- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਧਾ ਕ੍ਰਿਸ਼ਨ ਗਊ ਧਾਮ ਵਿਖੇ ਕ੍ਰਿਸ਼ਨ ਅਸ਼ਟਮੀ ਮੋਕੇ ਕਰਵਾਇਆ ਸਮਾਗਮ

ਅਸ਼ਵਿੰਦਰ ਸਿੰਘ, ਪੰਜਾਬੀ ਜਾਗਰਣ, ਬਨੂੜ : ਰਾਧਾ ਕ੍ਰਿਸ਼ਨ ਗਊ ਧਾਮ ਬਨੂੜ ਵਿਖੇ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਸਮਾਗਮ ਕਰਵਾਇਆ ਗਿਆ। ਜਿਸ ਵਿਚ ਵਿਜਤੇ ਮਹਾਜਨ ਗੋ ਸੇਵਾ ਪ੍ਰਮੁੱਖ ਜ਼ਿਲ੍ਹਾ ਮੋਹਾਲੀ ਨੇ ਆਪਣੇ ਕੀਰਤਨ ਦੁਆਰਾ ਸਮਾਗਮ ਵਿਚ ਪਹੁੰਚੇ ਗਊ ਭਗਤਾਂ ਨੂੰ ਨਿਹਾਲ ਕੀਤਾ। ਸਮਾਗਮ ਉਪਰੰਤ ਰਾਧਾ ਕ੍ਰਿਸ਼ਨ ਗਊ ਧਾਮ ਵਿਖੇ ਲੱਗਣ ਵਾਲੇ ਨਵੇਂ ਟਿਊਬਵੈੱਲ ਦਾ ਕੰਮ ਸ਼ੁਰੂ ਕਰਵਾਇਆ ਗਿਆ ਤਾਂ ਜੋ ਗਊਸ਼ਾਲਾ ਵਿਚ ਪਾਣੀ ਦੀ ਘਾਟ ਨੂੰ ਦੂਰ ਕੀਤਾ ਜਾ ਸਕੇ। ਸਮਾਗਮ ਵਿਚ ਕ੍ਰਿਸ਼ਨ ਸ਼ਰਮਾ ਮਟੋਰ ਗਊਸ਼ਾਲਾ, ਪ੍ਰਧਾਨ ਵਿਕਰਮ ਬਾਂਸਲ, ਗੁਰਦੀਪ ਸਿੰਘ, ਮਨੀ ਪੰਡਿਤ, ਪਿੰਕੂ ਸੋਹਲ ਅਤੇ ਹਰਕੇਸ਼ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਸਮਾਗਮ ਉਪਰੰਤ ਗੱਲਬਾਤ ਕਰਦੇ ਹੋਏ ਗਊਸ਼ਾਲਾ ਤੇ ਪ੍ਰਧਾਨ ਆਸ਼ੂ ਕੁਮਾਰ, ਨੀਰਜ ਜੈਨ , ਰਾਜੇਸ਼ ਵਰਮਾ, ਸੋਨੂ ਜੈਨ ਅਤੇ ਰਜਤ ਜੈਨ ਨੇ ਦੱਸਿਆ ਕਿ ਗਊਸ਼ਾਲਾ ਦਾ ਕੰਮ ਬੜੇ ਸੁਚੱਜੇ ਢੰਗ ਨਾਲ ਚੱਲ ਰਿਹਾ ਹੈ ਅਤੇ ਇਸ ਵਿਚ ਗਊ ਭਗਤਾਂ ਵੱਲੋਂ ਗਊ ਮਾਤਾ ਦੀ ਸੇਵਾ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਗਊਸ਼ਾਲਾ ਪ੍ਰਬੰਧਕ ਕਮੇਟੀ ਵਿਚ 51 ਨਵੇਂ ਗਊ ਭਗਤਾਂ ਨੂੰ ਸ਼ਾਮਿਲ ਕੀਤਾ ਗਿਆ ਹੈ ਜਿਨਾਂ ਵਿਚ ਬੱਚੇ ਅਤੇ ਮਹਿਲਾਵਾਂ ਵੀ ਸ਼ਾਮਿਲ ਹਨ ਤਾਂ ਜੋ ਗਊਸ਼ਾਲਾ ਦੇ ਕੰਮ ਨੂੰ ਹੋਰ ਵਧੀਆ ਤਰੀਕੇ ਨਾਲ ਚਲਾਇਆ ਜਾ ਸਕੇ। ਇਸ ਮੌਕੇ ਸੁਭਮ ਜੈਨ, ਸ਼ਾਮ ਲਾਲ, ਚਮਨ ਲਾਲ ਸ਼ਰਮਾ, ਰਕੇਸ਼ ਕੁਮਾਰ ਕੇਸ਼ੀ ਸਾਬਕਾ ਕੌਂਸਲਰ, ਹੇਮੰਤ ਸ਼ਰਮਾ, ਅੰਕਿਤ ਜੈਨ, ਕਰਨਵੀਰ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਗਊ ਸੇਵਕ ਹਾਜ਼ਰ ਸਨ।