- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੈਰਾਡਾਈਜ਼ ਸਕੂਲ ਵੱਲੋਂ ਕਰਵਾਏ ਫੈਂਸੀ ਡਰੈੱਸ ਮੁਕਾਬਲੇ

ਭੁਪਿੰਦਰਜੀਤ ਮੌਲਵੀਵਾਲਾ ਪੰਜਾਬੀ ਜਾਗਰਣ, ਪਾਤੜਾਂ : ਪੈਰਾਡਾਈਜ਼ ਇੰਟਰਨੈਸ਼ਨਲ ਸਕੂਲ ਘੱਗਾ ਵਿਖੇ ਸਾਲਾਨਾ ਫੈਂਸੀ ਡਰੈੱਸ ਮੁਕਾਬਲੇ ਕਰਵਾਏ ਗਏ, ਜਿਸ ਦੌਰਾਨ ਨਰਸਰੀ ਤੋਂ ਪਹਿਲੀ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਸਮਾਗਮ ਵਿਚ ਪ੍ਰੋ ਡਾ. ਗੀਤਿਕਾ ਸਰਹਿੰਦੀ ਮੁਖੀ ਬਾਟਨੀ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰੋਗਰਾਮ ਦੌਰਾਨ ਸਮਾਜਿਕ ਜਾਗਰੂਕਤਾ ਹਾਸ ਰਸ ਪੈਰਾਇਕਤਾ ਦੇਸ਼ਭਗਤੀ ਸੱਭਿਆਚਾਰ ਅਤੇ ਸਮਕਾਲੀ ਵਿਸ਼ਿਆਂ ਦਾ ਸੁੰਦਰ ਸੁਮੇਲ ਦੇਖਣ ਨੂੰ ਮਿਲਿਆ। ਬੱਚਿਆਂ ਨੇ ਸਿਹਤਮੰਦ ਭੋਜਨ ਬਨਾਮ ਜੰਕ ਫੂਡ ਨਵਿਆਉਣਯੋਗ ਸੂਰਜੀ ਊਰਜਾ ਧਰਤੀ ਬਚਾਓ ਪਾਣੀ ਬਚਾਓ ਵਾਤਾਵਰਣ-ਪ੍ਰਦੂਸ਼ਣ ਖੂਨਦਾਨ ਤੇ ਨਾਰੀ ਸ਼ਕਤੀ ਵਰਗੇ ਵਿਸ਼ਿਆਂ ਰਾਹੀਂ ਸਮਾਜ ਨੂੰ ਮਹੱਤਵਪੂਰਨ ਸੰਦੇਸ਼ ਦਿੱਤੇ। ਮੰਚ ਤੇ ਹਾਸ ਰਸ ਤੇ ਮਨੋਰੰਜਨ ਦੇ ਰੰਗ ਵੀ ਦੇਖਣ ਨੂੰ ਮਿਲੇ। ਮਾਂ ਕਾਲੀ ਅਰਧਨਾਰੀਸ਼ਵਰ ਹਨੂਮਾਨ ਨਾਰਾਇਣ ਰਾਧਾ ਨਾਰਦ ਮੁਨੀ ਮੀਰਾ ਬਾਈ ਅਤੇ ਰਾਵਣ ਵਰਗੇ ਕਿਰਦਾਰਾਂ ਨੇ ਪ੍ਰੋਗਰਾਮ ਦੀ ਸ਼ਾਨ ਵਧਾਈ। ਦੇਸ਼ਭਗਤੀ ਦੀ ਭਾਵਨਾ ਨੂੰ ਵੀ ਬੱਚਿਆਂ ਨੇ ਬਾਖੂਬੀ ਪੇਸ਼ ਕੀਤਾ। ਨੇਤਾਜੀ ਸੁਭਾਸ਼ ਚੰਦਰ ਬੋਸ, ਸ਼ਹੀਦ ਭਗਤ ਸਿੰਘ, ਮਹਾਰਾਜਾ ਰਣਜੀਤ ਸਿੰਘ, ਮਹਾਰਾਣੀ ਜਿੰਦ ਕੌਰ, ਟੀਪੂ ਸੁਲਤਾਨ ਅਤੇ ਮੰਗਲ ਪਾਂਡੇ ਦੇ ਕਿਰਦਾਰਾਂ ਨੇ ਦਰਸ਼ਕਾਂ ਵਿੱਚ ਦੇਸ਼ਪ੍ਰੇਮ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ। ਇਸੇ ਤਰ੍ਹਾਂ ਸਾਵਿਤਰੀਬਾਈ ਫੂਲੇ ਜਿਨ੍ਹਾਂ ਨੂੰ ਮਹਿਲਾ ਸਿੱਖਿਆ ਦੀ ਅਗਵਾਈ ਕਰਨ ਵਾਲੀ ਮਹਾਨ ਸ਼ਖ਼ਸੀਅਤ ਵਜੋਂ ਯਾਦ ਕੀਤਾ ਜਾਂਦਾ ਹੈ ਅਤੇ ਮਾਤਾ ਪਿਤਾ ਪ੍ਰਤੀ ਸਤਿਕਾਰ ਅਤੇ ਸਮਰਪਣ ਦੇ ਪ੍ਰਤੀਕ ਸ੍ਰਵਣ ਕੁਮਾਰ ਦੀ ਪੇਸ਼ਕਾਰੀ ਨੇ ਸਿੱਖਿਆ ਸਨਮਾਨ ਅਤੇ ਪਰਿਵਾਰਕ ਕਦਰਾਂ ਕੀਮਤਾਂ ਦਾ ਸੰਦੇਸ਼ ਦਿੱਤਾ। ਮੁੱਖ ਮਹਿਮਾਨ ਪ੍ਰੋ (ਡਾ) ਗੀਤਿਕਾ ਸਰਹਿੰਦੀ, ਸਕੂਲ ਚੇਅਰਮੈਨ ਡਾ ਅੰਮ੍ਰਿਤਪਾਲ ਸਿੰਘ ਕਾਲੇਕਾ ਅਤੇ ਪ੍ਰਿੰਸੀਪਲ ਡਾ ਪਰਮਿੰਦਰ ਕੌਰ ਵੱਲੋਂ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ।