- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੀਟਿੰਗ ਦੌਰਾਨ ਪ੍ਰਧਾਨ ਐਡਵੋਕੇਟ ਕੰਬੋਜ ਨੇ ਦਿੱਤਾ ਮਿਲ ਕੇ ਕੰਮ ਕਰਨ ਦਾ ਭਰੋਸਾ

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਬਾਰ ਐਸੋਸੀਏਸ਼ਨ ਰਾਜਪੁਰਾ ਦੇ ਨਵ-ਨਿਯੁਕਤ ਪ੍ਰਧਾਨ ਇਕਬਾਲ ਸਿੰਘ ਕੰਬੋਜ ਦੀ ਅਗਵਾਈ ਹੇਠ ਬਾਰ ਤੇ ਬੈਂਚ ਦੀ ਪਲੇਠੀ ਮੀਟਿੰਗ ਹੋਈ। ਇਸ ਮੌਕੇ ਪ੍ਰਿੰਸੀਪਲ ਜੱਜ ਫੈਮਲੀ ਕੋਰਟ ਸੰਦੀਪ ਸਿੰਗਲਾ, ਸੀਨੀਅਰ ਡਵੀਜ਼ਨ ਜੁਡੀਸ਼ੀਅਲ ਮੈਜਿਸਟ੍ਰੇਟ ਮਨਮੋਹਨ ਭੱਟੀ, ਜੁਡੀਸ਼ੀਅਲ ਮੈਜਿਸਟ੍ਰੇਟ ਕਵਲਜੀਤ ਸਿੰਘ, ਮਯੰਕ ਮਰਵਾਹਾ, ਅਨੁਭਾ ਜਿੰਦਲ, ਖੁਸ਼ਦੀਪ ਕੌਰ ਤੇ ਸਿਮਰਨਪ੍ਰੀਤ ਕੌਰ ਤੋਂ ਇਲਾਵਾ ਬਾਰ ਕੌਂਸਲ ਪੰਜਾਬ ਐਂਡ ਹਰਿਆਣਾ ਦੇ ਮੈਂਬਰ ਰਾਕੇਸ਼ ਗੁਪਤਾ ਹਾਜ਼ਰ ਸਨ। ਜੱਜ ਸਾਹਿਬਾਨ ਨੇ ਪ੍ਰਧਾਨ ਇਕਬਾਲ ਸਿੰਘ ਕੰਬੋਜ ਨੂੰ ਵਧਾਈ ਦਿੰਦਿਆਂ ਬਾਰ ਤੇ ਬੈਂਚ ਵੱਲੋਂ ਮਿਲਜੁਲ ਕੇ ਕੰਮ ਕਰਨ ਦਾ ਭਰੋਸਾ ਦਿੱਤਾ, ਤਾਂ ਜੋ ਲੋਕਾਂ ਨੂੰ ਸਮੇਂ ਸਿਰ ਨਿਆਂ ਮਿਲ ਸਕੇ। ਕੰਬੋਜ ਨੇ ਕਿਹਾ ਕਿ ਬੈਂਚ ਅਤੇ ਬਾਰ ਇਨਸਾਫ਼ ਦੇ ਰਥ ਦੇ ਦੋ ਪਹੀਏ ਹਨ। ਉਨ੍ਹਾਂ ਵਕੀਲਾਂ ਦੀਆਂ ਸਮੱਸਿਆਵਾਂ ਦੇ ਹੱਲ ਅਤੇ ਨਵੇਂ ਵਕੀਲਾਂ ਲਈ ਚੈਂਬਰ ਬਣਾਉਣ ਦੀ ਮੰਗ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਬਾਰ ਐਸੋਸੀਏਸ਼ਨ ਵੱਲੋਂ ਜੱਜ ਸਾਹਿਬਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸੀਨੀਅਰ ਵਕੀਲ ਸੂਬੇਗ ਸਿੰਘ ਸੰਧੂ, ਕਿਸ਼ਨ ਸਿੰਘ, ਰਾਕੇਸ਼ ਮਹਿਤਾ, ਸੈਕਟਰੀ ਗੁਰਤੇਜ ਸਿੰਘ ਅਲੂਣਾ, ਕੈਸ਼ੀਅਰ ਫਤਿਹਜੀਤ ਅਹੂਜਾ,ਵਾਈਸ ਪ੍ਰਧਾਨ ਰਾਜਿੰਦਰ ਨੂਰੀ, ਵਾਈਸ ਪ੍ਰਧਾਨ ਸੋਨੀਕਾ ਸ਼ਰਮਾ, ਗੀਤਾ ਭਾਰਤੀ,ਦੀਆ ਰਾਣੀ, ਧੀਰਜ ਭਾਟੀਆ, ਹਰਮਿੰਦਰ ਸਿੰਘ ਸੈਣੀ, ਸੁਖਚੈਨ ਸਰਵਾਰਾ, ਹਰਵਿੰਦਰ ਭੰਗੂ, ਬਿਕਰਮ ਪ੍ਰਤਾਪ ਸਿੰਘ ਰਠੋੜ, ਸਾਗਰ ਵਰਮਾ, ਮਨਜਿੰਦਰ ਕੌਰ,ਰਮਾ ਜਿੰਦਲ ਸਮੇਤ ਹੋਰ ਵੀ ਮੌਜੂਦ ਸਨ।