- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੇਡਾਂ ਵਤਨ ਪੰਜਾਬ ਦੀਆਂ ਤਹਿਤ ਜ਼ਿਲ੍ਹਾ ਪੱਧਰੀ ਮੁਕਾਬਲੇ ਰਹੇ ਦਿਲਚਸਪ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਪਟਿਆਲਾ : ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਚੌਥੇ ਸੀਜ਼ਨ ਤਹਿਤ ਪਟਿਆਲਾ ਵਿਚ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਕਰਵਾਏ ਗਏ। ਵੱਖ-ਵੱਖ ਉਮਰ ਵਰਗਾਂ ਦੇ ਇਨ੍ਹਾਂ ਮੁਕਾਬਲਿਆਂ ਵਿਚ ਹਾਕੀ, ਫੁੱਟਬਾਲ, ਖੋ-ਖੋ, ਕਬੱਡੀ ਨੈਸ਼ਨਲ ਸਟਾਈਲ, ਵਾਲੀਬਾਲ, ਸਾਫਟਬਾਲ, ਨੈੱਟਬਾਲ, ਬਾਸਕਟਬਾਲ, ਪਾਵਰ ਲਿਫਟਿੰਗ, ਕੁਸ਼ਤੀ, ਬਾਕਸਿੰਗ, ਸ਼ੂਟਿੰਗ, ਜੂਡੋ ਤੇ ਫੈਂਸਿੰਗ ਦੇ ਖਿਡਾਰੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਜ਼ਿਲ੍ਹਾ ਖੇਡ ਅਫ਼ਸਰ ਨਵਜੋਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਇੰਟਰਨੈਸ਼ਨਲ ਹਾਕੀ ਖਿਡਾਰੀ ਹਰਿੰਦਰ ਸਿੰਘ ਗਰੇਵਾਲ ਅਤੇ ਕਰਮਜੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਖਿਡਾਰੀਆਂ ਦਾ ਹੌਸਲਾ ਵਧਾਇਆ। ਕਬੱਡੀ ਨੈਸ਼ਨਲ ਸਟਾਈਲ ਅੰਡਰ-17 ਲੜਕਿਆਂ ਵਿਚ ਪਟਿਆਲਾ ਦਿਹਾਤੀ ਨੇ ਪਹਿਲਾ, ਘਨੌਰ-ਏ ਨੇ ਦੂਜਾ ਅਤੇ ਨਾਭਾ-ਬੀ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-14 ਵਿੱਚ ਨਾਭਾ-ਬੀ ਪਹਿਲੇ, ਨਾਭਾ-ਏ ਦੂਜੇ ਅਤੇ ਪਟਿਆਲਾ ਦਿਹਾਤੀ ਤੀਜੇ ਸਥਾਨ ’ਤੇ ਰਹੇ। 21-30 ਉਮਰ ਵਰਗ ਲੜਕੀਆਂ ਵਿਚ ਰਾਜਪੁਰਾ ਨੇ ਪਹਿਲਾ ਸਥਾਨ ਹਾਸਲ ਕੀਤਾ। ਵਾਲੀਬਾਲ ਸਮੈਸ਼ਿੰਗ ਅੰਡਰ-14 ਲੜਕਿਆਂ ਵਿਚ ਘਨੌਰ ਪਹਿਲੇ, ਭੁਨਰਹੇੜੀ ਦੂਜੇ ਅਤੇ ਨਾਭਾ-ਏ ਤੀਜੇ ਸਥਾਨ ’ਤੇ ਰਹੇ। ਅੰਡਰ-17 ਵਿੱਚ ਪਟਿਆਲਾ ਅਰਬਨ-ਏ ਨੇ ਪਹਿਲਾ, ਰਾਜਪੁਰਾ ਨੇ ਦੂਜਾ ਤੇ ਭੁਨਰਹੇੜੀ ਨੇ ਤੀਜਾ ਸਥਾਨ ਹਾਸਲ ਕੀਤਾ। 21-30 ਵਰਗ ਵਿੱਚ ਘਨੌਰ ਪਹਿਲੇ, ਸਮਾਣਾ ਦੂਜੇ ਅਤੇ ਭੁਨਰਹੇੜੀ ਤੀਜੇ ਸਥਾਨ ’ਤੇ ਰਹੇ। ਖੋ-ਖੋ ਅੰਡਰ-14 ਲੜਕਿਆਂ ਵਿੱਚ ਪਾਤੜਾਂ ਪਹਿਲੇ ਅਤੇ ਪਟਿਆਲਾ ਦਿਹਾਤੀ ਦੂਜੇ ਸਥਾਨ ’ਤੇ ਰਿਹਾ। ਲੜਕੀਆਂ ਵਿਚ ਪਟਿਆਲਾ ਸ਼ਹਿਰੀ ਨੇ ਪਹਿਲਾ ਸਥਾਨ ਹਾਸਲ ਕੀਤਾ। ਅੰਡਰ-17 ਲੜਕਿਆਂ ਵਿੱਚ ਪਟਿਆਲਾ ਸ਼ਹਿਰੀ ਜੇਤੂ ਰਿਹਾ। ਬਾਸਕਿਟਬਾਲ 21-30 ਲੜਕਿਆਂ ਵਿਚ ਸਮਾਣਾ ਨੇ ਨਾਭਾ ਨੂੰ 70-45 ਨਾਲ ਹਰਾਇਆ। ਹਾਕੀ ਅੰਡਰ-21 ਵਿੱਚ ਪੋਲੋ ਗਰਾਊਂਡ ਪਟਿਆਲਾ ਪਹਿਲੇ, ਰਾਜਪੁਰਾ ਦੂਜੇ ਅਤੇ ਪਾਤੜਾਂ ਤੀਜੇ ਸਥਾਨ ’ਤੇ ਰਹੇ। 21-30 ਵਰਗ ਵਿੱਚ ਪੋਲੋ ਗਰਾਊਂਡ ਪਟਿਆਲਾ ਨੇ ਪਹਿਲਾ ਅਤੇ ਪਾਤੜਾਂ ਨੇ ਦੂਜਾ ਸਥਾਨ ਹਾਸਲ ਕੀਤਾ।