- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੀਪੀਐਸ ਰਾਜਪੁਰਾ ਨੂੰ ਗਲੋਬਲ ਐਜੂਕੇਸ਼ਨ ਐਵਾਰਡ ਨਾਲ ਸਨਮਾਨ

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਦਿੱਲੀ ਪਬਲਿਕ ਸਕੂਲ ਰਾਜਪੁਰਾ ਨੇ ਸਿੱਖਿਆ ਦੇ ਖੇਤਰ ਵਿਚ ਆਪਣੀ ਉੱਤਮਤਾ ਦੀ ਲੜੀ ਨੂੰ ਜਾਰੀ ਰੱਖਦਿਆਂ ਇਕ ਹੋਰ ਮਾਣਮੱਤਾ ਸਨਮਾਨ ਆਪਣੇ ਨਾਮ ਕੀਤਾ ਹੈ। ਡੀਪੀਐੱਸ ਰਾਜਪੁਰਾ ਨੂੰ ਬੀਤੇ ਦਿਨੀਂ ਜੈਪੁਰ ਵਿਖੇ ਗਲੋਬਲ ਐਜੂਕੇਸ਼ਨ ਐਵਾਰਡਜ਼ 2026 ਵਿਚ ਐਕਸੀਲੈਂਸ ਇਨ ਬਿਓਂਡ ਕਲਾਸਰੂਮ ਲਰਨਿੰਗ ਦੇ ਵੱਕਾਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਜੂਰੀ ਵੱਲੋਂ ਡੀਪੀਐਸ ਰਾਜਪੁਰਾ ਦੀ ਅਨੁਭਵ-ਆਧਾਰਿਤ, ਸਮੁੱਚੀ ਤੇ ਨਵੀਨਤਮ ਸਿੱਖਿਆ ਪ੍ਰਤੀ ਵਚਨਬੱਧਤਾ ਨੂੰ ਮਾਨਤਾ ਦਿੰਦਾ ਹੈ। ਸਕੂਲ ਵੱਲੋਂ ਵਿਦਿਆਰਥੀਆਂ ਨੂੰ ਖੋਜ, ਭਾਗੀਦਾਰੀ ਤੇ ਅਸਲ ਜੀਵਨ ਦੇ ਤਜਰਬਿਆਂ ਰਾਹੀਂ ਸਿੱਖਣ ਦੇ ਵਿਭਿੰਨ ਮੌਕੇ ਪ੍ਰਦਾਨ ਕੀਤੇ ਜਾਂਦੇ ਹਨ। ਇਹ ਵੱਕਾਰੀ ਐਵਾਰਡ ਗ੍ਰੈਂਡ ਗਲੋਬਲ ਐਜੂਕੇਸ਼ਨ ਐਵਾਰਡਜ਼ ਸਮਾਰੋਹ ਦੌਰਾਨ ਰਸਮੀ ਤੌਰ ’ਤੇ ਪ੍ਰਦਾਨ ਕੀਤਾ ਗਿਆ। ਡੀਪੀਐੱਸ ਰਾਜਪੁਰਾ ਦੀ ਪ੍ਰਿੰਸੀਪਲ ਗੀਤਿਕਾ ਚੰਦਰਾ ਨੇ ਕਿਹਾ ਕਿ ਇੱਕ ਵੱਕਾਰੀ ਗਲੋਬਲ ਸਿੱਖਿਆ ਮੰਚ ’ਤੇ ਐਕਸੀਲੈਂਸ ਇਨ ਬਿਓਂਡ ਕਲਾਸਰੂਮ ਲਰਨਿੰਗ ਦਾ ਐਵਾਰਡ ਪ੍ਰਾਪਤ ਕਰਨਾ ਡੀ ਪੀ ਐੱਸ ਰਾਜਪੁਰਾ ਲਈ ਇੱਕ ਮਹੱਤਵਪੂਰਨ ਉਪਲਬਧੀ ਹੈ। ਇਹ ਐਵਾਰਡ ਸੰਸਥਾ ਦੀ ਨਿਰੰਤਰ ਉੱਤਮਤਾ ਵੱਲ ਵਧ ਰਹੀ ਯਾਤਰਾ ਦਾ ਮਾਣਮੱਤਾ ਪ੍ਰਤੀਬਿੰਬ ਹੈ ਅਤੇ ਉਸ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ, ਜਿਸ ਅਧੀਨ ਰਾਜਪੁਰਾ ਸਿੱਖਿਆ ਨੂੰ ਇਕ ਅਜਿਹਾ ਅਨੁਭਵ ਬਣਾਉਣ ਲਈ ਯਤਨਸ਼ੀਲ ਹੈ, ਜੋ ਕਲਾਸਰੂਮ ਤੋਂ ਕਿਤੇ ਅੱਗੇ ਤੱਕ ਫੈਲਿਆ ਹੋਇਆ ਹੈ।