ਪਟੇਲ ਕਾਲਜ ’ਚ ਸਾਈਬਰ ਸੁਰੱਖਿਆ ਬਾਰੇ ਮਾਹਰ ਸੈਸ਼ਨ ਕਰਵਾਇਆ ਪਟੇਲ ਕਾਲਜ ’ਚ ਉੱਭਰਦੀਆਂ ਤਕਨੀਕਾਂ ਤੇ ਸਾਈਬਰ ਸੁਰੱਖਿਆ ਬਾਰੇ ਮਾਹਰ ਸੈਸ਼ਨ ਕਰਵਾਇਆ
Publish Date: Sat, 14 Nov 2026 04:32 PM (IST)
Updated Date: Sat, 14 Nov 2026 04:33 PM (IST)
ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਪਟੇਲ ਮੈਮੋਰੀਅਲ ਨੈਸ਼ਨਲ ਕਾਲਜ, ਰਾਜਪੁਰਾ ਦੇ ਟਰੇਨਿੰਗ ਐਂਡ ਪਲੇਸਮੈਂਟ ਸੈੱਲ ਵੱਲੋਂ ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਗਾਂਧੀ ਤੇ ਪੀਆਈਐਮਟੀ ਦੇ ਕਾਰਜਕਾਰੀ ਡਾਇਰੈਕਟਰ ਪ੍ਰੋ. ਰਾਜੀਵ ਬਹੀਆ ਦੀ ਅਗਵਾਈ ਹੇਠ ਉੱਭਰਦੀਆਂ ਤਕਨੀਕਾਂ, ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਤੇ ਸਾਈਬਰ ਸੁਰੱਖਿਆ ਬਾਰੇ ਮਾਹਰ ਸੈਸ਼ਨ ਕਰਵਾਇਆ ਗਿਆ। ਇਸ ਮੌਕੇ 20 ਸਾਲਾਂ ਤੋਂ ਵੱਧ ਉਦਯੋਗਿਕ ਤਜਰਬਾ ਰੱਖਣ ਵਾਲੇ ਤਕਨੀਕੀ ਮਾਹਰ, ਟ੍ਰੇਨਰ ਅਤੇ ਉੱਦਮੀ ਆਸ਼ੀਸ਼ ਜਲੋਟਾ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਏਆਈ ਦੀ ਵਿਹਾਰਕ ਵਰਤੋਂ, ਸਾਈਬਰ ਸੁਰੱਖਿਆ ਪ੍ਰਤੀ ਜਾਗਰੂਕਤਾ, ਡਿਜੀਟਲ ਤਬਦੀਲੀ ਅਤੇ ਤਕਨੀਕੀ ਖੇਤਰ ਵਿਚ ਰੁਜ਼ਗਾਰ ਦੇ ਨਵੇਂ ਮੌਕਿਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਤੇਜ਼ੀ ਨਾਲ ਬਦਲ ਰਹੇ ਡਿਜੀਟਲ ਯੁੱਗ ਵਿੱਚ ਨਵੀਆਂ ਤਕਨੀਕਾਂ ਨਾਲ ਜੁੜੇ ਰਹਿਣਾ ਬੇਹੱਦ ਜ਼ਰੂਰੀ ਹੈ। ਇਸ ਦੌਰਾਨ ਵੀਆਈ ਕਿਊ ਟੈਕਨਾਲੋਜੀ ਦੀ ਟੀਮ ਦੇ ਵਿਸ਼ਾਲ ਸ਼ਰਮਾ, ਤਨਵੀਰ ਅਤੇ ਜਸਪ੍ਰੀਤ ਕੌਰ ਨੇ ਵੀ ਉਦਯੋਗ ਨਾਲ ਸਬੰਧਤ ਅਹਿਮ ਜਾਣਕਾਰੀਆਂ ਸਾਂਝੀਆਂ ਕੀਤੀਆਂ। ਸੈਸ਼ਨ ਵਿੱਚ ਵੱਖ-ਵੱਖ ਕੋਰਸਾਂ ਦੇ 50 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਆਪਣੇ ਸਵਾਲਾਂ ਦੇ ਜਵਾਬ ਪ੍ਰਾਪਤ ਕੀਤੇ। ਪ੍ਰੋਗਰਾਮ ਦਾ ਤਾਲਮੇਲ ਡਾ. ਅਮਿਤਾ ਕੌਸ਼ਲ, ਪ੍ਰੋ. ਅੰਚਲ ਜੌਲੀ ਅਤੇ ਪ੍ਰੋ. ਸੰਦੀਪ ਕੁਮਾਰ ਨੇ ਕੀਤਾ। ਇਸ ਨੂੰ ਸਫਲ ਬਣਾਉਣ ਵਿੱਚ ਲੈਬ ਅਸਿਸਟੈਂਟ ਰੋਹਿਤ ਪਾਹੂਜਾ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਪ੍ਰੋਗਰਾਮ ਦਾ ਤਾਲਮੇਲ ਟਰੇਨਿੰਗ ਐਂਡ ਪਲੇਸਮੈਂਟ ਸੈੱਲ ਦੇ ਡਾ. ਅਮਿਤਾ ਕੌਸ਼ਲ, ਪ੍ਰੋ. ਅੰਚਲ ਜੌਲੀ ਅਤੇ ਪ੍ਰੋ. ਸੰਦੀਪ ਕੁਮਾਰ ਦੁਆਰਾ ਕੀਤਾ ਗਿਆ। ਇਸ ਵਿਚ ਲੈਬ ਅਸਿਸਟੈਂਟ ਰੋਹਿਤ ਪਾਹੂਜਾ ਦਾ ਵੀ ਵਿਸ਼ੇਸ਼ ਸਹਿਯੋਗ ਰਿਹਾ, ਜਿਨ੍ਹਾਂ ਨੇ ਸੈਸ਼ਨ ਨੂੰ ਸਫਲਤਾਪੂਰਵਕ ਨੇਪਰੇ ਚੜਾਇਆ।