- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਾ. ਬੀ. ਐੱਸ. ਸੰਧੂ ਸਕੂਲ ਦੇ ਖਿਡਾਰੀਆਂ ਨੇ ਜਿੱਤੇ 6 ਤਮਗੇ

ਜੀਐਸ. ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਡਾ. ਬੀ. ਐੱਸ. ਸੰਧੂ ਮੈਮੋਰੀਅਲ ਪਬਲਿਕ ਸਕੂਲ, ਘਡ਼ਾਮ ਰੋਡ, ਜੁਲਾਹ ਖੇਡ਼ੀ ਦੇ ਵਿਦਿਆਰਥੀਆਂ ਨੇ ਬਲਾਕ ਪੱਧਰੀ ਐਥਲੈਟਿਕਸ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 2 ਗੋਲਡ, 2 ਸਿਲਵਰ ਤੇ 2 ਬਰੌਂਜ਼ ਮੈਡਲ ਸਮੇਤ ਕੁੱਲ 6 ਤਮਗੇ ਆਪਣੇ ਨਾਮ ਕੀਤੇ। ਇਹ ਖੇਡ ਮੁਕਾਬਲੇ ਮੇਰਾ ਯੁਵਾ ਭਾਰਤ, ਪਟਿਆਲਾ ਤੇ ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਸਹਿਯੋਗ ਨਾਲ ’ਨਸ਼ਾ ਮੁਕਤ ਯੁਵਾ-ਵਿਕਸਿਤ ਭਾਰਤ 2026’ ਮੁਹਿੰਮ ਤਹਿਤ ਮਿਤੀ 12 ਨਵੰਬਰ ਨੂੰ ਕਰਵਾਏ ਗਏ ਸਨ । ਇਨ੍ਹਾਂ ਮੁਕਾਬਲਿਆਂ ’ਚ ਸਕੂਲ ਦੇ ਖਿਡਾਰੀਆਂ ਨੇ ਦੌਡ਼ ਤੇ ਲੰਬੀ ਛਾਲ ਦੇ ਵੱਖ-ਵੱਖ ਮੁਕਾਬਲਿਆਂ ’ਚ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ’ਚ ਸੁਖਮਨ ਸਿੰਘ ਨੇ 100 ਮੀਟਰ ਦੌਡ਼ ’ਚ ਗੋਲਡ ਮੈਡਲ, ਅਤੇ ਲੰਬੀ ਛਾਲ ’ਚ ਸਿਲਵਰ ਮੈਡਲ, ਸ਼ਾਹੀਨ ਚੌਹਾਨ ਨੇ 100 ਮੀਟਰ ਦੌਡ਼ ’ਚ ਗੋਲਡ ਮੈਡਲ, ਅਨੂ ਨੇ ਲੰਬੀ ਛਾਲ ’ਚ ਸਿਲਵਰ ਮੈਡਲ, ਮਾਨ ਸਿੰਘ ਨੇ ਲੰਬੀ ਛਾਲ ’ਚ ਬਰੌਂਜ਼ ਮੈਡਲ ਅਤੇ ਤੁਸ਼ਾਰ ਸ਼ਰਮਾ ਨੇ 100 ਮੀਟਰ ਦੌਡ਼ ’ਚ ਵੀ ਬਰੌਂਜ਼ ਮੈਡਲ ਹਾਸਲ ਕੀਤਾ। ਇਸ ਮੌਕੇ ਸਕੂਲ ਦੇ ਚੇਅਰਮੈਨ ਹਰਦੀਪ ਸਿੰਘ ਸੰਧੂ, ਮੈਨੇਜਿੰਗ ਡਾਇਰੈਕਟਰ ਰਾਜਿੰਦਰ ਕੌਰ ਸੰਧੂ ਤੇ ਪ੍ਰਿੰਸੀਪਲ ਤਰਨਦੀਪ ਕੌਰ ਅਰੋਡ਼ਾ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ।