
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪੌਦੇ ਵੰਡਣਾ ਅਤੇ ਪੰਛੀਆਂ ਲਈ ਆਲਣੇ ਵੰਡਣਾ ਪੁੰਨ ਦਾ ਕੰਮ: ਮੋਹਿਤ ਮਹਿੰਦਰਾ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਕਾਂਗਰਸ ਪਾਰਟੀ ਦੇ ਯੂਥ ਆਗੂ ਅਮਨਦੀਪ ਅਮਨੀ ਤੇ ਗੁਰਸੇਵਕ ਸੇਬੀ ਵੱਲੋਂ ਆਉਣ ਵਾਲੀ ਪੀੜ੍ਹੀ ਲਈ ਸ਼ੁੱਧ ਵਾਤਾਵਰਨ ਦੇ ਲਈ ਸੈਂਕੜਿਆਂ ਦੇ ਕਰੀਬ ਬੂਟੇ ਤੇ ਪੰਛੀਆਂ ਨੂੰ ਗਰਮੀ ਤੋਂ ਰਾਹਤ ਪ੍ਰਦਾਨ ਕਰਨ ਲਈ ਅਣਗਿਣਤ ਆਲਣੇ ਵੰਡਣ ਦਾ ਲੰਗਰ ਲਗਾਇਆ ਗਿਆ। ਇਸ ਵਿਚ ਵਿਸ਼ੇਸ਼ ਤੌਰ ’ਤੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮੰਦਰਾ ਪਹੁੰਚੇ ਅਤੇ ਇਸ ਨਿਸ਼ਕਾਮ ਸੇਵਾ ਦੀ ਦਿਲੋਂ ਸ਼ਲਾਘਾ ਕੀਤੀ। ਇਸ ਮੌਕੇ ਉਨ੍ਹਾਂ ਨੇ ਅਮਨਦੀਪ ਅਮਨੀ ਦੇ ਇਸ ਉਪਰਾਲੇ ਦੀ ਦਿਲੋਂ ਤਾਰੀਫ ਕਰਦੇ ਹੋਏ ਕਿਹਾ ਕਿ ਵਾਤਾਵਰਨ ਦੀ ਸੰਭਾਲ ਲਈ ਪੌਦੇ ਵੰਡਣਾ ਤੇ ਪੰਛੀਆਂ ਲਈ ਆਲਣੇ ਵੰਡਣਾ ਇਕ ਪੁੰਨ ਦਾ ਕੰਮ ਹੈ, ਜਿਸ ਨਾਲ ਆਉਣ ਵਾਲੀ ਪੀੜ੍ਹੀ ਲਈ ਹਰਾ ਭਰਾ ਸੁਰੱਖਿਅਤ ਵਾਤਾਵਰਨ ਤੇ ਪੰਛੀਆਂ ਲਈ ਉਹਨਾਂ ਲਈ ਇਕ ਰਹਿਣ ਬਸੇਰਾ ਉਪਲੱਬਧ ਕਰਵਾਇਆ ਜਾ ਰਿਹਾ ਹੈ ਜੋ ਕਿ ਇਕ ਨਿਸ਼ਕਾਮ ਸੇਵਾ ਦਾ ਸੁਚੱਜਾ ਰੂਪ ਹੈ। ਇਸ ਮੌਕੇ ਗਿੱਪੀ ਬਾਜਵਾ ਸੀਆਈ ਸਟਾਫ ਪਟਿਆਲਾ, ਰਜਿੰਦਰ ਕੌਸ਼ਿਕ ਸਟੇਸ਼ਨ ਫਾਇਰ ਆਫਿਸਰ ਪਟਿਆਲਾ, ਰਜਿੰਦਰ ਸਿੰਘ ਸਟੇਸ਼ਨ ਫਾਇਰ ਆਫਿਸਰ ਸਮਾਣਾ, ਵਿਨਰ ਪ੍ਰੀਤ ਸਿੰਘ ਐੱਸਐੱਚਓ ਸਿਵਲ ਲਾਈਨ ਤੇ ਹੋਰ ਵੀ ਆਗੂ ਅਤੇ ਮੈਂਬਰ ਮੌਕੇ ’ਤੇ ਹਾਜ਼ਰ ਸਨ।