- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਭੱਟੀਆਂ ਖੁਰਦ ਦੇ ਕਿਸਾਨ ਰਣਜੀਤ ਸਿੰਘ ਸਿੰਘੂ ਬਾਡਰ ਤੋਂ ਵਾਪਸ ਪਰਤਦੇ ਸਮੇਂ ਰਾਜਪੁਰਾ ਨਜ਼ਦੀਕ ਅਚਾਨਕ ਛਾਤੀ ਵਿਚ ਦਰਦ ਹੋਣ ਕਰ ਕੇ ਪਟਿਆਲਾ ਦੇ ਸਦਭਾਵਨਾ ਹਾਰਟ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਉਥੇ ਇਲਾਜ ਦੌਰਾਨ ਕਿਸਾਨ ਦੀ ਮੌਤ ਹੋ ਗਈ।

ਪਵਿੱਤਰ ਸਿੰਘ, ਅਮਰਗੜ੍ਹ : ਕਾਲੇ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਦੀਆਂ ਬਰੂਹਾਂ 'ਤੇ ਚੱਲ ਰਹੇ ਕਿਸਾਨੀ ਸੰਘਰਸ਼ ਦੌਰਾਨ ਸ਼ਹਾਦਤ ਦਾ ਜਾਮ ਪੀਣ ਵਾਲਿਆਂ ਵਿਚ ਇਕ ਹੋਰ ਨਾਂ ਜੁੜ ਗਿਆ ਹੈ। ਜਾਣਕਾਰੀ ਅਨੁਸਾਰ ਪਿੰਡ ਭੱਟੀਆਂ ਖੁਰਦ ਦੇ ਕਿਸਾਨ ਰਣਜੀਤ ਸਿੰਘ ਸਿੰਘੂ ਬਾਡਰ ਤੋਂ ਵਾਪਸ ਪਰਤਦੇ ਸਮੇਂ ਰਾਜਪੁਰਾ ਨਜ਼ਦੀਕ ਅਚਾਨਕ ਛਾਤੀ ਵਿਚ ਦਰਦ ਹੋਣ ਕਰ ਕੇ ਪਟਿਆਲਾ ਦੇ ਸਦਭਾਵਨਾ ਹਾਰਟ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਉਥੇ ਇਲਾਜ ਦੌਰਾਨ ਕਿਸਾਨ ਦੀ ਮੌਤ ਹੋ ਗਈ। ਮਿ੍ਤਕ ਕਿਸਾਨ ਦੇ ਸਸਕਾਰ ਮੌਕੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਕਿਸਾਨ ਆਗੂ ਪਹੁੰਚੇ ਤੇ ਮਿ੍ਤਕ ਤੇ ਯੂਨੀਅਨ ਦਾ ਝੰਡਾ ਸਨਮਾਨ ਵਜੋਂ ਪਾਇਆ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਕਰਨਵੀਰ ਸਿੰਘ, ਹਰਜੀਤ ਸਿੰਘ ਪਿੰਕਾ, ਹਰਦੀਪ ਸਿੰਘ ਿਢੱਲੋਂ, ਰਣਜੀਤ ਸਿੰਘ ਬਿੱਟੂ, ਨਿਰਭੈ ਸਿੰਘ, ਮੇਘ ਸਿੰਘ, ਭਗਵੰਤ ਸਿੰਘ ਭੱਟੀਆਂ, ਅਕਾਲੀ ਆਗੂ ਮਾਲਵਿੰਦਰ ਸਿੰਘ, ਬੀਕੇਯੂ ਰਾਜੇਵਾਲ ਵੱਲੋਂ ਅਵਤਾਰ ਸਿੰਘ ਚੀਮਾ ਪ੍ਰਧਾਨ, ਬਲਵਿੰਦਰ ਸਿੰਘ ਭੱਟੀਆਂ ਪਰਮੇਸ਼ਰ ਸਿੰਘ ਪ੍ਰਧਾਨ ਕੋਆਪਰੇਟਿਵ ਸੁਸਾਇਟੀ ਮੰਨਵੀ ਤੇ ਰਣਜੀਤ ਸਿੰਘ ਬੈਨੀਪਾਲ ਆਦਿ ਹਾਜ਼ਰ ਸਨ।