ਮੁਲਾਜ਼ਮ ਤੇ ਪੈਨਸ਼ਨਰ ਸਰਕਾਰ ਨੂੰ ਘੇਰਨ ਲਈ ਪੱਬਾ ਭਾਰ ਮੁਲਾਜਮ ਅਤੇ ਪੈਨਸ਼ਨਰ ਸਰਕਾਰ ਨੂੰ ਘੇਰਨ ਲਈ ਪੱਬਾ ਭਾਰ
Publish Date: Fri, 30 Oct 2026 05:08 PM (IST)
Updated Date: Fri, 30 Oct 2026 05:10 PM (IST)
ਗੁਲਸ਼ਨ ਸ਼ਰਮਾ, ਪੰਜਾਬੀ ਜਾਗਰਣ, ਪਟਿਆਲਾ : ਮੁਲਾਜ਼ਮ ਤੇ ਪੈਨਸ਼ਨਰਾਂ ਦੀ ਮੀਟਿੰਗ ਦਰਸ਼ਨ ਸਿੰਘ ਬੇਲੂਮਾਜਰਾ ਦੀ ਪ੍ਰਧਾਨਗੀ ਹੇਠ ਪੰਜਾਬ ਸਟੇਟ ਕਰਮਚਾਰੀ ਦਲ ਦੇ ਸਥਾਨਕ ਦਫ਼ਤਰ ਵਿਖੇ ਹੋਈ, ਜਿਸ ਵਿਚ ਸੂਬਾ ਕਮੇਟੀ ਵਲੋਂ ਉਲੀਕੇ ਪ੍ਰੋਗਰਾਮਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਫੈਸਲਾ ਕੀਤਾ ਗਿਆ। ਮੀਟਿੰਗ ਵਿਚ ਪਹੁੰਚੇ ਆਗੂਆਂ ਚ ਧਨਵੰਤ ਸਿੰਘ ਭੱਠਲ, ਬਚਿੱਤਰ ਸਿੰਘ, ਹਰੀ ਸਿੰਘ ਟੌਹੜਾ, ਗੁਰਦੀਪ ਸਿੰਘ ਵਾਲੀਆ, ਖੁਸ਼ਵਿੰਦਰ ਕਪਿਲਾ, ਸੁਖਵਿੰਦਰ ਸਿੰਘ ਸੈਣੀ, ਸੰਤ ਰਾਮ ਚੀਮਾ, ਜਸਵੀਰ ਖੋਖਰ ਅਤੇ ਜਗਜੀਤ ਸਿੰਘ ਨੇ ਕਿਹਾ ਕਿ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਸੰਘਰਸ਼ ਸਰਕਾਰ ਦੀਆਂ ਚੂਲਾਂ ਹਿਲਾ ਦੇਣਗੇ। ਉਨ੍ਹਾਂ ਮੀਟਿੰਗ ਚ ਫੈਸਲਾ ਕੀਤਾ ਕਿ ਚੰਡੀਗੜ੍ਹ ਵਿਖੇ 13 ਨਵੰਬਰ ਤੋਂ ਸਰਕਾਰ ਖ਼ਿਲਾਫ਼ ਲਗਾਏ ਜਾ ਰਹੇ ਪੱਕੇ ਮੋਰਚੇ ਚ ਜ਼ਿਲ੍ਹਾ ਪਟਿਆਲਾ ਨਾਲ ਸਬੰਧਤ ਹਜ਼ਾਰਾਂ ਮੁਲਾਜ਼ਮ ਤੇ ਪੈਨਸ਼ਨਰ ਵਹੀਰਾਂ ਘੱਤ ਕੇ ਮੋਰਚੇ ਚ ਪਹੁੰਚਣਗੇ ਅਤੇ ਸਰਕਾਰ ਨੂੰ ਘੇਰਨ ਦੀ ਕੋਈ ਕਸਰ ਬਾਕੀ ਨਹੀਂ ਛੱਡਣਗੇ। ਇਸ ਇਕੱਤਰਤਾ ਚ ਪਹੁੰਚੇ ਆਗੂਆਂ ਲਖਵਿੰਦਰ ਖਾਨਪੁਰ, ਜਗਪ੍ਰੀਤ ਸਿੰਘ, ਓਪਨੈਨ ਸਿੰਘ, ਰਕੇਸ਼ ਬਾਤਿਸ, ਨਾਹਰ ਸਿੰਘ, ਦੀਦਾਰ ਸਿੰਘ ਖਨੋਰੀ, ਰਵਿੰਦਰ ਕੰਬੋਜ ਤੇ ਗੁਰਮੀਤ ਸਿੰਘ ਟਿਵਾਣਾ ਨੇ ਕਿਹਾ ਕਿ ਜਿੱਥੇ ਉਹ 1 ਤੋਂ 5 ਦਸੰਬਰ ਤੱਕ ਐਮਐਲਏ ਤੇ ਮੰਤਰੀਆਂ ਦੀਆਂ ਅਰਥੀਆਂ ਫੂਕਣਗੇ ਅਤੇ 6 ਤਰੀਕ ਨੂੰ ਬੁੱਢੇ ਨਾਲੇ ਵਿੱਚ ਪੰਜਾਬ ਦੇ ਵਿਧਾਇਕਾਂ ਅਤੇ ਮੰਤਰੀਆਂ ਦੇ ਫੁੱਲ ਜਲ ਪ੍ਰਵਾਹ ਕੀਤੇ ਜਾਣਗੇ।