ਬਿਜਲੀ ਮੁਲਾਜ਼ਮ ਅਤੇ ਪੈਨਸ਼ਨਰਾ 10 ਅਪ੍ਰੈਲ ਨੂੰ ਕਰਨਗੇ ਪ੍ਰਦਰਸ਼ਨ : ਬੱਲਪੁਰੀਆ
ਬਿਜਲੀ ਮੁਲਾਜ਼ਮ ਅਤੇ ਪੈਨਸ਼ਨਰ 10 ਅਪ੍ਰੈਲ ਨੂੰ ਪਟਿਆਲਾ ਵਿਖੇ ਪ੍ਰਦਰਸ਼ਨ ਕਰਨਗੇ:ਬੱਲਪੁਰੀਆ,ਚਾਹਲ
Publish Date: Sun, 29 Mar 2026 04:56 PM (IST)
Updated Date: Sun, 29 Mar 2026 04:56 PM (IST)

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ•, ਪਟਿਆਲਾ : ਬਿਜਲੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਪ੍ਰਮੁੱਖ ਜਥੇਬੰਦੀਆਂ ਦੇ ਸਾਂਝੇ ਸੱਦੇ ਤੇ 10 ਅਪ੍ਰੈਲ ਨੂੰ ਸਰਕਾਰ ਵਿਰੁੱਧ ਬਿਜਲੀ ਨਿਗਮ ਦੇ ਮੁੱਖ ਦਫ਼ਤਰ ਪਟਿਆਲਾ ਸਾਹਮਣੇ ਆਪਣੀਆਂ ਮੰਗਾਂ ਦੇ ਸਬੰਧ ਵਿਚ ਵਿਸ਼ਾਲ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਸਬੰਧੀ ਇੰਪਲਾਈਜ਼ ਫੈਡਰੇਸ਼ਨ ਚਾਹਲ ਨੇ ਉਪ ਮੰਡਲ, ਮੰਡਲ ਤੇ ਸਰਕਲ ਪੱਧਰ ਦੇ ਆਗੂਆਂ ਦੀ ਭਰਵੀ ਕਨਵੈਨਸ਼ਨ ਕੀਤੀ। ਕਨਵੈਨਸ਼ਨ ਦੀ ਪ੍ਰਧਾਨਗੀ ਜਥੇਬੰਦੀ ਦੇ ਸੁਬਾਈ ਪ੍ਰਧਾਨ ਗੁਰਵੇਲ ਸਿੰਘ ਬੱਲਪੁਰੀਆ ਨੇ ਕੀਤੀ। ਕਨਵੈਨਸ਼ਨ ’ਚ ਬੁਲਾਰਿਆਂ ਨੇ ਅਮਰੀਕਾ ਵੱਲੋਂ ਇਰਾਕ ਵਿਰੁੱਧ ਜੰਗ ਕਾਰਨ ਵਧ ਰਹੀ ਮਹਿੰਗਾਈ ’ਤੇ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਕੇਦਰ ਸਰਕਾਰ ਬਿਜਲੀ ਬਿੱਲ 2025 ਅਤੇ ਮਜ਼ਦੂਰ ਪੱਖੀ 29 ਲੇਬਰ ਕਾਨੂੰਨ ਖਤਮ ਕਰਕੇ ਚਾਰ ਨਵੇ ਲੇਬਰ ਕੋਡ ਨੂੰ ਇਕ ਅਪ੍ਰੈਲ ਤੋਂ ਲਾਗੂ ਕਰਕੇ ਮੁਲਾਜ਼ਮ ਤੇ ਲੋਕ ਵਿਰੋਧੀ ਫੈਸਲੇ ਕਰ ਰਹੀ ਹੈ। ਜਥੇਬੰਦੀ ਨੇ ਪੰਜਾਬ ਸਰਕਾਰ ਵੱਲੋ ਪੁਰਾਣੀ ਪੈਨਸ਼ਨ ਦੀ ਬਹਾਲੀ, 16 ਫੀਸਦੀ ਮਹਿੰਗਾਈ ਭੱਤੇ ਦੀ ਕਿਸਤਾਂ ਜਾਰੀ ਨਹੀ ਕੀਤੀਆਂ ਜਾ ਰਹੀਆਂ, ਸਰਕਾਰ ਮੁਲਾਜ਼ਮਾਂ, ਪੈਨਸ਼ਨਰਾਂ, ਕਿਸ਼ਾਨਾ ਅਤੇ ਲੋਕਾਂ ਨਾਲ ਕੀਤੇ ਵਾਅਦੇ ਲਾਗੂ ਕਰਨ ਵਿੱਚ ਨਾਕਾਮ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਲੋਕ ਰਾਜ ਨਾ ਦੀ ਕੋਈ ਚੀਜ ਨਹੀ ਹੈ। ਸਰਕਾਰ ਵੱਲੋ ਕਿਸਾਨਾ ਅਤੇ ਮੁਲਾਜ਼ਮਾਂ ਦੇ ਪ੍ਰਦਰਸ਼ਨਾਂ ਤੇ ਲਾਠੀਚਾਰਜ਼ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਬਿਜਲੀ ਨਿਗਮ ਦੀ ਮਨੇਂਜਮੈਟ ਜਥੇਬੰਦੀਆਂ ਨਾਲ ਮੀਟਿੰਗਾ ਕਰਕੇ ਮੁਲਾਜ਼ਮਾਂ ਦੀਆ ਮੰਗਾ ਲਾਗੂ ਨਹੀ ਕਰ ਰਹੀ। ਕਨਵੈਨਸ਼ਨ ਨੂੰ ਜਥੇਬੰਦੀ ਦੇ ਸੁਬਾਈ ਆਗੂਆ ਪੂਰਨ ਸਿੰਘ ਖਾਈ,ਮਨਜੀਤ ਸਿੰਘ ਚਾਹਲ,ਹਰਬੰਸ ਸਿੰਘ ਦੀਦਾਰਗੜ੍ਹ, ਮਿਸਲ ਸਤਲੁੱਜ ਦੇ ਪ੍ਰਧਾਨ ਅਜੈਪਾਲ ਸਿੰਘ ਬਰਾੜ,ਪੁਰਾਣੀ ਪੈਨਸ਼ਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਅਤਿੰਦਰਪਾਲ ਸਿੰਘ,ਇੰਪਲਾਈਜ ਫੈਡਰੇਸ਼ਨ ਦੇ ਸੁਬਾਈ ਆਗੂ ਰਾਮ ਚੰਦਰ ਸਿੰਘ ਖਾਈ,ਰਘਬੀਰ ਸਿੰਘ ਘੱਗਾ,ਹਰਵਿੰਦਰ ਸਿੰਘ ਚੱਠਾ,ਦਰਸ਼ਨ ਸਿੰਘ ਰਾਜੀਆਂ,ਪ੍ਰਤਾਪ ਸਿੰਘ ਸੁਖੇਵਾਲ, ਸੁਖਦੇਵ ਸਿੰਘ ਖੁੱਡਾ,ਸਲਵਿੰਦਰ ਕੁਮਾਰ,ਬਲਜਿੰਦਰ ਸਿੰਘ ਬੱਲਰਾ,ਸੁਖਦੇਵ ਸਿੰਘ ਵਰਪਾਲ,ਰਵੀ ਕੁਮਾਰ ਲੋਗੋਵਾਲ, ਰਾਕੇਸ਼ ਕੁਮਾਰ, ਬਲਜੀਤ ਸਿੰਘ ਸੁਨਾਮ,ਪ੍ਰਭਜੋਤ ਸਿੰਘ, ਜੈਮਜ਼ ਭੱਟੀ,ਗੁਰਬਖਸੀਸ਼ ਸਿੰਘ,ਕਰਨੈਲ ਸਿੰਘ,ਪ੍ਰਿਤਪਾਲ ਸਿੰਘ ਲਾਡੀ,ਦਲਜੀਤ ਸਿੰਘ,ਅਜੀਤ ਸਿੰਘ ਆਦਿ ਨੇ ਸੰਬੋਧਨ ਕੀਤਾ।