
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਆਤਮਿਕ ਬਲ ਵਧਾ ਕੇ ਹੀ ਸਮਾਜਿਕ ਬੁਰਾਈਆਂ ਤੋਂ ਬਚਿਆ ਜਾ ਸਕਦਾ: ਸਾਧਵੀ ਮੀਨੂ ਭਾਰਤੀ

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ•, ਪਟਿਆਲਾ : ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਪਟਿਆਲਾ ਵੱਲੋਂ ਸਥਾਨਕ ਆਸ਼ਰਮ ਵਿਖੇ ਹਫ਼ਤਾਵਾਰੀ ਸਤਿਸੰਗ ਕਰਵਾਇਆ ਗਿਆ। ਇਸ ਮੌਕੇ ਹਾਜ਼ਰ ਸੰਗਤ ਨੂੰ ਸੰਬੋਧਨ ਕਰਦਿਆਂ ਆਸ਼ੂਤੋਸ਼ ਮਹਾਰਾਜ ਦੀ ਸ਼ਿਸ਼ ਸਾਧਵੀ ਮੀਨੂ ਭਾਰਤੀ ਨੇ ਕਿਹਾ ਕਿ ਮੌਜੂਦਾ ਸਮੇਂ ਸਮਾਜ ਵਿ ਚ ਕਈ ਤਰ੍ਹਾਂ ਦੀਆਂ ਬੁਰਾਈਆਂ ਵਧ ਰਹੀਆਂ ਹਨ, ਜਿਸ ਕਾਰਨ ਮਨੁੱਖੀ ਜੀਵਨ ਕਈ ਸਮੱਸਿਆਵਾਂ ਨਾਲ ਘਿਰਦਾ ਜਾ ਰਿਹਾ ਹੈ। ਇਨ੍ਹਾਂ ਬੁਰਾਈਆਂ ਤੋਂ ਬਚਣ ਲਈ ਮਨੁੱਖ ਨੂੰ ਆਪਣੇ ਆਤਮਿਕ ਬਲ ਨੂੰ ਮਜ਼ਬੂਤ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕਿਸੇ ਗੇਂਦ ਨੂੰ ਆਮ ਗਤੀ ਨਾਲ ਉੱਪਰ ਸੁੱਟਣ ’ਤੇ ਉਹ ਮੁੜ ਧਰਤੀ ’ਤੇ ਆ ਜਾਂਦੀ ਹੈ, ਪਰ ਜੇ ਉਸ ਨੂੰ ਬਹੁਤ ਵੱਧ ਗਤੀ ਨਾਲ ਉਛਾਲਿਆ ਜਾਵੇ ਤਾਂ ਉਹ ਧਰਤੀ ਦੇ ਗੁਰਤਵਾਕਰਸ਼ਣ ਖੇਤਰ ਤੋਂ ਬਾਹਰ ਨਿਕਲ ਸਕਦੀ ਹੈ। ਇਸੇ ਤਰ੍ਹਾਂ ਮਨੁੱਖ ਨੂੰ ਵੀ ਆਪਣੇ ਮਨ ’ਤੇ ਇੰਨਾ ਆਤਮਿਕ ਬਲ ਪੈਦਾ ਕਰਨਾ ਚਾਹੀਦਾ ਹੈ ਕਿ ਉਹ ਬੁਰਾਈਆਂ ਦੀ ਪਕੜ ਵਿੱਚ ਨਾ ਆਵੇ। ਸਾਧਵੀ ਮੀਨੂ ਭਾਰਤੀ ਨੇ ਕਿਹਾ ਕਿ ਅਧਿਆਤਮ ਨਾਲ ਜੁੜਨ ਨਾਲ ਮਨੁੱਖ ਅੰਦਰ ਅਜਿਹੀ ਸਮਰੱਥਾ ਪੈਦਾ ਹੁੰਦੀ ਹੈ, ਜਿਸ ਰਾਹੀਂ ਉਹ ਮੁਸ਼ਕਲ ਹਾਲਾਤਾਂ ਤੋਂ ਉੱਪਰ ਉੱਠ ਕੇ ਜੀਵਨ ਨੂੰ ਸ੍ਰੇਸ਼ਠ ਬਣਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੂਰਨ ਸਤਿਗੁਰੂ ਦੀ ਸ਼ਰਨ ਪ੍ਰਾਪਤ ਕਰਕੇ ਬ੍ਰਹਮ ਗਿਆਨ ਹਾਸਲ ਕਰਨ ਨਾਲ ਮਨੁੱਖ ਦੇ ਜੀਵਨ ਵਿੱਚ ਅਸਲ ਆਤਮਿਕ ਪਰਿਵਰਤਨ ਆਉਂਦਾ ਹੈ। ਉਨ੍ਹਾਂ ਅੰਗੂਲੀਮਾਲ ਅਤੇ ਸੱਜਣ ਠੱਗ ਦੀਆਂ ਉਦਾਹਰਣਾਂ ਦਿੰਦਿਆਂ ਕਿਹਾ ਕਿ ਸੱਚੇ ਗਿਆਨ ਅਤੇ ਸਤਿਗੁਰੂ ਦੀ ਸ਼ਰਨ ਨਾਲ ਮਨੁੱਖ ਆਪਣੀਆਂ ਬੁਰਾਈਆਂ ਨੂੰ ਛੱਡ ਕੇ ਚੰਗੇ ਜੀਵਨ ਵੱਲ ਵਧ ਸਕਦਾ ਹੈ। ਇਸ ਮੌਕੇ ਸਾਧਵੀ ਸਵਿਤਾ ਭਾਰਤੀ ਨੇ ਮਧੁਰ ਭਜਨਾਂ ਦਾ ਗਾਇਨ ਕਰਕੇ ਸੰਗਤ ਨੂੰ ਨਿਹਾਲ ਕੀਤਾ।