NSNIS ਵਿਖੇ ਸਮਾਗਮ ਦੌਰਾਨ ਡਿੱਗੀ ਫਾਲਸ ਸੀਲਿੰਗ, ਜਾਨੀ ਨੁਕਸਾਨ ਤੋਂ ਰਿਹੈ ਬਚਾਅ; ਘਟਨਾ ਦੀ ਤਕਨੀਕੀ ਜਾਂਚ ਦੇ ਹੁਕਮ ਨੇਤਾਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ (ਐਨ ਐਸ ਐਨ ਆਈ ਐਸ), ਪਟਿਆਲਾ ਦੇ ਡਾਇਰੈਕਟਰ ਸੁਮਿਤ ਮਿਗਲਾਨੀ ਨੇ ਦੱਸਿਆ ਹੈ ਕਿ ਅੱਜ ਸੰਸਥਾ ਵਿਖੇ ਸੱਭਿਆਚਾਰਕ ਸਮਾਗਮ ਦੌਰਾਨ ਛੱਤ ਹੇਠਲੇ ਹਿੱਸੇ ਦੀ ਹਲਕੇ ਭਾਰ ਵਾਲੀ ਫਾਲਸ ਸੀਲਿੰਗ ਦੇ ਇੱਕ ਹਿੱਸੇ ਦੇ ਡਿੱਗਣ ਦੀ ਘਟਨਾ ਵਾਪਰੀ। ਇਸ ਘਟਨਾ 'ਤੇ ਤੁਰੰਤ ਮੌਕੇ 'ਤੇ ਮੌਜੂਦ ਅਧਿਕਾਰੀਆਂ ਨੇ ਘਟਨਾ ਸਥਾਨ ਦਾ ਦੌਰਾ ਕਰਕੇ ਜਾਇਜ਼ਾ ਲਿਆ ਹੈ।ਇਸ ਦੌਰਾਨ ਕੁਝ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਉਨ੍ਹਾਂ ਨੂੰ ਤੁਰੰਤ ਮੁੱਢਲੀ ਸਹਾਇਤਾ ਅਤੇ ਜ਼ਰੂਰੀ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ ਜਦਕਿ ਕਿਸੇ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ ਹੈ, ਅਤੇ ਸਾਰੇ ਸਬੰਧਤ ਵਿਅਕਤੀ ਸੁ
Publish Date: Sat, 15 Aug 2026 02:52 PM (IST)
Updated Date: Sat, 15 Aug 2026 02:54 PM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ - ਨੇਤਾਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ (ਐਨ ਐਸ ਐਨ ਆਈ ਐਸ), ਪਟਿਆਲਾ ਦੇ ਡਾਇਰੈਕਟਰ ਸੁਮਿਤ ਮਿਗਲਾਨੀ ਨੇ ਦੱਸਿਆ ਹੈ ਕਿ ਅੱਜ ਸੰਸਥਾ ਵਿਖੇ ਸੱਭਿਆਚਾਰਕ ਸਮਾਗਮ ਦੌਰਾਨ ਛੱਤ ਹੇਠਲੇ ਹਿੱਸੇ ਦੀ ਹਲਕੇ ਭਾਰ ਵਾਲੀ ਫਾਲਸ ਸੀਲਿੰਗ ਦੇ ਇੱਕ ਹਿੱਸੇ ਦੇ ਡਿੱਗਣ ਦੀ ਘਟਨਾ ਵਾਪਰੀ। ਇਸ ਘਟਨਾ 'ਤੇ ਤੁਰੰਤ ਮੌਕੇ 'ਤੇ ਮੌਜੂਦ ਅਧਿਕਾਰੀਆਂ ਨੇ ਘਟਨਾ ਸਥਾਨ ਦਾ ਦੌਰਾ ਕਰਕੇ ਜਾਇਜ਼ਾ ਲਿਆ ਹੈ।ਇਸ ਦੌਰਾਨ ਕੁਝ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਉਨ੍ਹਾਂ ਨੂੰ ਤੁਰੰਤ ਮੁੱਢਲੀ ਸਹਾਇਤਾ ਅਤੇ ਜ਼ਰੂਰੀ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ ਜਦਕਿ ਕਿਸੇ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ ਹੈ, ਅਤੇ ਸਾਰੇ ਸਬੰਧਤ ਵਿਅਕਤੀ ਸੁਰੱਖਿਅਤ ਅਤੇ ਸਥਿਰ ਹਨ।
ਸੁਮਿਤ ਮਿਗਲਾਨੀ ਨੇ ਦੱਸਿਆ ਕਿ ਤੁਰੰਤ ਸਾਵਧਾਨੀ ਦੇ ਉਪਾਅ ਵਜੋਂ, ਪ੍ਰਭਾਵਿਤ ਖੇਤਰ ਨੂੰ ਘੇਰੇ ਵਿੱਚ ਲੈ ਲਿਆ ਗਿਆ ਸੀ ਅਤੇ ਇੱਥੇ ਪਹੁੰਚ ਨੂੰ ਸੀਮਤ ਕਰ ਦਿੱਤਾ ਗਿਆ ਸੀ ਅਤੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ। ਇਸ ਦੇ ਨਾਲ ਹੀ ਜ਼ਰੂਰੀ ਸੁਰੱਖਿਆ ਉਪਾਅ ਤੁਰੰਤ ਕੀਤੇ ਗਏ ਸਨ, ਅਤੇ ਪ੍ਰਭਾਵਿਤ ਹਿੱਸੇ ਨੂੰ ਮੁਰੰਮਤ ਕਰਨ ਕਾਰਵਾਈ ਸ਼ੁਰੂ ਕੀਤੀ ਗਈ ਹੈ।
ਸੁਮਿਤ ਮਿਗਲਾਨੀ ਨੇ ਅੱਗੇ ਦੱਸਿਆ ਕਿ ਘਟਨਾ ਦੇ ਕਾਰਨ ਦਾ ਪਤਾ ਲਗਾਉਣ ਅਤੇ ਲੋੜੀਂਦੇ ਹੋਰ ਰੋਕਥਾਮ ਉਪਾਵਾਂ ਦੀ ਪਛਾਣ ਕਰਨ ਲਈ ਖੇਤਰ ਦਾ ਤਕਨੀਕੀ ਨਿਰੀਖਣ ਵੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਐਨ ਆਈ ਐਸ ਦੇ ਐਥਲੀਟਾਂ, ਸਿਖਿਆਰਥੀਆਂ, ਸਟਾਫ ਅਤੇ ਸੈਲਾਨੀਆਂ ਦੀ ਸੁਰੱਖਿਆ ਅਤੇ ਤੰਦਰੁਸਤੀ ਸੰਸਥਾ ਦੀ ਸਭ ਤੋਂ ਵੱਡੀ ਤਰਜੀਹ ਬਣੀ ਹੋਈ ਹੈ।
ਡਾਇਰੈਕਟਰ ਸੁਮਿਤ ਮਿਗਲਾਨੀ ਨੇ ਦੱਸਿਆ ਕਿ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ, ਅਤੇ ਸੰਸਥਾ ਵਿੱਚ ਆਮ ਗਤੀਵਿਧੀਆਂ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਹਨ। ਡਾਇਰੈਕਟਰ ਅਨੁਸਾਰ ਐਨ ਐਸ ਐਨ ਆਈ ਐਸ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ ਅਤੇ ਇਹ ਯਕੀਨੀ ਬਣਾਏਗਾ ਕਿ ਸਾਰੇ ਜ਼ਰੂਰੀ ਸੁਧਾਰਾਤਮਕ ਅਤੇ ਰੋਕਥਾਮ ਵਾਲੇ ਉਪਾਅ ਕੀਤੇ ਜਾਣ।