- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚੋਣ ਮੈਨੀਫੈਸਟੋ ਸਿਆਸੀ ਨਹੀਂ ਲੋਕਾਂ ਦਾ ਮੈਨੀਫੈਸਟੋ ਹੋਵੇਗਾ: ਰਾਜਿੰਦਰ ਵਿਰਕ

ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਰਹਿਨੁਮਈ ਹੇਠ ਸਮੁੱਚੇ ਪੰਜਾਬ ਵਿਚ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਰਾਜਿੰਦਰ ਸਿੰਘ ਵਿਰਕ ਹਲਕਾ ਸਨੌਰ ਦੀ ਅਗਵਾਈ ਹੇਠ ਪਿੰਡ ਬੋਡ਼ਪੁਰ ਜਨਹੇਡ਼ੀਆਂ ਤੋਂ ਡੋਰ ਟੂ ਡੋਰ ਮੁਹਿੰਮ ਸ਼ੁਰੂ ਕੀਤੀ ਗਈ। ਰਾਜਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਹਲਕੇ ਦੇ ਹਰ ਪਿੰਡ ਅਤੇ ਹਰ ਵਾਰਡ ਵਿਚ ਘਰ-ਘਰ ਜਾ ਕੇ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਅੱਜ 6 ਅਕਤੂਬਰ ਤੋਂ ਸ਼ੁਰੂ ਹੋ ਕੇ 25 ਅਕਤੂਬਰ ਤੱਕ ਚੱਲੇਗੀ। ਪ੍ਰੋਗਰਾਮ ਤਹਿਤ ਹਰ ਪਰਿਵਾਰ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ, ਲੋਡ਼ਾਂ ਅਤੇ ਸੁਝਾਅ ਸੁਣੇ ਜਾ ਰਹੇ ਹਨ। ਇਸ ਦਾ ਮੁੱਖ ਮਕਸਦ ਹਲਕੇ ਦੇ ਲੋਕਾਂ ਦੀ ਆਵਾਜ਼ ਨੂੰ ਮਜ਼ਬੂਤੀ ਨਾਲ ਅੱਗੇ ਲਿਜਾਣਾ ਤੇ ਹਲਕੇ ਦੀ ਤਰੱਕੀ ਲਈ ਠੋਸ ਕਦਮ ਚੁੱਕਣਾ ਹੈ। ਵਿਰਕ ਨੇ ਕਿਹਾ ਕਿ ਹਰ ਘਰ ਨਾਲ ਰਾਬਤਾ, ਹਰ ਦਿਲ ਦੀ ਆਵਾਜ਼ ਦੇ ਨਾਅਰੇ ਤਹਿਤ ਇਹ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਮਿਸ਼ਨ 2027 ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਦੀ ਜਨਤਾ ਤੋਂ ਸੁਝਾਅ ਮੰਗੇ ਜਾ ਰਹੇ ਹਨ, ਜਿਨ੍ਹਾਂ ਨੂੰ ਚੋਣ ਮੈਨੀਫੈਸਟੋ ਵਿੱਚ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਨੇ ਅੱਜ ਦੀਆਂ ਲੋਡ਼ਾਂ ਨੂੰ ਮੁੱਖ ਰੱਖਦੇ ਹੋਏ ਸਕੀਮਾਂ ਤਾਂ ਕੀ ਸ਼ੁਰੂ ਕਰਨੀਆਂ ਸਨ ਜੋ ਅਕਾਲੀ ਸਰਕਾਰ ਵੇਲੇ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਸਨ ਉਨ੍ਹਾਂ ਨੂੰ ਵੀ ਬੰਦ ਕਰਵਾ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਅਕਾਲੀ ਦੱਲ ਪਾਰਟੀ ਵੱਲੋਂ ਜੋ ਚੋਣ ਮੈਨੀਫੈਸੋਟੋ ਹੋਵੇਗਾ ਉਹ ਸਿਆਸੀ ਨਹੀਂ ਲੋਕਾਂ ਦਾ ਮੈਨੀਫੈਸਟੋ ਹੋਵੇਗਾ। ਉਨ੍ਹਾਂ ਕਿਹਾ ਕਿ ਹਲਕੇ ਦੀ ਤਰੱਕੀ ਲਈ ਉਹ ਹਮੇਸ਼ਾਂ ਵਚਨਬੱਧ ਰਹਿਣਗੇ। ਇਸ ਮੌਕੇ ਗੁਰਬਿੰਦਰ ਗਿੱਲ, ਗੁਰਪ੍ਰੀਤ ਬਿੱਲਾ, ਕੁਲਵੰਤ ਸਿੰਘ ਗਿੱਲ, ਪਿੰਦਰ ਸਿੰਘ ਗਿੱਲ, ਬੱਗਾ ਸਿੰਘ, ਜਿੰਦਰ ਸਿੰਘ, ਭਜਨ ਸਿੰਘ, ਸੋਫੀ ਸਿੰਘ, ਬੱਬੂ ਸਿੰਘ, ਸੁੱਚਾ ਸਿੰਘ, ਸੂਰਤੀ ਸਿੰਘ, ਖਾਲਸਾ ਸਿੰਘ, ਲੱਕੀ ਸਿੰਘ, ਪਰਮਜੀਤ ਸਿੰਘ, ਰੂਡ਼ਾ ਸਿੰਘ, ਦਰਸ਼ਨ ਸਿੰਘ, ਰਾਹੁਲ ਰਾਜਪੂਤ, ਜਤਿਨ, ਬੰਟੀ, ਗੋਪੀ ਆਦਿ ਵੀ ਹਾਜ਼ਰ ਸਨ।