ਐੱਫਐਂਡਸੀਸੀ ਮੀਟਿੰਗ : ਕਰੋੜਾਂ ਰੁਪਏ ਦੇ ਅਹਿਮ ਪ੍ਰੋਜੈਕਟਾਂ ਨੂੰ ਦਿੱਤੀ ਮਨਜ਼ੂਰੀ ਐੱਫ.ਐਂਡ.ਸੀ.ਸੀ. ਮੀਟਿੰਗ: ਕਰੋੜਾਂ ਰੁਪਏ ਦੇ ਅਹਿਮ ਪ੍ਰੋਜੈਕਟਾਂ ਨੂੰ ਦਿੱਤੀ ਮਨਜ਼ੂਰੀ
Publish Date: Wed, 26 Aug 2026 06:21 PM (IST)
Updated Date: Wed, 26 Aug 2026 06:25 PM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਨਗਰ ਨਿਗਮ ਦੀ ਐੱਫਐਂਡਸੀਸੀ ਦੀ ਅਹਿਮ ਮੀਟਿੰਗ ਮੇਅਰ ਕੁੰਦਨ ਗੋਗੀਆ ਤੇ ਨਿਗਮ ਕਮਿਸ਼ਨਰ ਪੂਜਾ ਸਿਆਲ ਗਰੇਵਾਲ ਦੀ ਸਾਂਝੀ ਅਗਵਾਈ ਹੇਠ ਨਿਗਮ ਦਫ਼ਤਰ ਵਿਖੇ ਹੋਈ। ਮੀਟਿੰਗ ਦੌਰਾਨ ਸ਼ਾਹੀ ਸ਼ਹਿਰ ਪਟਿਆਲਾ ਦੇ ਸਰਬਪੱਖੀ ਵਿਕਾਸ, ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਲੋਕਾਂ ਨੂੰ ਬਿਹਤਰ ਸ਼ਹਿਰੀ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਕਰੋੜਾਂ ਰੁਪਏ ਦੇ ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਗਈ। ਮੇਅਰ ਅਤੇ ਕਮਿਸ਼ਨਰ ਨੇ ਸਾਂਝੇ ਤੌਰ ਤੇ ਸਪੱਸ਼ਟ ਕੀਤਾ ਕਿ ਸ਼ਹਿਰ ਦੇ ਵਿਕਾਸ ਕਾਰਜਾਂ ਵਿਚ ਮੁਕੰਮਲ ਪਾਰਦਰਸ਼ਤਾ ਅਤੇ ਗੁਣਵੱਤਾ ਯਕੀਨੀ ਬਣਾਈ ਜਾਵੇਗੀ। ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ, ਡਿਪਟੀ ਮੇਅਰ ਜਗਦੀਪ ਜੱਗਾ, ਐਸ ਸੀ ਰਾਜਿੰਦਰ ਚੋਪੜਾ, ਡੀ ਸੀ ਐਫ ਏ ਨੀਰਜ ਰਹੇਜਾ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ. -ਸੜਕਾਂ ਦੀ ਉਸਾਰੀ, ਰੀ-ਕਾਰਪੇਟਿੰਗ ਸ਼ਹਿਰ ਵਾਸੀਆਂ ਨੂੰ ਚੰਗੀ ਸਹੂਲਤ ਦੇਣ ਲਈ ਸ਼ਹਿਰ ਵਿਚ ਸੀਵਰੇਜ ਤੇ ਪਾਣੀ ਦੇ ਪ੍ਰੋਜੈਕਟਾਂ ਦੌਰਾਨ ਸੜਕਾਂ ਦੇ ਨਵੀਨੀਕਰਨ ਤੇ ਦੁਬਾਰਾ ਬਣਾਉਣ ਲਈ ਵਿਸ਼ੇਸ਼ ਤੌਰ ਤੇ ਲੱਖਾਂ ਰੁਪਏ ਦਾ ਬਜਟ ਮਨਜ਼ੂਰ ਕੀਤਾ ਗਿਆ। ਇਸ ਮੌਕੇ ਐਲਐਂਡਟੀ ਵੱਲੋਂ ਜਗਦੀਸ਼ ਕਾਲੋਨੀ, ਸ਼ਹੀਦ ਊਧਮ ਸਿੰਘ ਨਗਰ, ਧਾਲੀਵਾਲ ਕਾਲੋਨੀ ਤੇ ਕਮਲ ਕਾਲੋਨੀ ਵਿਚ ਸੜਕਾਂ ਦੇ ਨਵੀਨੀਕਰਨ ਤੇ 63.46 ਲੱਖ ਰੁਪਏ ਖ਼ਰਚੇ ਜਾਣਗੇ। ਬਡੂੰਗਰ ਤੇ ਪ੍ਰਤਾਪ ਨਗਰ ਵਿੱਚ ਬੀ.ਟੀ. ਸੜਕ (68.15 ਲੱਖ), ਘੁੰਮਣ ਨਗਰ-ਏ ਤੇ ਆਜ਼ਾਦ ਨਗਰ (65.51 ਲੱਖ), ਭੂਤਨਾਥ ਮੰਦਿਰ ਵਾਰਡ-36 ਸੀਸੀ ਰੋਡ (50 ਲੱਖ), ਇੰਦਰਪੁਰੀ ਤੇ ਨਿਊ ਮੇਹਰ ਸਿੰਘ ਕਾਲੋਨੀ (49.75 ਲੱਖ), ਵਾਰਡ-17 ਅਮਨ ਨਗਰ ਤੇ ਗੁਰਮੁਖ ਕਾਲੋਨੀ (47.26 ਲੱਖ), ਵਾਰਡ-15 ਖ਼ਾਲਸਾ ਨਗਰ (34.67 ਲੱਖ), ਨਿਊ ਮੇਹਰ ਸਿੰਘ ਕਾਲੋਨੀ ਚ ਐਮ.ਐਸ. ਗ੍ਰਿਲ ਤੇ ਸਿਵਲ ਵਰਕ (30.96 ਲੱਖ), ਤੇਜ ਬਾਗ ਕਾਲੋਨੀ (30.94 ਲੱਖ) ਸਮੇਤ ਵੱਖ-ਵੱਖ ਵਾਰਡਾਂ ਵਿਚ ਸੀਸੀ ਫਲੋਰਿੰਗ ਅਤੇ ਰੀ-ਕਾਰਪੇਟਿੰਗ ਦੇ ਕੰਮ ਸ਼ਾਮਲ ਹਨ। ਇਸ ਤੋਂ ਇਲਾਵਾ ਕਮੇਟੀ ਵਲੋਂ ਰਹਿੰਦੀਆਂ ਕਲੋਨੀਆਂ ਦੇ ਕੰਮਾਂ ਨੂੰ ਇੰਟਰਲਾਕ ਟਾਈਲਾਂ ਦੀ ਬਜਾਏ ਸੀਸੀਸੀਸੀ ਫਲੋਰਿੰਗ ਦਾ ਕੰਮ ਵੀ ਜਲਦ ਨੇਪਰੇ ਚਾੜਨ ਲਈ ਜਲਦ ਨਵਾਂ ਬਜਟ ਤਿਆਰ ਕਰਨ ਦਾ ਪ੍ਰਸਤਾਵ ਵੀ ਪਾਸ ਕੀਤਾ ਗਿਆ। -ਸੀਵਰੇਜ ਸਿਸਟਮ ਅਤੇ ਸਟੋਰਮ ਪਾਣੀ ਦਾ ਪ੍ਰਬੰਧ ਬਰਸਾਤੀ ਪਾਣੀ ਦੀ ਨਿਕਾਸੀ ਨੂੰ ਸੁਚਾਰੂ ਬਣਾਉਣ ਲਈ ਸਿੱਧੂ ਕਲੋਨੀ ਜੇਲ੍ਹ ਰੋਡ ਵਿਖੇ ਸਟੋਰਮ ਸੀਵਰੇਜ ਪਾਉਣ ਤੇ 41.26 ਲੱਖ ਰੁਪਏ ਖ਼ਰਚੇ ਜਾਣਗੇ। ਸ਼ੇਰਾਂ ਵਾਲਾ ਗੇਟ ਤੋਂ ਹੈਪੀ ਚਿਕਨ ਠੇਕੇ ਤੱਕ ਸੀਵਰ ਲਾਈਨ ਲਈ 37.77 ਲੱਖ, ਵਾਰਡ-43 ਵਿਚ ਸੀਵਰੇਜ ਲਾਈਨ ਦੇ ਪੁਨਰਵਾਸ ਲਈ 14.37 ਲੱਖ, ਵਾਰਡ-44 ਡੂਮਾਵਾਲੀ ਗਲੀ ਵਿਚ 4 ਇੰਚ ਪਾਣੀ ਦੀ ਪਾਈਪਲਾਈਨ ਲਈ 10 ਲੱਖ, ਵਾਰਡ-47 ਦੀਆਂ ਗਲੀਆਂ ਚ ਐਸ.ਐਨ.-8 ਪਾਈਪ ਤੇ ਸੀਸੀ ਵਰਕ ਲਈ 6.62 ਲੱਖ, ਅਤੇ ਫੋਕਲ ਪੁਆਇੰਟ ਵਿਚ ਨੁਕਸਾਨੇ ਗਏ ਸਟਾਰਮ ਸੀਵਰ ਨੂੰ ਬਦਲਣ ਲਈ 2.99 ਲੱਖ ਰੁਪਏ ਮਨਜ਼ੂਰ ਕੀਤੇ ਗਏ ਹਨ। -ਸਟ੍ਰੀਟ ਲਾਈਟਾਂ ਤੇ ਬਿਜਲੀ ਪ੍ਰਬੰਧ ਸ਼ਹਿਰ ਦੀ ਰੋਸ਼ਨੀ ਵਿਵਸਥਾ ਨੂੰ ਬਿਹਤਰ ਬਣਾਉਣ ਲਈ ਸਟ੍ਰੀਟ ਲਾਈਟਾਂ ਦੇ ਰੱਖ-ਰਖਾਅ ਤੇ ਛੇ ਮਹੀਨਿਆਂ ਲਈ ਐਲਈਡੀ ਡਰਾਈਵਰ, ਚਿਪਸ, ਐਸਪੀਡੀ ਆਦਿ ਖ਼ਰੀਦਣ ਵਾਸਤੇ 42.23 ਲੱਖ ਰੁਪਏ ਮਨਜ਼ੂਰ ਕੀਤੇ ਗਏ। ਸਟ੍ਰੀਟ ਲਾਈਟਾਂ ਦੀ ਦੇਖਭਾਲ ਲਈ ਦੋ ਵੱਖ-ਵੱਖ ਸ਼੍ਰੇਣੀਆਂ ਵਿਚ ਮਜ਼ਦੂਰ ਉਪਲੱਬਧ ਕਰਵਾਉਣ ਤੇ 71.16 ਲੱਖ ਰੁਪਏ ਖ਼ਰਚੇ ਜਾਣਗੇ। ਇੰਜੀਨੀਅਰਿੰਗ ਸ਼ਾਖਾ ਦੇ ਨਵੀਨੀਕਰਨ ਲਈ 42.25 ਲੱਖ, ਆਊਟਸੋਰਸ ਸੁਰੱਖਿਆ ਗਾਰਡਾਂ ਲਈ 27.34 ਲੱਖ, ਤਿੰਨ ਆਊਟਸੋਰਸ ਡਰਾਈਵਰਾਂ ਲਈ 11.39 ਲੱਖ ਅਤੇ ਸੁਪਰਵਾਈਜ਼ਰ ਸੇਵਾਵਾਂ ਲਈ 2.45 ਲੱਖ ਰੁਪਏ ਪਾਸ ਕੀਤੇ ਗਏ। ਵਾਰਡ-10 (3.75 ਲੱਖ) ਅਤੇ ਵਾਰਡ-5 (2.51 ਲੱਖ) ਵਿੱਚ ਨਵੀਆਂ ਸਟ੍ਰੀਟ ਲਾਈਟਾਂ ਲਗਾਈਆਂ ਜਾਣਗੀਆਂ। -ਧਰਮਸ਼ਾਲਾਵਾਂ ਦਾ ਨਵੀਨੀਕਰਨ ਤੇ ਕਮਿਊਨਿਟੀ ਹਾਲ ਸਮਾਜਿਕ ਅਤੇ ਭਾਈਚਾਰਕ ਕਾਰਜਾਂ ਨੂੰ ਉਤਸ਼ਾਹਿਤ ਕਰਨ ਲਈ ਸ਼ਹਿਰ ਦੀਆਂ ਧਰਮਸ਼ਾਲਾਵਾਂ ਦੀ ਕਾਇਆ-ਕਲਪ ਕੀਤੀ ਜਾਵੇਗੀ। ਡਕਾਲਾ ਚੁੰਗੀ ਨੇੜੇ ਵਿਸ਼ਵਕਰਮਾ ਭਵਨ (50 ਲੱਖ) ਅਤੇ ਵਾਰਡ-49 ਵਿੱਚ ਨਵੇਂ ਹਾਲ ਦੀ ਉਸਾਰੀ (50 ਲੱਖ) ਕੀਤੀ ਜਾਵੇਗੀ। ਸਵਰਨਕਾਰ ਸੰਘ ਧਰਮਸ਼ਾਲਾ (10 ਲੱਖ), ਵਾਰਡ-36 ਬੜਾ ਅਰਾਈ ਮਾਜਰਾ ਧਰਮਸ਼ਾਲਾ (10 ਲੱਖ), ਜੈ ਜਵਾਨ ਕਾਲੋਨੀ ਹਾਲ (9.25 ਲੱਖ), ਕ੍ਰਿਸ਼ਨਾ ਕਾਲੋਨੀ (9 ਲੱਖ), ਪ੍ਰਤਾਪ ਨਗਰ (9 ਲੱਖ), ਰਵਿਦਾਸ ਧਰਮਸ਼ਾਲਾ ਵਾਰਡ-41 (9 ਲੱਖ), ਛੋਟਾ ਅਰਾਈ ਮਾਜਰਾ ਧਰਮਸ਼ਾਲਾ (9 ਲੱਖ ਤੇ ਗਲੀਆਂ ਤੇ 20.71 ਲੱਖ), ਰਾਜਪੂਤ ਧਰਮਸ਼ਾਲਾ ਗ੍ਰੀਨ ਲਹਿਲ (9.02 ਲੱਖ), ਭਾਵਲਪੁਰ ਧਰਮਸ਼ਾਲਾ (8.35 ਲੱਖ), ਵਾਰਡ-51 ਖ਼ਾਲਸਾ ਮੁਹੱਲਾ ਧਰਮਸ਼ਾਲਾ (8 ਲੱਖ), ਅਤੇ ਵਾਰਡ-59 ਕਮਿਊਨਿਟੀ ਸੈਂਟਰ (7 ਲੱਖ) ਦੇ ਨਵੀਨੀਕਰਨ ਲਈ ਫ਼ੰਡ ਮਨਜ਼ੂਰ ਕੀਤੇ ਗਏ ਹਨ। -ਪਾਰਕਾਂ ਦਾ ਸੁੰਦਰੀਕਰਨ ਅਤੇ ਹੋਰ ਪ੍ਰੋਜੈਕਟ ਸ਼੍ਰੀ ਰਾਧਾ ਕ੍ਰਿਸ਼ਨ ਸੇਵਾ ਸੰਮਤੀ ਲਈ ਕਮਰਾ ਬਣਾਉਣ ਵਾਸਤੇ 15 ਲੱਖ, ਰਾਮਲੀਲਾ ਗਰਾਊਂਡ ਵਾਰਡ-40 ਦੇ ਬਕਾਇਆ ਕੰਮਾਂ ਲਈ 13 ਲੱਖ, ਵਾਰਡ-49 ਵਿਚ ਡੀਆਈ-7 ਪਾਣੀ ਦੀ ਲਾਈਨ ਲਈ 12.58 ਲੱਖ, ਵਾਰਡ-52 ਵਿਚ ਧੀਰੂ ਨਗਰ ਗੇਟ ਦੀ ਉਸਾਰੀ ਲਈ 10 ਲੱਖ, ਅਤੇ ਮਹਾਰਾਜਾ ਅਗਰਸੈਨ ਚੌਕ ਵਿਖੇ ਨਵੀਂ ਪ੍ਰਤਿਮਾ ਸਥਾਪਿਤ ਕਰਨ ਲਈ 10 ਲੱਖ ਰੁਪਏ ਰੱਖੇ ਗਏ ਹਨ। ਡੋਗਰਾ ਮੁਹੱਲਾ ਗ੍ਰੀਨ ਪਾਰਕ (7.41 ਲੱਖ), ਵਾਰਡ-50 ਪਾਰਕ ਵਿਕਾਸ (8 ਲੱਖ), ਅਨਾਰਦਾਨਾ ਚੌਕ ਪਾਰਕ (4.97 ਲੱਖ), ਬੀ-ਟੈਂਕ ਨਵੀਨੀਕਰਨ (3 ਲੱਖ), ਵਾਰਡ 30, 31 ਤੇ 32 ਦੇ ਵਾਸ਼ਰੂਮਾਂ ਦੀ ਮੁਰੰਮਤ (9.97 ਲੱਖ) ਅਤੇ ਰਜਿੰਦਰਾ ਲੇਕ ਦੇ ਫੁਹਾਰਿਆਂ ਲਈ ਲੋੜੀਂਦੀ ਸਮੱਗਰੀ ਖ਼ਰੀਦਣ ਦੇ ਪ੍ਰਸਤਾਵ ਵੀ ਪਾਸ ਕੀਤੇ ਗਏ।