ਪੈਰਾਡਾਈਜ਼ ਇੰਟਰਨੈਸ਼ਨਲ ਦੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ
ਪੈਰਾਡਾਈਜ਼ ਇੰਟਰਨੈਸ਼ਨਲ ਦੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ
Publish Date: Fri, 09 Oct 2026 05:14 PM (IST)
Updated Date: Fri, 09 Oct 2026 05:17 PM (IST)
ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਪੈਰਾਡਾਈਜ਼ ਇੰਟਰਨੈਸ਼ਨਲ ਸਕੂਲ ਘੱਗਾ ਦੇ ਵਿਦਿਆਰਥੀਆਂ ਨੇ ਪਟਿਆਲਾ ਸਹੋਦਿਆ ਸਕੂਲਜ਼ ਕੰਪਲੈਕਸ ਦੀ ਅਗਵਾਈ ਹੇਠ ਬੁੱਢਾ ਦਲ ਪਬਲਿਕ ਸਕੂਲ, ਪਟਿਆਲਾ ਵਿਖੇ ਕਰਵਾਏ ਗਏ ਹਿੰਦੀ ਮਹੇਤਸਵ-2026 ਵਿਚ ਆਪਣੀ ਭਾਸ਼ਾ ਦੀ ਪ੍ਰਤਿਭਾ, ਰਚਨਾਤਮਕਤਾ ਅਤੇ ਸਮਾਜਿਕ ਜਾਗਰੂਕਤਾ ਦਾ ਪ੍ਰਦਰਸ਼ਨ ਕੀਤਾ। ਸਕੂਲ ਨੇ ਵੱਖ-ਵੱਖ ਮੁਕਾਬਲਿਆਂ ਵਿਚ ਸ਼ਾਨਦਾਰ ਸਥਾਨ ਹਾਸਲ ਕੀਤੇ। ਇਸ ਦੌਰਾਨ ਦਸਵੀਂ ਜਮਾਤ ਦੇ ਸੋਹਿਤ ਸ਼ਰਮਾ ਤੇ ਏਕਮਨੂਰ ਕੌਰ ਨੇ ਆਪਣੇ ਨਵੀਨਤਾਕਾਰੀ ਮਾਡਲ ਭਾਸ਼ਾ ਤੇ ਵਿਆਕਰਣ ਮਾਲਾ ਦੀ ਪੇਸ਼ਕਾਰੀ ਲਈ ਦੂਜਾ ਸਥਾਨ ਪ੍ਰਾਪਤ ਕੀਤਾ। ਸੱਤਵੀਂ ਤੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨਵਦੀਪ ਸਿੰਘ, ਅਵਿਕਮ, ਸਤਿਅਮ ਸ਼ਰਧਾ, ਜੈਸਮੀਨ ਜੱਜ, ਨਵਰੀਤ ਕੌਰ, ਲੋਵਨੀਸ਼ ਸ਼ਰਮਾ ਅਤੇ ਮਨਰੀਤ ਕੌਰ ਨੇ ਸੋਚ ਬਦਲਾਂਗੇ, ਦੇਸ਼ ਬਦਲਾਂਗੇ ਸਿਰਲੇਖ ਹੇਠ ਇੱਕ ਵਿਚਾਰ-ਉਕਸਾਊ ਨੁੱਕੜ ਨਾਟਕ ਪੇਸ਼ ਕੀਤਾ। ਛੇਵੀਂ ਜਮਾਤ ਦੀ ਲੀਲਮ ਕੁਮਾਰੀ ਨੇ ਹਿੰਦੀ ਵਰਣਮਾਲਾ (ਅੱਖਰਾਂ) ਦੀ ਵਰਤੋਂ ਕਰਦਿਆਂ ਹਾਸ-ਰਸ ਹਿੰਦੀ ਕਵਿਤਾ ਪੇਸ਼ ਕੀਤੀ। ਚੇਅਰਮੈਨ ਡਾ ਅੰਮ੍ਰਿਤਪਾਲ ਸਿੰਘ ਕਾਲੇਕਾ ਨੇ ਵਿਦਿਆਰਥੀਆਂ ਦੀ ਸ਼ਲਾਘਾਯੋਗ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ। ਪ੍ਰਿੰਸੀਪਲ ਡਾ. ਪਰਮਿੰਦਰ ਕੌਰ ਨੇ ਜੇਤੂਆਂ ਅਤੇ ਹਿੰਦੀ ਮਹੋਤਸਵ ਵਿੱਚ ਸ਼ਾਨਦਾਰ ਢੰਗ ਨਾਲ ਸਕੂਲ ਦੀ ਨੁਮਾਇੰਦਗੀ ਕਰਨ ਲਈ ਵਧਾਈ ਦਿੱਤੀ।