- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ

ਪੱਤਰ ਪ੍ਰੇਰਕ •ਪੰਜਾਬੀ ਜਾਗਰਣ, •ਪਟਿਆਲਾ : ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਪਟਿਆਲਾ ਵੱਲੋਂ ਸ਼ਹਿਰ ਵਿੱਚ ਮਾਨਸਿਕ ਸਿਹਤ ਲਈ ਮਨੋਬਲਮ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਲੜੀ ਤਹਿਤ ਸਕੂਲਾਂ, ਕਾਲਜਾਂ ਅਤੇ ਸੰਸਥਾਵਾਂ ਵਿੱਚ ਸੈਮੀਨਾਰ ਕਰਵਾਏ ਜਾ ਰਹੇ ਹਨ। ਇਸੇ ਲੜੀ ਤਹਿਤ ਸ਼ੀਲਾ ਦੇਵੀ ਸਕੂਲ ਪਟਿਆਲਾ ਵਿਖੇ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਲਈ ਸੈਮੀਨਾਰ ਕਰਵਾਇਆ ਗਿਆ। ਦਿਵਯ ਗੁਰੂ ਸ਼੍ਰੀ ਆਸ਼ੂਤੋਸ਼ ਮਹਾਰਾਜ ਦੀ ਸ਼ਿਸ਼ ਸਾਧਵੀ ਮਨੇਂਦਰਾ ਭਾਰਤੀ ਦੁਆਰਾ ਬੱਚਿਆਂ ਨੂੰ ਪੰਜ ਇੰਦਰੀਆਂ-ਅੱਖਾਂ, ਜੀਭ, ਗੰਧ, ਕੰਨ ਤੇ ਚਮੜੀ- ਦੀ ਸੁਚੇਤ ਤੇ ਸਮਝਦਾਰੀ ਨਾਲ ਵਰਤੋਂ ਕਰਨ ਦਾ ਅਭਿਆਸ ਕਰਵਾਇਆ ਗਿਆ। ਇੰਟਰਐਕਟਿਵ ਕਹਾਣੀ ਸੁਣਾਉਣ ਰਾਹੀਂ ਬੱਚਿਆਂ ਨੇ ਸਮਝਿਆ ਕਿ ਇੰਦਰੀਆਂ ਦੀ ਦੁਰਵਰਤੋਂ ਨਾਲ ਨਕਾਰਾਤਮਕ ਆਦਤਾਂ ਤੇ ਅਸੰਤੁਲਿਤ ਜੀਵਨ ਸ਼ੈਲੀ ਪੈਦਾ ਹੁੰਦੀ ਹੈ। ਸਾਧਵੀ ਨੇ ਇਹ ਵੀ ਸਮਝਾਇਆ ਕਿ ਕਿਵੇਂ ਨਜ਼ਰ, ਸੁਆਦ, ਗੰਧ, ਸੁਣਨ ਅਤੇ ਛੋਹਣ ਦੀ ਸੁਚੇਤ ਵਰਤੋਂ ਸਵੈ-ਅਨੁਸ਼ਾਸਨ, ਸਤਿਕਾਰ ਅਤੇ ਭਾਵਨਾਤਮਕ ਸੰਤੁਲਨ ਵਿਕਸਿਤ ਕਰਦੀ ਹੈ। ਬੱਚਿਆਂ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਸੂਝ-ਬੂਝ ਨੂੰ ਅਪਣਾਉਣ ਲਈ ਬਜ਼ੁਰਗਾਂ ਅਤੇ ਅਧਿਆਪਕਾਂ ਤੋਂ ਸੇਧ ਲੈਣ ਲਈ ਪ੍ਰੇਰਿਤ ਕੀਤਾ ਗਿਆ। ਅੰਤ ਵਿੱਚ ਸੰਸਥਾਨ ਦੀ ਮਨੋਬਲ ਮੁਹਿੰਮ ਦੀ ਸਕੂਲ ਦੇ ਚੇਅਰਮੈਨ ਕਮਲ ਅੱਗਰਵਾਲ, ਹਰਿੰਦਰ ਗੁਪਤਾ ਅਤੇ ਸਮੀਰ ਅਰੋੜਾ ,ਪ੍ਰਿੰਸੀਪਲ ਰੇਖਾ ਗੁਪਤਾ ਨੇ ਸ਼ਲਾਘਾ ਕੀਤੀ।