ਰਾਮਲੱਲਾ ਮੂਰਤੀ ਸਥਾਪਨਾ ਦੀ ਦੂਜੀ ਵਰ੍ਹੇਗੰਢ ਦੀ ਖੁਸ਼ੀ ’ਚ ਕਰਵਾਇਆ ਸਮਾਗਮ
ਰਾਮਲਲਾ ਮੂਰਤੀ ਸਥਾਪਨਾ ਦੀ ਦੂਜੀ ਵਰੇਗੰਢ ਦੀ ਖੁਸ਼ੀ ’ਚ ਕਰਵਾਇਆ ਸਮਾਗਮ
Publish Date: Sat, 24 Jan 2026 04:35 PM (IST)
Updated Date: Sun, 25 Jan 2026 04:04 AM (IST)

ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ : ਅਯੋਧਿਆ ਨਗਰੀ ’ਚ ਨਿਰਮਿਤ ਵਿਸ਼ਾਲ ਰਾਮ ਮੰਦਰ ਵਿਚ ਰਾਮਲੱਲਾ ਦੀ ਮੂਰਤੀ ਦੀ ਸਥਾਪਨਾ ਦੀ ਦੂਜੀ ਵਰ੍ਹੇਗੰਢ ਦੀ ਖੁਸ਼ੀ ਮੌਕੇ ਸ੍ਰੀ ਸਨਾਤਨ ਮਹਾਂਸਭਾ ਦੀ ਅਗਵਾਈ ਹੇਠ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਥਾਨਕ ਪ੍ਰਾਚੀਨ ਸ਼ਿਵ ਮੰਦਰ ਵਿਖੇ ਸ੍ਰੀ ਰਾਮਾਇਣ ਦੇ ਪਾਠ ਆਰੰਭ ਕਰਵਾਏ ਗਏ ਸਨ ਜਿਸ ਦੇ ਭੋਗ ਪਾਏ ਗਏ। ਇਸ ਮੌਕੇ ਰਾਮ ਭਗਤਾਂ ਨੇ ਸ਼ਰਧਾ ਤੇ ਉਤਸ਼ਾਹ ਨਾਲ ਹਾਜ਼ਰੀ ਲਗਵਾ ਕੇ ਭਗਵਾਨ ਸ਼੍ਰੀ ਰਾਮ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਮਹਾਂਸਭਾ ਦੇ ਪ੍ਰਧਾਨ ਨਰਿੰਦਰ ਸ਼ਰਮਾ ਨੇ ਦੱਸਿਆ ਕਿ ਬੀਤੇ ਕੱਲ੍ਹ ਸ਼ੋਭਾ ਯਾਤਰਾ ਦੌਰਾਨ ਵੱਡੀ ਗਿਣਤੀ ਚ ਸ਼ਹਿਰ ਨਿਵਾਸੀਆਂ ਨੇ ਸ਼ਮੂਲੀਅਤ ਕਰਕੇ ਭਗਵਾਨ ਸ਼੍ਰੀ ਰਾਮ ਚੰਦਰ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਸੀ। ਸ਼ਹਿਰ ਦੇ ਪ੍ਰਾਚੀਨ ਸ਼ਿਵ ਮੰਦਿਰ ਵਿਖੇ ਬੀਤੇ ਕੱਲ੍ਹ ਤੋਂ ਆਰੰਭ ਕੀਤੇ ਗਏ ਸ੍ਰੀ ਰਮਾਇਣ ਜੀ ਦੇ ਪਾਠਾਂ ਦੇ ਅੱਜ ਭੋਗ ਪਾਏ ਗਏ। ਇਸ ਮੌਕੇ ਕਥਾਵਾਚਕ ਮਹੰਤ ਸ਼੍ਰੀ 108 ਸਵਾਮੀ ਰਾਮਗਿਰੀ ਹਸਨਪੁਰ ਵਾਲਿਆਂ ਵੱਲੋਂ ਆਪਣੇ ਪ੍ਰਵਚਨਾਂ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਭੰਡਾਰਾ ਅਤੁੱਟ ਵਰਤਾਇਆ ਗਿਆ। ਇਸ ਮੌਕੇ ਪਹੁੰਚੇ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਆਗੂਆਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਪ੍ਰਾਚੀਨ ਸ਼ਿਵ ਮੰਦਿਰ ਦੇ ਮੁੱਖ ਪ੍ਰਬੰਧਕ ਹਰਵਿੰਦਰ ਸ਼ਰਮਾ ਨੀਟਾ, ਸ੍ਰੀ ਸਨਾਤਨ ਮਹਾਂਸਭਾ ਦੇ ਸਰਪ੍ਰਸਤ ਵਿਕਾਸ ਮਿੱਤਲ ਅਤੇ ਮੁਕੇਸ਼ ਸਿੰਗਲਾ, ਗਊਸ਼ਾਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪੁਰਸ਼ੋਤਮ ਕਾਂਸਲ ਅਤੇ ਮੁੱਖ ਪ੍ਰਬੰਧਕ ਗਿੰਨੀ ਕੱਦ, ਗਜੇੰਦਰ ਰਾਜਪੁਰੋਹਿਤ, ਬਲਦੇਵ ਕ੍ਰਿਸ਼ਨ ਗਰਗ, ਪੰਡਿਤ ਜਗਦੀਸ਼ ਸ਼ਰਮਾ, ਮੁਨੀਸ਼ ਸਿੰਗਲਾ, ਰੂਪ ਗੋਇਲ, ਪਵਨ ਸ਼ਰਮਾ, ਸ਼ਾਮ ਸਚਦੇਵਾ, ਨਰਿੰਦਰ ਮਿੱਤਲ ਸ਼ੈਲੀ, ਰਜਿੰਦਰ ਸਿੰਗਲਾ ਕਾਕਾ, ਵਿਨੋਦ ਜੈਨ, ਸੁਸ਼ਾਂਤ ਗਰਗ, ਪਰਮਜੀਤ ਸ਼ਰਮਾ ਟੋਨੀ, ਵਰਿੰਦਰ ਸਿੰਗਲਾ, ਰਵੀ ਧਵਨ, ਨਰਿੰਦਰ ਰਤਨ ਹਾਜ਼ਰ ਸਨ।