ਦਵਾਈ ਲੈਣ ਜਾਣ ਰਿਹਾ ਬਜ਼ੁਰਗ ਬੱਸ ’ਚੋਂ ਡਿੱਗਆ, ਟਾਇਰ ਹੇਠਾਂ ਆਉਣ ਨਾਲ ਮੌਤ
ਬਜ਼ੁਰਗ ਦੀ ਬੱਸ 'ਚੋਂ ਡਿੱਗਣ ਕਾਰਨ ਮੌਤ
Publish Date: Tue, 24 Feb 2026 03:42 PM (IST)
Updated Date: Wed, 25 Feb 2026 04:01 AM (IST)
ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਮੰਗਲਵਾਰ ਨੂੰ ਸੁਨਾਮ ਵਿਖੇ ਬਖਤੌਰ ਨਗਰ ਦੇ ਇਕ ਬਜ਼ੁਰਗ ਦੀ ਬੱਸ ’ਚੋਂ ਡਿੱਗਣ ਨਾਲ ਮੌਤ ਹੋ ਗਈ। ਬਜ਼ੁਰਗ ਦਵਾਈ ਲੈਣ ਲਈ ਸੰਗਰੂਰ ਜਾ ਰਿਹਾ ਸੀ। ਸ਼ਹੀਦ ਊਧਮ ਸਿੰਘ ਸਿਵਲ ਹਸਪਤਾਲ ਸੁਨਾਮ ਵਿਖੇ ਮ੍ਰਿਤਕ ਦੇ ਪੁੱਤਰ ਹਰਪਾਲ ਸਿੰਘ ਨੇ ਦੱਸਿਆ ਕਿ ਉਸਦੇ ਪਿਤਾ ਸਰਵਣ ਸਿੰਘ (70) ਸਵੇਰੇ ਸੰਗਰੂਰ ਦਵਾਈ ਲੈਣ ਜਾਣ ਲਈ ਸੁਨਾਮ-ਜਖੇਪਲ ਸੜਕ ਤੋਂ ਸਾਬਕਾ ਸਰਪੰਚ ਕੇਸਰ ਸਿੰਘ ਦੇ ਕੋਠਿਆਂ ਨੇੜਿਉਂ ਇਕ ਨਿੱਜੀ ਕੰਪਨੀ ਦੀ ਬੱਸ ’ਚ ਚੜ੍ਹੇ ਸਨ ਪਰ ਬੱਸ ਵਿਚ ਸਵਾਰੀਆਂ ਜ਼ਿਆਦਾ ਹੋਣ ਕਾਰਨ ਅਗਲੀ ਬੱਸ ’ਚ ਜਾਣ ਲਈ ਜਦੋਂ ਉਹ ਸ਼ਹਿਰ ਦੇ ਸੀਤਾਸਰ ਮੰਦਰ ਨੇੜੇ ਉੱਤਰਨ ਲੱਗੇ ਤਾਂ ਡਿੱਗ ਪਏ ਤੇ ਇਸ ਦੌਰਾਨ ਬੱਸ ਦੇ ਪਿਛਲੇ ਟਾਇਰਾਂ ਹੇਠ ਆ ਗਏ। ਇਸ ਕਾਰਨ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।