- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਾ. ‘ਆਸ਼ਟ’ ਦੀ ਪੁਸਤਕ ‘ਕੁਇਜ਼ ਮੁਕਾਬਲਾ ਦਾ ਲੋਕ—ਅਰਪਣ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਭਾਸ਼ਾ ਵਿਭਾਗ ਪੰਜਾਬ ਪਟਿਆਲਾ ਵੱਲੋਂ ਪ੍ਰਕਾਸ਼ਿਤ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਤੇ ਸਾਹਿਤ ਅਕਾਦਮੀ ਬਾਲ ਸਾਹਿਤ ਪੁਰਸਕਾਰ ਵਿਜੈਤਾ ਡਾ. ਦਰਸ਼ਨ ਸਿੰਘ ‘ਆਸ਼ਟ’ ਰਚਿਤ ਪੁਸਤਕ ‘ਕੁਇਜ਼ ਮੁਕਾਬਲਾ’ ਦੇ ਚੌਥੇ ਸੰਸਕਰਣ ਦਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਲੋਕ ਅਰਪਣ ਕੀਤਾ ਗਿਆ। ਸਮਾਗਮ ਯੂਨੀਵਰਸਿਟੀ ਦੇ ਵਿਮੈਨ ਕਲੱਬ ਵੱਲੋਂ ਕੀਤਾ ਗਿਆ, ਸਮਾਗਮ ’ਚ ਡਾ. ਸੁਖਜੀਤ ਕੌਰ ਨੇ ਕਿਹਾ ਕਿ ਵਿਮੈਨ ਕਲੱਬ ਦੇ ਵਿਕਾਸ ਲਈ ਹੋਰ ਉਸਾਰੂ ਯੋਜਨਾਵਾਂ ਅਤੇ ਕਾਰਜ ਉਲੀਕੇ ਜਾਣਗੇ। ਉਪ ਕੁਲਪਤੀ ਡਾ. ਜਗਦੀਪ ਸਿੰਘ ਨੇ ਕਿਹਾ ਕਿ ਵਿਮੈਨ ਕਲੱਬ ਵੱਲੋਂ ਆਯੋਜਿਤ ਕੀਤਾ ਗਿਆ ਇਹ ਉਪਰਾਲਾ ਨਾ ਕੇਵਲ ਯੂਨੀਵਰਸਿਟੀ ਦੀਆਂ ਅਕਾਦਮਿਕ, ਸਾਹਿਤਕ, ਸਭਿਆਚਾਰਕ ਅਤੇ ਸੰਗੀਤਕ ਵਾਤਾਵਰਣ ਨੂੰ ਹੋਰ ਮਹਿਕਾਉਂਦਾ ਹੈ। ਇਸ ਮੌਕੇ ਡਾ. ਜਗਦੀਪ ਸਿੰਘ ਅਤੇ ਡਾ. ਸੁਖਜੀਤ ਕੌਰ ਨੇ ਡਾ. ਆਸ਼ਟ ਨੂੰ ਉਨ੍ਹਾਂ ਦੀ ਪੁਸਤਕ ਦੇ ਲੋਕ ਅਰਪਣ ਤੇ ਵਧਾਈ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਵਿਚ ਅਜਿਹੀਆਂ ਪੁਸਤਕਾਂ ਵਿਦਿਅਕ, ਸਾਹਿਤਕ, ਸਭਿਆਚਾਰਕ, ਭੂਗੋਲਿਕ ਅਤੇ ਭਾਸ਼ਾਈ ਗਿਆਨ ਵਧਾਉਣ ਦਾ ਸੁਚੱਜਾ ਉਪਰਾਲਾ ਹੁੰਦੀਆਂ ਹਨ। ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਡਾ. ਜਸਵਿੰਦਰ ਸਿੰਘ ਬਰਾੜ, ਰਜਿਸਟਰਾਰ ਡਾ. ਅਜੀਤਾ, ਵਿੱਤ ਅਫ਼ਸਰ ਡਾ. ਬੀ.ਬੀ. ਸਿੰਗਲਾ, ਕੰਟਰੋਲਰ ਪ੍ਰੀਖਿਆਵਾਂ ਡਾ. ਹਿਮੇਂਦਰ ਭਾਰਤੀ, ਡਾ. ਜਗਪ੍ਰੀਤ ਕੌਰ, ਡਾ. ਰਾਜਵਿੰਦਰ ਸਿੰਘ, ਡਾ. ਉਂਕਾਰ ਸਿੰਘ ਬੜੈਚ, ਡਾ. ਪੁਸ਼ਪਿੰਦਰ ਕੌਰ, ਡਾ. ਰਵੀਦਰਸ਼ਦੀਪ ਕੌਰ, ਡਾ. ਜਸਬੀਰ ਕੌਰ, ਡਾ.ਜਯੋਤੀ ਸ਼ਰਮਾ ਡਾ. ਜਗਪ੍ਰੀਤ ਕੌਰ, ਲਾਭ ਕੌਰ,ਡਾ. ਪਰਮਿੰਦਰਜੀਤ ਕੌਰ, ਡਾ. ਨੀਤੂ ਕੌਸ਼ਲ, ਡਾ ਸੁਖਵਿੰਦਰ ਕੌਰ, ਡਾ. ਰਜਨੀ, ਰਣਜੀਤ ਕੌਰ, ਹਰਪ੍ਰੀਤ ਕੌਰ ਆਦਿ ਸ਼ਾਮਲ ਸਨ।