- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਿਹਤਰੀਨ ਸਿਹਤ ਸੇਵਾਵਾਂ ਦੇਣ ਵਾਲੇ ਡਾਕਟਰਾਂ ਨੂੰ ਮਿਲਿਆ ‘ਜਾਗਰਣ ਹੈਲਥ ਆਈਕਨ ਅਵਾਰਡ’

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਡਾਕਟਰਾਂ ਨੂੰ ਕੀਤਾ ਸਨਮਾਨਿਤ
ਕਿਹਾ- ਪੰਜਾਬ ਸਰਕਾਰ ਸਿਹਤ ਤੇ ਸਿੱਖਿਆ ਦੇ ਖੇਤਰ ’ਚ ਕਰ ਰਹੀ ਇਤਿਹਾਸਕ ਕੰਮ
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ
ਵਿਸ਼ਵ ਦੇ ਸਭ ਤੋਂ ਵੱਧ ਪੜ੍ਹੇ ਜਾਣ ਵਾਲੇ ਅਖ਼ਬਾਰ 'ਦੈਨਿਕ ਜਾਗਰਣ' ਅਤੇ ਪੰਜਾਬ ਦੇ ਹਰਮਨ ਪਿਆਰੇ 'ਪੰਜਾਬੀ ਜਾਗਰਣ' ਵੱਲੋਂ ਖੇਤਰ ਦੇ ਲੋਕਾਂ ਨੂੰ ਆਧੁਨਿਕ ਤਕਨੀਕ ਨਾਲ ਬਿਹਤਰੀਨ ਸਿਹਤ ਸੇਵਾਵਾਂ ਦੇਣ ਵਾਲੇ ਡਾਕਟਰਾਂ ਨੂੰ ਸਨਮਾਨਿਤ ਕਰਨ ਲਈ 'ਜਾਗਰਣ ਹੈਲਥ ਆਈਕਨ ਐਵਾਰਡ-2026' ਦਾ ਆਯੋਜਨ ਪਟਿਆਲਾ ਦੇ ਹੋਟਲ ਮੋਨਟੇਜ ’ਚ ਕੀਤਾ ਗਿਆ, ਜਿਸ ’ਚ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਮੁੱਖ ਮਹਿਮਾਨ ਵਜੋਂ ਪੁੱਜੇ। ਪੰਜਾਬੀ ਜਾਗਰਣ ਦੇ ਸੰਪਾਦਕ ਇੰਦਰਪ੍ਰੀਤ ਸਿੰਘ ਤੇ ਜਨਰਲ ਮਨੇਜਰ ਮਾਰਕੀਟਿੰਗ ਭਰਪੂਰ ਸਿੰਘ ਵਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ। ਪ੍ਰੋਗਰਾਮ ਦੀ ਸ਼ੁਰੂਆਤ ਜਾਗਰਣ ਗਰੁੱਪ ਦੇ ਸੰਸਥਾਪਕ ਸਵ. ਪੂਰਨ ਚੰਦ ਗੁਪਤ ਤੇ ਸਵ. ਨਰਿੰਦਰ ਮੋਹਨ ਗੁਪਤ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਕੇ ਕੀਤੀ ਗਈ।
ਜਾਗਰਣ ਦੇ ਜੀਐੱਮ ਮਾਰਕੀਟਿੰਗ ਭਰਪੂਰ ਸਿੰਘ ਨੇ ਦੱਸਿਆ ਕਿ ਜਾਗਰਣ ਆਪਣੀ ਸ਼ੁਰੂਆਤ ਤੋਂ ਹੀ ਲੋਕਾਂ ਦੀਆਂ ਸਮੱਸਿਆਵਾਂ ਨੂੰ ਪ੍ਰਸ਼ਾਸਨ ਤੇ ਸਰਕਾਰ ਤੱਕ ਪਹੁੰਚਾਉਣ ਲਈ ਹਾਂ-ਪੱਖੀ ਰਿਪੋਰਟਿੰਗ ਕਰਦਾ ਆ ਰਿਹਾ ਹੈ। ਇਹੀ ਕਾਰਨ ਹੈ ਕਿ ਅਖ਼ਬਾਰ ਦੇ ਪਾਠਕ ਤੇ ਸਹਿਯੋਗੀ ਲਗਾਤਾਰ ਵੱਧ ਰਹੇ ਹਨ। ਪ੍ਰੋਗਰਾਮ ’ਚ ਟੀਐੱਮਟੀ ਸਰੀਆ ਬਣਾਉਣ ਵਾਲੀ ਮੋਹਰੀ ਕੰਪਨੀ 'ਮਾਧਵ ਕੇਆਰਜੀ ਗਰੁੱਪ' ਦੇ ਅਧਿਕਾਰੀ, ਫੋਰਟਿਸ ਹਸਪਤਾਲ ਮੋਹਾਲੀ ਦੇ ਡੀਜੀਐੱਮ ਦੇਵ ਦੱਤ ਸ਼ਰਮਾ, ਰਾਜ ਵਹੀਕਲਜ਼ ਦੇ ਡਾਇਰੈਕਟਰ ਜਸਕਰਨ ਸਿੰਘ, ਅਜੀਤ ਇਲੈਕਟ੍ਰਿਕ ਕੰਪਨੀ ਦੇ ਡਾਇਰੈਕਟਰ ਇੰਦਰਪ੍ਰੀਤ ਸਿੰਘ ਤੇ ਗੁਰਮੀਤ ਸਿੰਘ ਜੌਲੀ, ਐੱਲਜੀ ਬੈਸਟ ਇਲੈਕਟ੍ਰੋਵੇਵ ਦੇ ਐੱਮਡੀ ਸੌਰਭ ਬਾਂਸਲ, ਰਾਹਤ ਹਸਪਤਾਲ ਭਵਾਨੀਗੜ੍ਹ, ਡਾਲਫਿਨ ਪੀਜੀ ਕਾਲਜ ਫ਼ਤਹਿਗੜ੍ਹ ਸਾਹਿਬ ਦੇ ਨੁਮਾਇੰਦੇ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਮੰਚ ਦਾ ਸੰਚਾਲਨ ਸਟੇਟ ਐਵਾਰਡੀ ਅਧਿਆਪਕਾ ਸੁਮਨ ਬਤਰਾ ਨੇ ਕੀਤਾ।
ਡੱਬੀ
ਪੰਜਾਬ ਸਰਕਾਰ ਲੋਕਾਂ ਦੀ ਸੁਰੱਖਿਆ ਤੇ ਸਿਹਤ ਲਈ ਵਚਨਬੱਧ : ਡਾ. ਬਲਬੀਰ ਸਿੰਘ
ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਨੇ ਜਾਗਰਣ ਗਰੁੱਪ ਨੂੰ ਪ੍ਰੋਗਰਾਮ ਦੇ ਸਫ਼ਲਤਾਪੂਰਵਕ ਆਯੋਜਨ ਲਈ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਜਾਗਰਣ ਹਮੇਸ਼ਾ ਲੋਕਾਂ ਦੀ ਗੱਲ ਸਰਕਾਰ ਤੇ ਸਬੰਧਤ ਅਧਿਕਾਰੀਆਂ ਤੱਕ ਪਹੁੰਚਾਉਣ ਦਾ ਕੰਮ ਕਰਦਾ ਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਜਿੱਥੇ ਹਰ ਵਰਗ ਦੇ ਵਿਕਾਸ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜਿੱਥੇ ਸੂਬੇ ਦੇ ਹਰ ਵਿਅਕਤੀ ਦੀ ਸੁਰੱਖਿਆ ਲਈ ਵਚਨਬੱਧ ਹੈ, ਉੱਥੇ ਹੀ ਡਾਕਟਰਾਂ ਦੀ ਸੁਰੱਖਿਆ ਲਈ ਵੀ ਪੂਰੀ ਤਰ੍ਹਾਂ ਯਤਨਸ਼ੀਲ ਹੈ।
ਸਿਹਤ ਮੰਤਰੀ ਨੇ ਜਾਗਰਣ ਗਰੁੱਪ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅੱਜ ਦੇ ਦੌਰ ’ਚ ਜਿੱਥੇ ਭਰਮ-ਭੁਲੇਖੇ ਤੇਜ਼ੀ ਨਾਲ ਫੈਲਦੇ ਹਨ, ਉੱਥੇ ਜਾਗਰਣ ਗਰੁੱਪ ਖ਼ਬਰਾਂ ਦੇ ਨਾਲ-ਨਾਲ ਲੋਕਾਂ ਨੂੰ ਜਾਗਰੂਕ ਕਰਨ ਦਾ ਇੱਕ ਸ਼ਲਾਘਾਯੋਗ ਕਾਰਜ ਕਰ ਰਿਹਾ ਹੈ। ਡਾ. ਬਲਬੀਰ ਸਿੰਘ ਨੇ ਮੈਡੀਕਲ ਜਗਤ ਨਾਲ ਜੁੜੀਆਂ ਸ਼ਖਸੀਅਤਾਂ ਦਾ ਸਨਮਾਨ ਕਰਦਿਆਂ ਕਿਹਾ ਕਿ ਡਾਕਟਰਾਂ ਵੱਲੋਂ ਮਾਨਵਤਾ ਦੀ ਸੇਵਾ ਲਈ ਨਿਭਾਈਆਂ ਜਾ ਰਹੀਆਂ ਸੇਵਾਵਾਂ ਬੇਮਿਸਾਲ ਹਨ। ਉਨਾਂ ਕਿਹਾ ‘‘ਕੋਰੋਨਾ ਕਾਲ ਤੋਂ ਲੈ ਕੇ ਆਮ ਦਿਨਾਂ ਤੱਕ ਸਾਡੇ ਡਾਕਟਰਾਂ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਮਰੀਜ਼ਾਂ ਦੀ ਸੇਵਾ ਕੀਤੀ ਹੈ। ਡਾਕਟਰੀ ਸਿਰਫ਼ ਇੱਕ ਪੇਸ਼ਾ ਨਹੀਂ, ਸਗੋਂ ਰੱਬੀ ਸੇਵਾ ਹੈ।’’
ਡੱਬੀ
ਜਾਗਰਣ ਅਖ਼ਬਾਰ ਦੇ ਨਾਲ-ਨਾਲ ਲੋਕਾਂ ਦਾ ਮਿੱਤਰ ਵੀ : ਇੰਦਰਪ੍ਰੀਤ ਸਿੰਘ
ਪੰਜਾਬੀ ਜਾਗਰਣ ਦੇ ਸੰਪਾਦਕ ਇੰਦਰਪ੍ਰੀਤ ਨੇ ਸਨਮਾਨਿਤ ਡਾਕਟਰਾਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਡਾਕਟਰ ਧਰਤੀ ’ਤੇ ਰੱਬ ਦੇ ਰੂਪ ’ਚ ਕਾਰਜ ਕਰ ਰਹੇ ਹਨ, ਜੋ ਦਿਨ-ਰਾਤ ਲੋਕਾਂ ਦੀ ਕੀਮਤੀ ਜਾਨ ਬਚਾਉਣ ਲਈ ਯਤਨਸ਼ੀਲ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਬੇਸ਼ੱਕ ਅੱਜ ਲੋਕਾਂ ਦਾ ਰੁਝਾਨ ਡਿਜੀਟਲ ਮੀਡੀਆ ਵੱਲ ਜ਼ਿਆਦਾ ਹੋ ਗਿਆ ਹੈ ਪਰ ਸਹੀ ਤੇ ਲੋੜੀਂਦੀ ਖ਼ਬਰ ਦੇ ਨਾਲ ਪੂਰੀ ਜਾਣਕਾਰੀ ਪ੍ਰਿੰਟ ਮੀਡੀਆ ਹੀ ਲੋਕਾਂ ਨੂੰ ਦੇ ਰਿਹਾ ਹੈ।
ਸਮੇਂ ਦੇ ਨਾਲ ਕਈ ਤਰ੍ਹਾਂ ਦੇ ਮੀਡੀਆ ਆਉਂਦੇ-ਜਾਂਦੇ ਰਹਿੰਦੇ ਹਨ ਪਰ ਪ੍ਰਿੰਟ ਹਮੇਸ਼ਾ ਸਥਿਰ ਰੂਪ ’ਚ ਕੰਮ ਕਰਦਾ ਆ ਰਿਹਾ ਹੈ ਤੇ ਅੱਗੇ ਵੀ ਕਈ ਸਾਲਾਂ ਤੱਕ ਕਰਦਾ ਰਹੇਗਾ, ਕਿਉਂਕਿ 'ਨਿਊਜ਼ ਪੇਪਰ' ਸ਼ਬਦ ਦਾ ਅਰਥ ਹੀ ਆਪਣੇ ਆਪ ’ਚ ਸੰਪੂਰਨ ਹੈ। ਉਨ੍ਹਾਂ ਕਿਹਾ ਕਿ 'ਦੈਨਿਕ ਜਾਗਰਣ' ਤੇ 'ਪੰਜਾਬੀ ਜਾਗਰਣ' ਸਿਰਫ਼ ਅਖ਼ਬਾਰ ਨਹੀਂ ਹਨ, ਬਲਕਿ ਆਪਣੇ ਪਾਠਕਾਂ ਦੇ ਮਿੱਤਰ ਵੀ ਹਨ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਪੰਜਾਬ ’ਚ ਕੀਤੇ ਜਾ ਰਹੇ ਸਿਹਤ ਸੁਧਾਰਾਂ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਸੂਬੇ ’ਚ ਲੋਕਾਂ ਨੂੰ ਅਤਿ-ਆਧੁਨਿਕ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਮੁੱਖ ਮੰਤਰੀ ਤੇ ਸਿਹਤ ਮੰਤਰੀ ਸ਼ਲਾਘਾਯੋਗ ਕਾਰਜ ਕਰ ਰਹੇ ਹਨ।
ਬਾਕਸ,
ਇਨ੍ਹਾਂ ਮਾਹਿਰ ਡਾਕਟਰਾਂ ਨੂੰ ਕੀਤਾ ਸਨਮਾਨਿਤ
ਵਿਵਨੀਤ ਵਰਦਾਨ ਹਸਪਤਾਲ ਦੀ ਡੈਂਟਲ ਸਰਜਨ ਤੇ ਡਾਇਰੈਕਟਰ ਡਾ. ਸਵੀਜੀ, ਸਦਭਾਵਨਾ ਹਾਰਟ ਤੋਂ ਡਾ. ਸੁਧੀਰ ਵਰਮਾ, ਓਸਟੋਕੇਅਰ ਤੋਂ ਪ੍ਰੋ. ਕਨੀਮੋਜ਼ੀ ਤੇ ਡਾ. ਨਰਕੇਸ਼, ਅਗਰਵਾਲ ਕਲੀਅਰ ਸਾਈਟ ਤੋਂ ਡਾ. ਅਮਨਜੋਤ ਸੰਧੂ, ਰਾਣਾ ਹਸਪਤਾਲ ਸਰਹਿੰਦ ਤੋਂ ਡਾ. ਹਿਤੇਂਦਰ ਸੂਰੀ ਅਤੇ ਡਾ. ਦੀਪਿਕਾ ਸੂਰੀ, ਹਰਬੰਸ ਮਲਟੀਸਪੈਸ਼ਲਿਟੀ ਹਸਪਤਾਲ ਬਹਾਦਰਗੜ੍ਹ ਤੋਂ ਡਾ. ਮੁਨੀਤ ਕੁਮਾਰ ਤੇ ਡਾ. ਨਿਤਿਕਾ ਪਵਾਰ, ਦੀਪ ਡੈਂਟਲ ਤੋਂ ਡਾ. ਕੁਲਦੀਪ ਸਿੰਘ ਅਤੇ ਡਾ. ਪਰਵੀਨ ਕੌਰ, ਜੀਵਨ ਮਲਟੀਸਪੈਸ਼ਲਿਟੀ ਹਸਪਤਾਲ ਤੋਂ ਡਾ. ਰਿਚਾ ਸਿੰਗਲਾ, ਸਿਮਰਨ ਈਐਨਟੀ ਤੋਂ ਡਾ. ਹਰਸਿਮਰਨ ਤੁਲੀ, ਖਰਬੰਦਾ ਡੈਂਟਲ ਕੇਅਰ ਤੋਂ ਡਾ. ਅੰਸ਼ੁਮਨ ਖਰਬੰਦਾ, ਅਗਰਵਾਲ ਹੈਲਥ ਕੇਅਰ ਤੋਂ ਡਾ. ਰੋਹਿਤ ਅਗਰਵਾਲ ਤੇ ਡਾ. ਨਿਧੀ ਅਗਰਵਾਲ, ਅਮਰ ਹਸਪਤਾਲ ਤੋਂ ਆਰਥੋ ਸਰਜਨ ਡਾ. ਕੇਐੱਸ. ਗਰੋਵਰ, ਡਾ. ਮਨਪ੍ਰੀਤ ਗਲੋਬਲ ਆਈ ਹਸਪਤਾਲ ਦੇ ਮੈਨੇਜਰ ਵਰਿੰਦਰ ਸਿੰਘ, ਮਨਪੀਲ ਹਸਪਤਾਲ ਤੋਂ ਡਾ. ਸੀਮਿਕਾ ਤੁਲੀ, ਪੇਟ ਰੋਗਾਂ ਦੇ ਮਾਹਿਰ ਡਾ. ਅਨੁਰਾਗ ਜਿੰਦਲ, ਈਐੱਨਟੀ ਸਰਜਨ ਡਾ. ਵਿਸ਼ਾਲ ਸ਼ਰਮਾ, ਡੈਂਟਲ ਸਰਜਨ ਡਾ. ਅਮਿਤ ਗੋਇਲ, ਡਾ. ਬ੍ਰਹਮਜੋਤ ਵਾਲੀਆ ਆਈ ਹਸਪਤਾਲ ਤੋਂ ਡਾ. ਕੁਲਵੰਤ ਸਿੰਘ, ਜੀਐੱਚ ਡਰਮਾ ਸੈਂਟਰ ਤੋਂ ਡਾ. ਰਵਸ਼ਰਨ ਸਿੰਘ, ਸੋਢੀ ਆਈ ਹਸਪਤਾਲ ਤੋਂ ਡਾ. ਜੀਪੀ ਸਿੰਘ ਤੇ ਡਾ. ਪ੍ਰੀਤ ਕੰਵਰ ਸਿੰਘ ਸੋਢੀ, ਓਮਨੀਆ ਹਸਪਤਾਲ ਤੋਂ ਡਾ. ਸੰਜੇ ਸਿੰਗਲਾ, ਫੁੱਲ ਨਿਊਰੋ ਤੋਂ ਡਾ. ਪੁਨੀਤ ਫੁੱਲ, ਗੁਰਮੀਤ ਹਸਪਤਾਲ ਤੋਂ ਡਾ. ਗੁਰਮੀਤ ਸਿੰਘ, ਏਪੀ ਹੈਲਥਕੇਅਰ ਤੋਂ ਡਾ. ਅਰੁਣ ਭੰਡਾਰੀ, ਵਰਧਮਾਨ ਮਹਾਵੀਰ ਹੈਲਥਕੇਅਰ ਤੋਂ ਡੈਂਟਲ ਸਰਜਨ ਅਤੇ ਡਾਇਰੈਕਟਰ ਡਾ. ਸੰਭਵ ਜੈਨ, ਡਾ. ਪੰਕਜ ਗੋਇਲ ਚਾਈਲਡ ਕੇਅਰ ਤੋਂ ਡਾ. ਪਰਵਲ ਗੋਇਲ ਅਤੇ ਡਾ. ਪੰਕਜ ਗੋਇਲ, ਸਰਸਵਤੀ ਗੈਸਟ੍ਰੋ ਤੋਂ ਡਾ. ਸੁਨੀਲ ਆਰਿਆ, ਰਹਬਰ ਹਸਪਤਾਲ ਤੋਂ ਡਾ. ਪੁਲਕਿਤ ਨਾਗਵਾਲ ਤੇ ਡਾ. ਕਾਫਿਲਾ ਖਾਨ, ਰੇਲਵੇ ਹਸਪਤਾਲ ਦੇ ਪ੍ਰਿੰਸੀਪਲ ਡਾ. ਸੁਰੇਸ਼ ਚੰਦ ਅਤੇ ਸਹਾਰਾ ਹਸਪਤਾਲ ਤੋਂ ਡਾ. ਅਸ਼ੋਕ ਜੋਸ਼ੀ ਨੂੰ ਸਨਮਾਨਿਤ ਕੀਤਾ ਗਿਆ।
ਡੱਬੀ
ਸਮਾਗਮ ਦੇ ਸਹਿਯੋਗੀ
ਮਾਧਵ ਕੇਆਰਜੀ ਗਰੁੱਪ ਵੱਲੋਂ ਪ੍ਰਧਾਨ ਰਣਧੀਰ ਰਾਠੌਰ ਤੇ ਏਜੀਐੱਮ ਦਾਨਿਸ਼ ਗੋਇਲ, ਫੋਰਟਿਸ ਹਸਪਤਾਲ ਮੋਹਾਲੀ ਤੋਂ ਡੀਜੀਐੱਮ ਦੇਵਦੱਤ ਸ਼ਰਮਾ, ਐੱਲਜੀ ਬੈਸਟਸ਼ਾਪ ਇਲੈਕਟ੍ਰੋਵੇਵ ਤੋਂ ਸੌਰਭ ਬਾਂਸਲ, ਜੇਪੀ ਗਰੁੱਪ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਤੇ ਸਮਾਜ-ਸੇਵੀ ਰਜਨੀਸ਼ ਜੈਨ, ਰੇਡੀਅੰਸ ਹੋਮਜ਼ ਦੇ ਐੱਮਡੀ ਅਰਨਵ ਸਿੰਗਲਾ ਅਤੇ ਸੁਮਿਤ ਵਧਵਾ, ਗੁਰੂ ਨਾਨਕ ਇੰਸਟੀਚਿਊਟ ਦੇ ਡਾਇਰੈਕਟਰ ਡਾ. ਸੁਭਾਸ਼ ਡਾਵਰ ਤੇ ਅਜੀਤ ਇਲੈਕਟ੍ਰੀਕਲ ਦੇ ਡਾਇਰੈਕਟਰ ਇੰਦਰਪ੍ਰੀਤ ਸਿੰਘ ਤੇ ਗੁਰਮੀਤ ਸਿੰਘ ਨੇ ਸਮਾਗਮ ਨੂੰ ਸਫਲ ਬਣਾਉਣ ’ਚ ਸਹਿਯੋਗ ਦਿੱਤਾ।