- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੇਡਾਂ ਵਤਨ ਪੰਜਾਬ ਦੀਆਂ ਤਹਿਤ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਖੇਡ ਵਿਭਾਗ ਪਟਿਆਲਾ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਹਾਕੀ, ਫੁੱਟਬਾਲ, ਖੋ-ਖੋ, ਕਬੱਡੀ ਨੈਸ਼ਨਲ ਸਟਾਈਲ, ਵਾਲੀਬਾਲ ਸਮੈਸ਼ਿੰਗ, ਸਾਫਟਬਾਲ, ਨੈੱਟਬਾਲ, ਬਾਸਕਿਟਬਾਲ, ਪਾਵਰ ਲਿਫਟਿੰਗ, ਕੁਸ਼ਤੀ, ਬਾਕਸਿੰਗ, ਸ਼ੂਟਿੰਗ, ਜੂਡੋ ਤੇ ਫੈਂਸਿੰਗ ਦੇ ਮੁਕਾਬਲੇ ਵੱਖ-ਵੱਖ ਉਮਰ ਵਰਗਾਂ ਅਤੇ ਸਥਾਨਾਂ ’ਤੇ ਕਰਵਾਏ ਗਏ। ਜ਼ਿਲ੍ਹਾ ਖੇਡ ਅਫਸਰ ਨਵਜੋਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਮੁਕਾਬਲਿਆਂ ਵਿਚ ਖੇਡ ਜਗਤ ਨਾਲ ਸਬੰਧਤ ਸਾਬਕਾ ਤੇ ਮੌਜੂਦਾ ਖਿਡਾਰੀਆਂ ਤੇ ਕੋਚਾਂ ਨੇ ਵੀ ਸ਼ਿਰਕਤ ਕੀਤੀ। ਇਨ੍ਹਾਂ ਵਿਚ ਖੋ-ਖੋ ਫੈਡਰੇਸ਼ਨ ਆਫ ਇੰਡੀਆ ਦੇ ਜਨਰਲ ਸਕੱਤਰ ਉਪਕਾਰ ਸਿੰਘ ਵਿਰਕ, ਐਨਐਸਐਨਆਈਐਸ ਪਟਿਆਲਾ ਦੇ ਸਾਬਕਾ ਚੀਫ ਕੋਚ ਜੈ ਗੋਪਾਲ ਸ਼ਰਮਾ, ਕਿਸ਼ੋਰ ਕੁਮਾਰ ਤੇ ਸੁਰਿੰਦਰ ਸਿੰਘ, ਸਾਬਕਾ ਪੰਜਾਬ ਪੁਲਿਸ ਅਧਿਕਾਰੀ ਅਤੇ ਅੰਤਰਰਾਸ਼ਟਰੀ ਕੋਚ-ਰੈਫਰੀ ਹਰਬੰਸ ਸਿੰਘ ਅਤੇ ਸੀਆਰਪੀਐਫ ਦੀ ਸੈਕੰਡ-ਇਨ-ਕਮਾਂਡ ਤੇ ਅੰਤਰਰਾਸ਼ਟਰੀ ਖਿਡਾਰਨ ਪਰਵਿੰਦਰ ਕੌਰ ਸਮੇਤ ਹੋਰ ਸ਼ਖ਼ਸੀਅਤਾਂ ਮੌਜੂਦ ਰਹੀਆਂ। ਵਾਲੀਬਾਲ ਸਮੈਸ਼ਿੰਗ ਅੰਡਰ-14 ਲੜਕਿਆਂ ਵਿੱਚ ਨਾਭਾ-ਏ ਨੇ ਘਨੌਰ ਨੂੰ 2-1 ਨਾਲ ਹਰਾਇਆ, ਜਦਕਿ ਅੰਡਰ-17 ਵਿੱਚ ਰਾਜਪੁਰਾ ਨੇ ਨਾਭਾ-ਏ ਨੂੰ 2-0 ਨਾਲ ਮਾਤ ਦਿੱਤੀ। ਖੋ-ਖੋ ਦੇ ਵੱਖ-ਵੱਖ ਵਰਗਾਂ ਵਿੱਚ ਪਟਿਆਲਾ ਸ਼ਹਿਰੀ, ਪਾਤੜਾਂ, ਪਟਿਆਲਾ ਦਿਹਾਤੀ, ਘਨੌਰ, ਸਨੌਰ ਅਤੇ ਸਮਾਣਾ ਦੀਆਂ ਟੀਮਾਂ ਨੇ ਪੁਜ਼ੀਸ਼ਨਾਂ ਹਾਸਲ ਕੀਤੀਆਂ। ਫੁੱਟਬਾਲ ਅੰਡਰ-17 ਵਿੱਚ ਆਰਮੀ ਫੁੱਟਬਾਲ ਕਲੱਬ ਨੇ ਅਜਰਾਵਰ ਨੂੰ 2-0 ਅਤੇ ਬਹਾਦਰਗੜ੍ਹ ਨੇ ਆਜ਼ਾਦ ਫੁੱਟਬਾਲ ਕਲੱਬ ਨੂੰ 4-2 ਨਾਲ ਹਰਾਇਆ। ਬਾਸਕਟਬਾਲ ਅੰਡਰ-17 ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਕੂਲ ਪਟਿਆਲਾ ਨੇ ਜੀਈਐਮਐਸ ਪਟਿਆਲਾ ਨੂੰ 18-7 ਨਾਲ ਹਰਾਇਆ। ਅੰਡਰ-21 ਵਿੱਚ ਮਲਟੀਪਰਪਜ ਸਕੂਲ ਪਟਿਆਲਾ ਨੇ ਪੋਲੋ-ਬੀ ਨੂੰ 81-69 ਨਾਲ ਹਰਾਇਆ।