- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਕਾਲਰਜ਼ ਪਬਲਿਕ ਸਕੂਲ ਵਿਖੇ ਮਨਾਇਆ ਦੀਵਾਲੀ ਦਾ ਤਿਉਹਾਰ

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਸਕਾਲਰਜ਼ ਪਬਲਿਕ ਸਕੂਲ ਰਾਜਪੁਰਾ ਵਿਖੇ ਦੀਵਿਆਂ ਦੀ ਜਗਮਗਾਹਟ ਤੇ ਰੰਗ-ਬਿਰੰਗੀਆਂ ਰੰਗੋਲੀਆਂ ਦਰਮਿਆਨ ਦੀਵਾਲੀ ਦਾ ਤਿਉਹਾਰ ਬੜੇ ਉਤਸ਼ਾਹ ਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਕੈਂਪਸ ਨੂੰ ਸੁੰਦਰ ਸਜਾਵਟਾਂ ਨਾਲ ਸਜਾਇਆ ਗਿਆ। ਸਕੂਲ ਮੈਨੇਜਮੈਂਟ ਦੇ ਮੈਂਬਰਾਂ ਵੱਲੋਂ ਮਾਤਾ ਲਕਸ਼ਮੀ ਦੀ ਆਰਤੀ ਕਰਕੇ ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਦੀ ਕਾਮਨਾ ਕੀਤੀ ਗਈ। ਸਮਾਗਮ ਦੌਰਾਨ ਵਿਦਿਆਰਥੀਆਂ ਨੇ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਬੱਚਿਆਂ ਨੇ ਦੀਵੇ ਸਜਾਉਣ ਤੇ ਗ੍ਰੀਟਿੰਗ ਕਾਰਡ ਬਣਾਉਣ ਦੀਆਂ ਗਤੀਵਿਧੀਆਂ ਵਿਚ ਵੀ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਕਰਵਾਇਆ ਗਿਆ ਰੰਗੋਲੀ ਮੁਕਾਬਲਾ ਖਿੱਚ ਦਾ ਕੇਂਦਰ ਰਿਹਾ। ਵਿਦਿਆਰਥੀਆਂ ਨੇ ਆਪਣੀ ਕਲਾਤਮਕ ਪ੍ਰਤਿਭਾ ਤੇ ਸਿਰਜਣਾਤਮਕ ਸੋਚ ਦਾ ਪ੍ਰਦਰਸ਼ਨ ਕਰਦਿਆਂ ਸੁੰਦਰ ਰੰਗੋਲੀਆਂ ਬਣਾਈਆਂ। ਮੁਕਾਬਲੇ ਵਿਚ ਰੈੱਡ ਹਾਊਸ ਨੇ ਪਹਿਲਾ, ਗ੍ਰੀਨ ਹਾਊਸ ਨੇ ਦੂਜਾ ਅਤੇ ਬਲਿਊ ਤੇ ਯੈਲੋ ਹਾਊਸ ਨੇ ਸਾਂਝੇ ਤੌਰ