ਡੀਐੱਮ ਖੁਦਕਸ਼ੀ ਮਾਮਲੇ ਦੀ ਪੰਜਾਬ ਫੂਡਗਰੇਨਜ਼ ਏਜੰਸੀਆਂ ਵਲੋਂ ਨਿੰਦਾ
ਡੀ. ਐਮ ਖੁਦਕਸ਼ੀ ਮਾਮਲੇ ਦੀ ਪੰਜਾਬ ਫੂਡਗਰੇਨਜ ਏਜੰਸੀਆਂ ਵਲੋਂ ਨਿੰਦਾ
Publish Date: Tue, 24 Mar 2026 04:38 PM (IST)
Updated Date: Tue, 24 Mar 2026 04:40 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸਥਾਨਕ ਬਾਰਾਂਦਰੀ ਵਿਚ ਪੰਜਾਬ ਫੂਡ ਗਰੇਨਜ਼ ਏਜੰਸੀਆਂ ਦੇ ਅਧਿਕਾਰੀਆਂ ਦੁਆਰਾ ਗਗਨਦੀਪ ਸਿੰਘ ਡੀਐੱਮ ਵੇਅਰ ਹਾਊਸ ਦੁਆਰਾ ਕੀਤੀ ਆਤਮਹੱਤਿਆ ਸਬੰਧੀ ਸ਼ੋਕ ਸਭਾ ਕੀਤੀ ਗਈ ਤੇ ਇਸ ਪੂਰੇ ਮਾਮਲੇ ਦੀ ਨਿਖੇਧੀ ਕੀਤਾ। ਸਾਰਿਆਂ ਨੇ ਇਸ ਦਰਦਨਾਕ ਘਟਨਾ ਪ੍ਰਤੀ ਡੂੰਘਾ ਦੁੱਖ਼ ਪ੍ਰਗਟ ਕੀਤਾ। ਸ਼ੋਕ ਸਭਾ ’ਚ ਗੁਰਦੀਪ ਸਿੰਘ, ਮਨਜੀਤ ਸਿੰਘ ਦੋਵੇਂ ਰਿਟਾਇਰਡ ਜ਼ਿਲ੍ਹਾ ਖੁਰਾਕ ਤੇ ਸਪਲਾਈਜ ਕੰਟਰੋਲਰ, ਗੁਰਨਾਮ ਸਿੰਘ ਰਿਟਾਇਰਡ ਜ਼ਿਲ੍ਹਾ ਮੈਨੇਜਰ ਵੇਅਰ ਹਾਊਸ, ਭੁਪਿੰਦਰ ਸਿੰਘ , ਸੁਰਿੰਦਰ ਸਿੰਘ ਦੋਵੇਂ ਮੈਨੇਜਰ ਐੱਫਸੀਆਈ, ਅਸ਼ੋਕ ਸ਼ਰਮਾ ਮੈਨੇਜਰ ਪੰਜਾਬ ਐਗਰੋ ਤੇ ਵਰਿੰਦਰ ਕੁਮਾਰ ਸਿੰਗਲਾ ਤੇ ਆਰ. ਕੇ. ਸਿੰਗਲਾ ਨੇ ਕਿਹਾ ਕਿ ਕੁਝ ਲੋਕਾਂ ਵਲੋਂ ਸੱਤਾ ਦੇ ਨਸ਼ੇ ਵਿਚ ਅਧਿਕਾਰੀਆਂ ਨਾਲ ਬਦਸਲੂਕੀ ਤੇ ਜ਼ਲੀਲ ਕਰਨਾ ਬਹੁਤ ਸ਼ਰਮਨਾਕ ਵਰਤਾਰਾ ਹੈ ਪਰ ਨਿੱਜ ਹਿੱਤਾਂ ਲਈ ਕਿਸੇ ਨੂੰ ਅਧਿਕਾਰੀ ਨੂੰ ਆਤਮ ਹੱਤਿਆ ਕਰਨ ਲਈ ਮਜ਼ਬੂਰ ਕਰ ਦੇਣਾ ਸਭ ਤੋਂ ਮੰਦਭਾਗਾ ਹੈ। ਉਕਤ ਅਧਿਕਾਰੀਆਂ ਨੇ ਮੰਗ ਕੀਤੀ ਕਿ ਇਸ ਮਾਮਲੇ ਦੀ ਜਾਚ ਸੀ. ਬੀ. ਆਈ. ਜਾਂ ਹਾਈਕੋਰਟ ਦੇ ਸੇਵਾ ਮੁਕਤ ਜੱਜ ਤੋਂ ਕਾਰਵਾਈ ਜਾਵੇ ਅਤੇ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।