- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੂਨਦਾਨ ਕਰਕੇ ਮਨਾਇਆ ਦੁਸਹਿਰਾ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਮਨੁੱਖਤਾ ਦੇ ਭਲੇ ਲਈ ਤੇ ਲੋੜਵੰਦ ਮਰੀਜ਼ਾਂ ਲਈ ਦੁਸਹਿਰੇ ਦੇ ਤਿਉਹਾਰ ਮੌਕੇ ਯੂਨੀਵਰਸਲ ਵੈਲਫੇਅਰ ਕਲੱਬ ਪੰਜਾਬ ਵੱਲੋਂ ਮਿਸ਼ਨ ਲਾਲੀ ਤੇ ਹਰਿਆਲੀ ਤਹਿਤ 357ਵਾਂ ਰੈਗੂਲਰ ਖੂਨਦਾਨ ਕੈਂਪ ਸਰਕਾਰੀ ਰਜਿੰਦਰਾ ਹਸਪਤਾਲ ਦੇ ਬਲੱੜ ਬੈਂਕ ਵਿਖੇ ਲਗਾਇਆ ਗਿਆ, ਜਿਸ ਦਾ ਰਸਮੀ ਉਦਘਾਟਨ ਕਰਮਜੀਤ ਸਿੰਘ ਖੇੜਕੀ ਨੇ ਖੁਦ ਖੂਨਦਾਨ ਕਰਕੇ ਕੀਤਾ। ਕੈਂਪ ਵਿਚ ਤਰਸੇਮ ਸਿੰਘ ਦੀਵਾਨਵਾਲਾ ਅਤੇ ਗੁਰਤੇਜ ਸਿੰਘ ਭੱਟੀਆਂ ਨੇ 59ਵੀਂ ਵਾਰ, ਅਵਤਾਰ ਸਿੰਘ ਬਲਬੇੜਾ ਨੇ 37ਵੀਂ ਵਾਰ, ਮਨਵਿੰਦਰ ਸਿੰਘ ਮਨੀ ਰਾਮਗੜ੍ਹ ਨੇ 29ਵੀਂ ਵਾਰ, ਰਵੀ ਕੁਮਾਰ ਪੰਜਾਬ ਨੈਸ਼ਨਲ ਬੈਂਕ ਨੇ 19ਵੀਂ ਵਾਰ, ਜਸਬੀਰ ਕੁਮਾਰ ਡੀਲਵਾਲ ਤੇ ਜੋਗਾ ਸਿੰਘ ਸਨੌਰ ਥੀਏਟਰ ਆਰਟਿਸਟ ਨੇ ਵੀ ਖੂਨਦਾਨ ਕੀਤਾ। ਸਾਰੇ ਖੂਨਦਾਨੀਆਂ ਨੂੰ ਗਮਛਾ ਅਤੇ ਰੈਗੂਲਰ ਖੂਨਦਾਨੀਆਂ ਨੂੰ ਦੋਸਤ ਸੰਸਥਾ ਵੱਲੋਂ ਦਿੱਤੇ ਬੈਗ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਮਿਸ਼ਨ ਲਾਲੀ ਤੇ ਹਰਿਆਲੀ ਦੇ ਮੋਢੀ ਹਰਦੀਪ ਸਿੰਘ ਸਨੌਰ ਨੇ ਕਿਹਾ ਕਿ ਬਲੱਡ ਬੈਂਕ ਵਿਚ ਖੂਨ ਦੀ ਭਾਰੀ ਕਮੀ ਚੱਲ ਰਹੀ ਹੈ, ਇਸ ਲਈ ਸਮੂਹ ਤੰਦਰੁਸਤ ਨੌਜਵਾਨਾਂ ਨੂੰ ਬਲੱਡ ਬੈਂਕ ਪਹੁੰਚ ਕੇ ਖੂਨਦਾਨ ਕਰਨਾ ਚਾਹੀਦਾ ਹੈ ਤਾਂ ਜੋ ਲੋੜਵੰਦ ਮਰੀਜ਼ਾਂ ਦੀ ਜਾਨ ਬਚਾਈ ਜਾ ਸਕੇ। ਉਨ੍ਹਾਂ ਕਿਹਾ ਕਿ 19 ਸਾਲ ਦੀ ਉਮਰ ਤੋਂ ਲੈ ਕੇ 65 ਸਾਲ ਤੱਕ ਖੂਨਦਾਨ ਕੀਤਾ ਜਾ ਸਕਦਾ ਹੈ। ਇਸ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਤੇਜਿੰਦਰ ਮਹਿਤਾ, ਕੁਲਦੀਪ ਸਿੰਘ ਜੋਸਨ, ਬਲਬੀਰ ਸਿੰਘ ਸਨੌਰ, ਵਿਜੇ ਕੁਮਾਰ ਸ਼ਰਮਾ ਥੇੜੀ ਤੇ ਕਿਰਪਾਲ ਸਿੰਘ ਪੰਜੌਲਾ ਵੀ ਹਾਜ਼ਰ ਸਨ।