ਭਾਰਤ-ਅਮਰੀਕਾ ਵਪਾਰ ਸਮਝੌਤੇ ਖ਼ਿਲਾਫ਼ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੇ ਲਾਇਆ ਧਰਨਾ ਭਾਰਤ-ਅਮਰੀਕਾ ਵਪਾਰ ਸਮਝੌਤੇ ਖਿਲਾਫ ਕਿਸਾਨ ਅਤੇ ਖੇਤ ਮਜ਼ਦੂਰ ਨੇ ਲਾਇਆ ਧਰਨਾ
Publish Date: Sat, 11 Jul 2026 04:38 PM (IST)
Updated Date: Sun, 12 Jul 2026 04:01 AM (IST)
ਫੋਟੋ 11ਪੀਟੀਐਲ: 12 ਜੀਐੱਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼ : ਕੁੱਲ ਹਿੰਦ ਕਿਸਾਨ ਸਭਾ ਜ਼ਿਲ੍ਹਾ ਪਟਿਆਲਾ ਦੇ ਸਕੱਤਰ ਕਾਮਰੇਡ ਰਮੇਸ਼ ਸਿੰਘ ਅਜ਼ਾਦ ਤੇ ਮਜ਼ਦੂਰ ਆਗੂ ਕਾਮਰੇਡ ਜੈ ਰਾਮ ਭਾਨਰਾ ਨੇ ਕਿਹਾ ਹੈ ਕਿ ਭਾਰਤ-ਅਮਰੀਕਾ ਮੁਕਤ ਵਪਾਰ ਸਮਝੌਤਾ ਦੇਸ਼ ਲਈ ਘਾਤਕ ਸਿੱਧ ਹੋਵੇਗਾ, ਜਿਸ ਨਾਲ ਕਿਸਾਨੀ ਤਬਾਹ ਹੋ ਜਾਵੇਗੀ ਅਤੇ ਵਪਾਰਕ ਅਦਾਰੇ ਤਹਿਸ਼ ਨਹਿਸ਼ ਹੋ ਜਾਣਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਉਨ੍ਹਾਂ ਨੇ ਅੱਜ ਐਸ.ਡੀ.ਐਮ. ਦੁੱਧਨਸਾਧਾਂ ਦੇ ਦਫਤਰ ਸਾਹਮਣੇ ਦਿੱਤੇ ਧਰਨੇ ‘ਚ ਸ਼ਾਮਲ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਟੈਕਸ ਮੁਕਤ ਸਮਝੌਤੇ ਤਹਿਤ ਸਸਤੇ ਭਾਅ ਤੇ ਆਉਣ ਵਾਲੇ ਵਿਦੇਸ਼ੀ ਮਾਲ ਅੱਗੇ ਦੁੱਧ, ਦਹੀਂ ਅਤੇ ਸਬਜ਼ੀਆਂ ਵਰਗੀਆਂ ਭਾਰਤੀ ਵਸਤਾਂ ਟਿੱਕ ਨਹੀਂ ਸਕਣਗੀਆਂ। ਇਸ ਨਾਲ ਭਾਰਤੀ ਉਦਯੋਗ ਬੰਦ ਹੋਣਗੇ ਅਤੇ ਲੋਕ ਬੋਰੁਜ਼ਗਾਰ ਹੋ ਜਾਣਗੇ। ਆਗੂਆਂ ਨੇ ਬਿਨ੍ਹਾਂ ਕਿਸੇ ਦੇਰੀ ਮੁਕਤ ਵਪਾਰ ਸਮਝੌਤਾ, ਬਿਜਲੀ ਬਿੱਲ 2025 ਤੇ ਬੀਜ਼ ਬਿੱਲ ਰੱਦ ਕਰਨ, ਬਾਰਡਰ ਤਾਰ ਤੋਂ ਪਾਰ ਦੇ ਕਿਸਾਨਾਂ ਦੇ ਕੰਮ ਦੋ ਘੰਟੇ ਵਧਾਉਣ ਅਤੇ ਖਾਦਾਂ ਦੀ ਲੁੱਟ ਤੇ ਭ੍ਰਿਸ਼ਟਾਚਾਰ ਖਤਮ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਵੀ.ਬੀ. ਜੀਰਾਮਜੀ ਖਿਲਾਫ ਦੇਸ਼ ‘ਚ ਉੱਠ ਰਹੀ ਲਹਿਰ ਦਾ ਹਿੱਸਾ ਬਣੀ ਪੰਜਾਬ ਸਰਕਾਰ ਨੇ -ਯੂਟਰਨ ਲੈਂਦਿਆਂ ਉਕਤ ਕਾਨੂੰਨ ਲਾਗੂ ਕਰ ਦਿੱਤਾ ਹੈ। ਕੇਂਦਰ ਵੱਲੋਂ ਇਸ ਨੂੰ ਸਕੀਮ ‘ਚ ਬਦਲਣ ਨਾਲ ਕਰਜ਼ੇ ਸਹਾਰੇ ਚੱਲ ਰਹੀ ਪੰਜਾਬ ਸਰਕਾਰ ਇਸ ਵਿੱਚ ਗਰੰਟੀ ਤਹਿਤ ਹਿੱਸਾ ਨਹੀਂ ਪਾ ਸਕੇਗੀ, ਜਿਸ ਨਾਲ ਦਿਹਾਤੀ ਮਜ਼ਦੂਰਾਂ ਨੂੰ ਕੰਮ ਨਹੀਂ ਮਿਲੇਗਾ। ਉਨ੍ਹਾਂ ਕਿਸਾਨਾਂ-ਮਜ਼ਦੂਰਾਂ ਦੇ ਕਰਜ਼ੇ ਮੁਆਫ ਕਰਨ, ਮਜ਼ਦੂਰਾਂ ਨੂੰ 10 ਮਰਲੇ ਦੇ ਪਲਾਟ ਅਤੇ 5 ਲੱਖ ਦਾ ਕਰਜ਼ਾ ਦੇਣ ਦੀ ਮੰਗ ਵੀ ਕੀਤੀ। ਇਸ ਮੌਕੇ ਉਨ੍ਹਾਂ ਇੱਕ ਮੰਗ ਪੱਤਰ ਮੁੱਖ ਮੰਤਰੀ ਅਤੇ ਗਵਰਨਰ ਦੇ ਨਾਂ ਨਾਇਬ ਤਹਿਸੀਲਦਾਰ ਦੁੱਧਨਸਾਧਾਂ ਨੂੰ ਦਿੱਤਾ। ਇਸ ਮੌਕੇ ਕਾਮਰੇਡ ਰਮੇਸ਼ ਸਿੰਘ ਅਜ਼ਾਦ ਸਕੱਤਰ ਜਿਲਾ ਕਿਸਾਨ ਸਭਾ ਪਟਿਆਲਾ, ਮਜ਼ਦੂਰ ਆਗੂ ਕਾਮਰੇਡ ਜੈ ਰਾਮ ਭਾਨਰਾ, ਸੂਬੇਦਾਰ ਜਸਵੰਤ ਸਿੰਘ, ਦਵਿੰਦਰ ਸਿੰਘ ਬੀਬੀਪੁਰ, ਪਾਲਾ ਰਾਮ ਰੌਹਡ਼, ਹੰਸ ਰਾਜ ਭਾਨਰਾ, ਸੰਤੋਖ ਸਿੰਘ, ਬੀਬੀ ਗੁਰਵਿੰਦਰ ਕੌਰ ਸਰਪੰਚ ਸੁੰਦਰ ਸਿੰਘ ਵਾਲਾ, ਸਨੇਹਰਾ ਸਿੰਘ ਰੌਹਡ਼, ਕਾ. ਪਾਲਾ ਸਿੰਘ ਰੌਹਡ਼, ਗੁਲਜ਼ਾਰ ਸਿੰਘ ਰੌਹਡ਼, ਗੁਰਮੇਲ ਸਿੰਘ ਰੌਹਡ਼, ਪ੍ਰੇਮ ਸਿੰਘ ਦੇਵੀਗਡ਼, ਤਰਸੇਮ ਸਿੰਘ ਬਰਕਤਪੁਰ, ਗੋਰਾ ਸਿੰਘ ਤੇ ਸੋਹਨ ਸਿੰਘ ਦੇਵੀਗਡ਼ ਆਦਿ ਮੌਜੂਦ ਸਨ।