ਮਾਹਿਰ ਲੈਕਚਰ ਲੜੀ ਸਫਲਤਾਪੂਰਵਕ ਸਮਾਪਤ ਮਾਹਿਰ ਲੈਕਚਰ ਲੜੀ ਸਫਲਤਾਪੂਰਵਕ ਸਮਾਪਤ
Publish Date: Sun, 27 Sep 2026 04:28 PM (IST)
Updated Date: Mon, 28 Sep 2026 04:00 AM (IST)
ਵਿਦਿਆਰਥੀਆਂ ਨੂੰ ਆਧੁਨਿਕ ਤਕਨੀਕਾਂ ਨਾਲ ਜੋੜਨ ਤੇ ਦਿੱਤਾ ਗਿਆ ਜ਼ੋਰ ਕਰਨਵੀਰ ਸਿੰਘ, ਪੰਜਾਬੀ ਜਾਗਰਣ, ਲੌਂਗੋਵਾਲ ਸੰਤ ਲੌਂਗੋਵਾਲ ਇੰਸਟੀਚਿਉਟ ਇੰਜੀਨੀਅਰਿੰਗ ਆਫ ਐਂਡ ਟੈਕਨਾਲੋਜੀ, ਲੌਂਗੋਵਾਲ ਦੇ ਸਿਵਲ ਇੰਜੀਨੀਅਰਿੰਗ ਵਿਭਾਗ ਵੱਲੋਂ ਸਿਵਿਕੋਨ-ਟੈਕਫੈਸਟ 2026 ਤਹਿਤ ਆਯੋਜਿਤ ਮਾਹਿਰ ਲੈਕਚਰ ਲੜੀ ਸਫਲਤਾਪੂਰਵਕ ਸਮਾਪਤ ਹੋਈ।ਇਨ੍ਹਾਂ ਮਾਹਿਰ ਸੈਸ਼ਨਾਂ ਰਾਹੀਂ ਵਿਦਿਆਰਥੀਆਂ ਨੂੰ ਟਿਕਾਉ ਨਿਰਮਾਣ ਸਮੱਗਰੀ, ਢਾਂਚਾਗਤ ਮੁਰੰਮਤ ਅਤੇ ਰੈਟਰੋਫਿਟਿੰਗ, ਟਿਕਾਉ ਨਿਰਮਾਣ ਤਕਨੀਕਾਂ, ਭੂ-ਤਕਨੀਕੀ ਜਾਂਚ, ਮਿੱਟੀ ਦੀ ਜਾਂਚ ਅਤੇ ਨੀਂਹ ਡਿਜ਼ਾਈਨ ਵਰਗੇ ਮਹੱਤਵਪੂਰਨ ਖੇਤਰਾਂ ਵਿੱਚ ਮਾਹਿਰਾਂ ਤੋਂ ਸਿੱਧੇ ਤੌਰ ਤੇ ਸਿੱਖਣ ਅਤੇ ਵਿਚਾਰ-ਵਟਾਂਦਰਾ ਕਰਨ ਦਾ ਮੌਕਾ ਮਿਲਿਆ। ਲੈਕਚਰਾਂ ਦੌਰਾਨ ਸਿਧਾਂਤਕ ਗਿਆਨ ਨੂੰ ਅਸਲ ਇੰਜੀਨੀਅਰਿੰਗ ਅਤੇ ਉਦਯੋਗਿਕ ਉਪਯੋਗਾਂ ਨਾਲ ਜੋੜਨ ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਚਾਰ ਮਾਹਿਰ ਲੈਕਚਰਾਂ ਤੇ ਆਧਾਰਿਤ ਇਸ ਲੜੀ ਦਾ ਮੁੱਖ ਉਦੇਸ਼ ਵਿਦਿਆਰਥੀਆਂ ਅਤੇ ਸਿਟਲ ਅਧਿਆਪਕਾਂ ਇੰਜੀਨੀਅਰਿੰਗ ਦੇ ਨਵੇਂ ਖੇਤਰਾਂ, ਆਧੁਨਿਕ ਤਕਨੀਕਾਂ, ਟਿਕਾਊ ਨਿਰਮਾਣ ਪ੍ਰਣਾਲੀਆਂ ਅਤੇ ਉਨ੍ਹਾਂ ਦੇ ਵਿਹਾਰਕ ਉਪਯੋਗਾਂ ਨਾਲ ਜਾਣੂ ਕਰਵਾਉਣਾ ਸੀ। ਲੈਕਚਰ ਲੜੀ ਦੀ ਸ਼ੁਰੂਆਤ 16 ਸਤੰਬਰ ਨੂੰ ਥਾਪਰ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਪਟਿਆਲਾ ਦੇ ਸੀਨੀਅਰ ਪ੍ਰੋਫੈਸਰ ਡਾ. ਰਫ਼ਤ ਸਿੱਦੀਕੀ ਦੇ ਲੈਕਚਰ ਨਾਲ ਹੋਈ। ਉਨ੍ਹਾਂ ਨੇ ਫਲਾਈ ਐਸ਼ ਕੰਕਰੀਟ: ਹਰੇ-ਭਰੇ ਭਵਿੱਖ ਲਈ ਇੱਕ ਟਿਕਾਊ ਸਮੱਗਰੀ ਵਿਸ਼ੇ ਤੇ ਟਿਕਾਉ ਨਿਰਮਾਣ ਸਮੱਗਰੀ ਅਤੇ ਵਾਤਾਵਰਣ-ਅਨੁਕੂਲ ਨਿਰਮਾਣ ਦੀ ਮਹੱਤਤਾ ਬਾਰੇ ਜਾਣਕਾਰੀ ਸਾਂਝੀ ਕੀਤੀ।22 ਸਤੰਬਰ ਨੂੰ ਪੰਜਾਬ ਇੰਜੀਨੀਅਰਿੰਗ ਕਾਲਜ ਦੇ ਅਸਿਸਟੈਂਟ ਪ੍ਰੋਫੈਸਰ ਡਾ. ਅਰਸ਼ਦੀਪ ਸਿੰਘ ਨੇ “ਰੀਇਨਫੋਰਸਡ ਕੰਕਰੀਟ ਫਰੇਮ ਵਾਲੀਆਂ ਇਮਾਰਤਾਂ ਦੀ ਮੁਰੰਮਤ ਅਤੇ ਰੈਟਰੋਫਿਟਿੰਗ ਵਿਸ਼ੇ ਤੇ ਲੈਕਚਰ ਦਿੱਤਾ। ਉਨ੍ਹਾਂ ਨੇ ਮੌਜੂਦਾ ਢਾਂਚਿਆਂ ਦੀ ਸੁਰੱਖਿਆ, ਮਜ਼ਬੂਤੀ ਅਤੇ ਸੇਵਾ-ਅਵਧੀ ਵਧਾਉਣ ਵਿੱਚ ਆਧੁਨਿਕ ਮੁਰੰਮਤ ਅਤੇ ਰੈਟਰੋਫਿਟਿੰਗ ਤਕਨੀਕਾਂ ਦੀ ਭੂਮਿਕਾ ਬਾਰੇ ਵਿਸਥਾਰ ਨਾਲ ਚਰਚਾ ਕੀਤੀ।