਰ ਪਹਿਲਾਂ ਨਾਲੋਂ ਵੀ ਵੱਧ ਜੁਲਮ ਪਬਲਿਕ ਅਤੇ ਹੱਕ ਮੰਗਦੇ ਲੋਕਾਂ ਤੇ ਕਰ ਰਹੀ ਹੈ। ਇਹ ਸਰਕਾਰ ਜੋ ਕਿਸਾਨ ਹਿਤੈਸ਼ੀ ਕਹਾਉਂਦੀ ਸੀ ਤੇ ਲੋਕਾਂ ਨੂੰ ਗੁੰਮਰਾਹ ਕਰਕੇ ਵੋਟਾਂ ਵਟੋਰੀਆਂ,ਪਰ ਹੁਣ ਲੋਕ ਸਿਆਣੇ ਹੋ ਗਏ ਹਨ। ਇਸ ਦਾ ਜਵਾਬ ਲੋਕ ਸਰਕਾਰ ਨੂੰ ਆਉਣ ਵਾਲੀਆਂ ਚੋਣਾਂ ਵਿੱਚ ਦੇਣਗੇ। ਇਸ ਮੌਕੇ ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਸੰਗਤਪੁਰਾ, ਗੁਰਚਰਨ ਸਿੰਘ, ਗੁਰਜੰਟ ਸਿੰਘ, ਅਮਰਜੀਤ ਸਿੰਘ ਗਿਦੜਿਆਣੀ ਹਾਜ਼ਰ ਸਨ।