ਦੋ ਦਰਜਨ ਪਿੰਡਾਂ ’ਚ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ
ਦੋ ਦਰਜਨ ਪਿੰਡਾਂ 'ਚ ਫੂਕਿਆ ਮੁੱਖ ਮੰਤਰੀ ਮਾਨ ਦਾ ਪੁਤਲਾ
Publish Date: Thu, 19 Feb 2026 03:43 PM (IST)
Updated Date: Fri, 20 Feb 2026 04:01 AM (IST)

ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ : ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਬਲਾਕ ਭਾਨੀਗੜ੍ਹ ਵੱਲੋਂ ਵੀਰਵਾਰ ਨੂੰ ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਆਲ ਤੇ ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ ਦੀ ਅਗਵਾਈ ਹੇਠ ਬਲਾਕ ਦੇ 25 ਪਿੰਡਾਂ ਦੇ ਵਿਚ ਸੂਬਾ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਜਿੰਨਾ ਔਰਤਾਂ, ਕਿਸਾਨਾਂ-ਮਜ਼ਦੂਰਾਂ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਰਿਹਾਈ ਉਪਰੰਤ ਉਨ੍ਹਾਂ ਸਭਨਾਂ ਦਾ ਜਥੇਬੰਦੀ ਦੇ ਆਗੂਆਂ ਵੱਲੋਂ ਸਿਰਪਾਓ ਪਾ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਜਥੇਬੰਦੀ ਦੇ ਸੂਬਾ ਸਕੱਤਰ ਜਗਤਾਰ ਸਿੰਘ ਕਾਲਾਝਾੜ, ਬਲਾਕ ਆਗੂ ਹਰਜਿੰਦਰ ਸਿੰਘ ਘਰਾਚੋਂ, ਜਸਬੀਰ ਸਿੰਘ ਗੱਗੜਪੁਰ ਬਲਵਿੰਦਰ ਸਿੰਘ ਘਨੌੜ ਸਤਵਿੰਦਰ ਸਿੰਘ ਘਰਾਚੋਂ, ਰਘਵੀਰ ਸਿੰਘ ਘਰਾਚੋਂ, ਗੁਰਚੇਤ ਸਿੰਘ ਭੱਟੀਵਾਲ, ਕਰਮ ਚੰਦ ਪੰਨਵਾਂ, ਕੁਲਦੀਪ ਸਿੰਘ ਬਖੋਪੀਰ, ਕਸ਼ਮੀਰ ਸਿੰਘ ਆਲੋਅਰਖ, ਗੁਰਦੇਵ ਸਿੰਘ ਆਲੋਅਰਖ ਨੇ ਵੱਖ-ਵੱਖ ਪਿੰਡਾਂ ਵਿੱਚ ਸੰਬੋਧਨ ਹੁੰਦੇ ਕਿਹਾ ਕਿ ਜੋ ਪਿਛਲੇ ਲੰਬੇ ਸਮੇਂ ਤੋਂ ਬਠਿੰਡਾ ਜ਼ਿਲ੍ਹੇ ਨਾਲ ਸਬੰਧਤ ਦੋ ਕਿਸਾਨ ਆਗੂਆਂ ਨੂੰ ਲੈ ਕੇ ਮਸਲਾ ਚੱਲ ਰਿਹਾ ਸੀ। ਜਥੇਬੰਦੀ ਨੇ ਲੜਾਈ ਲੜ ਕੇ ਉਨ੍ਹਾਂ ਨੂੰ ਕੱਲ੍ਹ ਜੇਲ੍ਹ ਵਿਚੋਂ ਰਿਹਾਅ ਕਰਵਾ ਲਿਆ। ਜਿਹੜੇ ਕਿਸਾਨ ਮਜ਼ਦੂਰ ਮਾਵਾਂ-ਭੈਣਾਂ ਕੱਲ੍ਹ ਬਠਿੰਡੇ ਧਰਨੇ ਵਿਚ ਜਾ ਰਹੇ ਸੀ ਉਨ੍ਹਾਂ ਉੱਪਰ ਸਰਕਾਰ ਵੱਲੋਂ ਅੰਨ੍ਹੇਵਾਹ ਲਾਠੀ ਚਾਰਜ ਤੇ ਅਥਰੂ ਗੈਸ ਦੇ ਗੋਲੇ ਸੁੱਟੇ ਗਏ। ਨੌਜਵਾਨਾਂ ਦੀਆਂ ਲੱਤਾਂ, ਬਾਹਾਂ ਤੋੜੀਆਂ ਗਈਆਂ ਜਿਸ ਦੀ ਨਿਖੇਧੀ ਕਰਦਿਆਂ ਭਵਾਨੀਗੜ੍ਹ ਬਲਾਕ ਦੇ ਵੱਖ-ਵੱਖ ਪਿੰਡਾਂ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੇ ਪੁਤਲੇ ਫੂਕੇ ਗਏ। ਆਗੂਆਂ ਨੇ ਕਿਹਾ ਕਿ ਇਹ ਲੜਾਈ ਸਰਕਾਰ ਦੀਆਂ ਅੱਖਾਂ ਚ ਮਿਰਚਾਂ ਵਾਂਗ ਰੜਕਦੀ ਹੈ। ਇਸ ਲਈ ਸੰਘਰਸ਼ ਕਰਦੇ ਲੋਕਾਂ ਨੂੰ ਸਰਕਾਰਾਂ ਨੇ ਹਮੇਸ਼ਾ ਦੱਬਣ ਦੀ ਕੋਸ਼ਿਸ਼ ਕੀਤੀ ਹੈ ਪਰ ਲੋਕ ਹਮੇਸ਼ਾ ਜਬਰ ਦੇ ਵਿੱਚੋਂ ਦੂਣ ਸਵਾਏ ਹੋ ਕੇ ਘੋਲਾਂ ਵਿਚ ਨਿਤਰਦੇ ਹਨ। ਉਨ੍ਹਾਂ ਕਿਹਾ ਕਿ ਕੱਲ੍ਹ ਧਰਨੇ ’ਤੇ ਜਾਂਦੀਆਂ ਗ੍ਰਿਫ਼ਤਾਰ ਹੋਈਆਂ ਪਿੰਡ ਘਰਾਚੋਂ ਦੀਆਂ ਔਰਤ ਭੈਣਾਂ ਦੇ ਵਿੱਚੋਂ ਪਰਮਜੀਤ ਕੌਰ, ਜਸਵਿੰਦਰ ਕੌਰ, ਰਾਜ ਕੌਰ, ਬਲਵੀਰ ਕੌਰ, ਸੁਖਵਿੰਦਰ ਕੌਰ, ਬਲਵਿੰਦਰ ਕੌਰ, ਗੁਰਮੀਤ ਕੌਰ, ਤੇਜ ਕੌਰ, ਜਸਪਾਲ ਕੌਰ ਦਾ ਸਿਰਪਾਓ ਪਾਕੇ ਸਨਮਾਨ ਕੀਤਾ ਗਿਆ।