- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਾ. ਇੰਦਰਬੀਰ ਕੌਰ ਸੰਧੂ ਦੀ ਪੁਸਤਕ ਲੋਕ ਅਰਪਣ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਖ਼ਾਲਸਾ ਕਾਲਜ, ਪਟਿਆਲਾ ਵਿਖੇ ਕਾਲਜ ਦੇ ਐਸੋਸੀਏਟ ਪ੍ਰੋਫੈਸਰ ਅਤੇ ਰਜਿਸਟਰਾਰ ਡਾ. ਇੰਦਰਬੀਰ ਕੌਰ ਸੰਧੂ ਦੀ ਪੰਜਾਬੀ ਸਾਹਿਤਕ ਸਿਰਜਣਾ ‘ਮੈਂ ਵੀ ਜ਼ਰੂਰੀ ਹਾਂ-ਆਪਣੇ ਆਪ ਵੱਲ ਮੁੜਦੀ ਇਕ ਔਰਤ ਦੀ ਕਹਾਣੀ’ ਦਾ ਲੋਕ ਅਰਪਣ ਕਾਲਜ ਦੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਵੱਲੋਂ ਇੱਕ ਵਿਸ਼ੇਸ਼ ਸਮਾਗਮ ਦੌਰਾਨ ਕੀਤਾ ਗਿਆ। ਇਹ ਪੁਸਤਕ ਔਰਤ ਦੀ ਸਵੈ-ਪਛਾਣ, ਆਤਮ-ਸਨਮਾਨ ਅਤੇ ਭਾਵਨਾਤਮਕ ਅਨੁਭਵਾਂ ਨੂੰ ਕੇਂਦਰ ਵਿੱਚ ਰੱਖ ਕੇ ਲਿਖੀ ਗਈ ਹੈ। ਇਹ ਰਚਨਾ ਔਰਤ ਦੇ ਅੰਦਰੂਨੀ ਸੰਘਰਸ਼, ਸਮਾਜਿਕ ਜ਼ਿੰਮੇਵਾਰੀਆਂ ਅਤੇ ਵਿਅਕਤੀਗਤ ਅਸਤਿਤਵ ਦੇ ਵਿਭਿੰਨ ਪੱਖਾਂ ਨੂੰ ਬਹੁਤ ਹੀ ਸੰਵੇਦਨਸ਼ੀਲਤਾ ਨਾਲ ਉਜਾਗਰ ਕਰਦੀ ਹੈ। ਇਸ ਮੌਕੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਕਿਹਾ ਕਿ ਇਹ ਪੁਸਤਕ ਪਰਿਵਾਰਕ ਤੇ ਸਮਾਜਿਕ ਜ਼ਿੰਮੇਵਾਰੀਆਂ ਨਿਭਾਉਣ ਦੇ ਨਾਲ-ਨਾਲ ਔਰਤਾਂ ਨੂੰ ਆਪਣੀ ਪਛਾਣ ਅਤੇ ਵਿਅਕਤੀਗਤ ਲੋੜਾਂ ਪ੍ਰਤੀ ਸੁਚੇਤ ਰਹਿਣ ਦਾ ਅਹਿਮ ਸੰਦੇਸ਼ ਦਿੰਦੀ ਹੈ। ਪੁਸਤਕ ਲੇਖਿਕਾ ਡਾ. ਇੰਦਰਬੀਰ ਕੌਰ ਸੰਧੂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਇਸ ਰਚਨਾ ਦਾ ਮਨੋਰਥ ਔਰਤਾਂ ਵਿੱਚ ਸਵੈ-ਚੇਤਨਾ, ਮਾਨਸਿਕ ਸੰਤੁਲਨ ਅਤੇ ਆਤਮ-ਗੌਰਵ ਦੀ ਮਹੱਤਤਾ ਨੂੰ ਰੇਖਾਂਕਿਤ ਕਰਨਾ ਹੈ। ਇਹ ਪਾਠਕਾਂ ਨੂੰ ਆਪਣੇ ਅਸਤਿਤਵ ਪ੍ਰਤੀ ਜਾਗਰੂਕ ਹੋਣ, ਆਪਣੇ ਆਪ ਦੀ ਮਹੱਤਤਾ ਪਛਾਣਨ ਅਤੇ ਆਤਮ-ਵਿਸ਼ਵਾਸ ਨਾਲ ਜੀਵਨ ਜਿਊਣ ਦੀ ਪੂਰਨ ਪ੍ਰੇਰਣਾ ਦਿੰਦੀ ਹੈ। ਇਸ ਮੌਕੇ ਡਿਪਟੀ ਪ੍ਰਿੰਸੀਪਲ ਡਾ. ਜਸਲੀਨ ਕੌਰ, ਵਾਈਸ ਪ੍ਰਿੰਸੀਪਲ ਡਾ. ਹਰਵਿੰਦਰ ਕੌਰ, ਡੀਨ ਸਪੋਰਟਸ ਡਾ. ਗੁਰਸ਼ਰਨ ਸਿੰਘ ਗਿੱਲ, ਮੁਖੀ ਫੋਕ ਆਰਟ ਐਂਡ ਕਲਚਰ ਵਿਭਾਗ ਅਤੇ ਡੀਨ ਖੇਤੀਬਾੜੀ ਪ੍ਰੋ. ਸੰਦੀਪ ਕੌਰ, ਕਨਵੀਨਰ ਐਂਟੀ-ਰੈਗਿੰਗ ਸੈੱਲ ਡਾ. ਰੂਬਲ ਬਰਾੜ, ਕਨਵੀਨਰ ਡਿਸਪੈਂਸਰੀ ਕਮੇਟੀ ਪ੍ਰੋ. ਜਤਿੰਦਰ ਕੌਰ, ਕਨਵੀਨਰ ਆਈ.ਟੀ. ਸੈੱਲ ਪ੍ਰੋ. ਗੁਰਪਾਲ ਸਿੰਘ, ਮੁਖੀ ਰਾਜਨੀਤਿਕ ਵਿਗਿਆਨ ਵਿਭਾਗ ਡਾ. ਜਗਤਾਰ ਸਿੰਘ ਅਤੇ ਡਿਪਟੀ ਕੰਟਰੋਲਰ ਪ੍ਰੀਖਿਆਵਾਂ ਡਾ. ਭਰਤ ਗੋਇਲ ਨੇ ਸ਼ਿਰਕਤ ਕਰਕੇ ਸਮਾਗਮ ਦੀ ਸ਼ੋਭਾ ਵਧਾਈ ।