ਗਾਇਤਰੀ ਮੇਰੇ ਬੇਟੇ ਦੀ ਫ੍ਰੈਂਡ : ਸਿਹਤ ਮੰਤਰੀ ਗਾਇਤਰੀ ਮੇਰੇ ਬੇਟੇ ਦੀ ਫ੍ਰੈਂਡ ਹੈ - ਸਿਹਤ ਮੰਤਰੀ ਡਾ. ਬਲਬੀਰ ਸਿੰਘ
Publish Date: Sun, 27 Sep 2026 07:02 PM (IST)
Updated Date: Sun, 27 Sep 2026 07:06 PM (IST)
- ਕਿਹਾ ਅਸੀਂ ਪਰਿਵਾਰਕ ਤੌਰ ’ਤੇ ਮਦਦ ਕਰ ਰਹੇ ਹਾਂ --ਵਿਰੋਧੀਆਂ ਦਾ ਕੰਮ ਬਿਨਾ ਵਜ੍ਹਾ ਰੋਲਾ ਪਾਉਣਾ- ਡਾ. ਬਲਬੀਰ ਸਿੰਘ ਫੋਟੋ 27ਪੀਟੀਐੱਲ- 30 ਸਟਾਫ ਰਿਪੋਰਟਰ, •ਪੰਜਾਬੀ ਜਾਗਰਣ•, ਪਟਿਆਲਾ : ਆਮ ਆਦਮੀ ਪਾਰਟੀ ਦੀ ਵਰਕਰ ਤੇ ਰਾਜਸਥਾਨ ਦੀ ਰਹਿਣ ਵਾਲੀ ਗਾਇਤਰੀ ਬਿਸ਼ਨੋਈ ਨੂੰ ਸਰਕਾਰੀ ਕੋਠੀ ’ਚ ਰੱਖਣ ਦਾ ਵਿਰੋਧੀ ਪਾਰਟੀਆਂ ਦੇ ਆਗੂਆ ਵੱਲੋਂ ਮੁੱਦਾ ਉਛਾਲਣ (ਸਵਾਲ ਪੁੱਛਣ) ’ਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਗਾਇਤਰੀ ਬਿਸ਼ਨੋਈ ਆਮ ਆਦਮੀ ਪਾਰਟੀ ਦੀ ਵਰਕਰ ਹੈ ਅਤੇ ਮੇਰਾ ਬੇਟਾ ਵੀ ‘ਆਪ’ ਪਾਰਟੀ ਦਾ ਵਰਕਰ ਹੈ ਤੇ ਉਹ ਦੋਵੇਂ ਦੋਸਤ ਹਨ। ਉਨ੍ਹਾਂ ਕਿਹਾ ਕਿ ਸਾਡਾ ਪਰਿਵਾਰਕ ਪਿਆਰ ਹੈ ਤੇ ਅਸ਼ੀ ਪਰਿਵਾਰਕ ਤੌਰ ’ਤੇ ਉਨ੍ਹਾਂ ਦੀ ਮਦਦ ਕਰ ਰਹੇ ਹਾਂ ਪਰ ਵਿਰੋਧੀਆਂ ਦਾ ਕੰਮ ਬਿਨਾ ਵਜਹ ਰੌਲਾ ਪਾਉਣਾ ਹੈ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਵਿਰੋਧੀਆਂ ਨੇ ਤਾਂ ਸਾਡੇ ਨੋਵੇ ਗੁਰੂ ਸਾਹਿਬ ਵੱਲੋਂ ਵਸਾਏ ਇਤਿਹਾਸ਼ਿਕ ਨਗਰ ਦੇ ਪਵਿੱਤਰ ਗੁਰੂਘਰ ਦੀ ਸਰਾਂ ਨੂੰ ਵੀ ਨਹੀਂ ਵਖਸਿਆ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਅੱਜ ਲੋਕ ਰਾਜ ਲੁੱਟਿਆ ਜਾ ਰਿਹਾ ਤੇ 13 ਕਰੋੜ ਲੋਕਾਂ ਦੀਆਂ ਵੋਟਾਂ ਕੱਟ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜੋ ਇਹ ਇਲਜਾਮ ਲਗਾਇਆ ਗਿਆ ਹੈ ਉਹ ਲੜਕੀ ਉਸਦੀ ਬੇਟੀ ਤੋਂ ਵੀ ਛੋਟੀ ਉਮਰ ਦੀ ਹੈ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਦੇ ਆਗੂਆਂ ਕੋਲ ਸੋਰਸ ਘੱਟ ਹਨ ਤੇ ਮੈਂ ਵੀ ਸਿਸੋਦੀਆਂ ਦੀ ਕੋਠੀ ’ਚ ਰਹਿੰਦਾ ਰਿਹਾ ਹਾਂ। ਉਨ੍ਹਾਂ ਕਿਹਾ ਕਿ ਅੱਜ ਓਹ ਇੱਕ ਬਿਮਾਰ ਪਿਤਾ ਦੇ ਇਲਾਜ ਲਈ ਜੇਕਰ ਇਥੇ ਰਹਿ ਵੀ ਰਹੀ ਹੈ ਤਾਂ ਕੋਈ ਬੁਰੀ ਗੱਲ ਨਹੀਂ ਹੈ।