
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮਨਾਉਣ ਸਬੰਧੀ ਕੀਤੀਆਂ ਵਿਚਾਰਾਂ

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ,
ਦਿੜ੍ਹਬਾ : ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਹਲਕਾ ਦਿੜ੍ਹਬਾ ਦੀ ਇੱਕ ਜ਼ਰੂਰੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਾਮਪਾਲ ਸਿੰਘ ਬਹਿਣੀਵਾਲ ਦੀ ਅਗਵਾਈ ਹੇਠ ਦਿੜ੍ਹਬਾ ਵਿਖੇ ਹੋਈ। ਇਸ ਮੀਟਿੰਗ ਵਿੱਚ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 41ਵੀਂ ਬਰਸੀ ਅਨਾਜ ਮੰਡੀ ਦੀ ਲੌਂਗੋਵਾਲ ਵਿਖੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਈ ਜਾ ਰਹੀ ਹੈ। ਇਸ ਬਰਸੀ ਨੂੰ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵੱਡੇ ਪੱਧਰ ਤੇ ਇੱਕ ਰਾਜਨੀਤਿਕ ਰੈਲੀ ਕਰਕੇ ਮਨਾਉਣ ਦੀ ਤਿਆਰੀ ਵਿੱਚ ਲੱਗਾ ਹੋਇਆ ਹੈ। ਜਿੱਥੇ ਸੰਤ ਹਰਚੰਦ ਸਿੰਘ ਲੌਂਗੋਵਾਲ ਇੱਕ ਧਾਰਮਿਕ ਤੌਰ ’ਤੇ ਵੱਡੀ ਸ਼ਖਸ਼ੀਅਤ ਸਨ ਇਸ ਦੇ ਨਾਲ ਹੀ ਵੱਡੇ ਰਾਜਨੀਤਿਕ ਆਗੂ ਵੀ ਸਨ ਜਿਨਾਂ ਦੀ ਰਹਿਨੁਮਾਈ ਹੇਠ ਅਨੰਦਪੁਰ ਸਾਹਿਬ ਮਤੇ ਦੀ ਲੜਾਈ ਲੜੀ ਗਈ। ਉਨ੍ਹਾਂ ਵੱਲੋਂ ਪੰਜਾਬ ਦੀ ਬਿਹਤਰੀ ਲਈ ਰਾਜੀਵ ਲੌਂਗੋਵਾਲ ਸਮਝੌਤਾ ਕੀਤੇ ਜਾਣ ਦੀ ਵੀ ਰਾਜਨੀਤਿਕ ਗਲਿਆਰਿਆਂ ਦੇ ਵਿੱਚ ਕਾਫੀ ਚਰਚਾ ਹੋਈ ਸੀ। ਇਸ ਰੈਲੀ ਵਿੱਚ ਵੱਧ ਤੋਂ ਵੱਧ ਸੰਗਤਾਂ ਨੂੰ ਪ੍ਰੇਰਤ ਕਰਕੇ ਪਹੁੰਚਣ ਸਬੰਧੀ ਅਹੁਦੇਦਾਰ ਅਤੇ ਵਰਕਰਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਤਾਂ ਕਿ ਦਿੜ੍ਹਬਾ ਹਲਕੇ ਦੀ ਵੱਧ ਤੋਂ ਵੱਧ ਸੰਗਤ ਮਹਾਨ ਸ਼ਹੀਦ ਸੰਤ ਹਰਚੰਦ ਸਿੰਘ ਲੋਂਗੋਵਾਲ ਨੂੰ ਉਨ੍ਹਾਂ ਦੀ ਬਰਸੀ ਮੌਕੇ ਆਪਣੀ ਸ਼ਰਧਾ ਅਤੇ ਸਤਿਕਾਰ ਭੇਟ ਕਰ ਸਕੇ।
ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਰਣਧੀਰ ਸਿੰਘ ਸਮੂਰਾ, ਜਿਲਾ ਯੂਥ ਪ੍ਰਧਾਨ ਭੁਪਿੰਦਰ ਘੁਮਾਣ ਨਿੱਕਾ, ਮੀਤ ਪ੍ਰਧਾਨ ਸੁਖਪਾਲ ਸਿੰਘ ਗੁੱਜਰਾਂ, ਸ਼ਹਿਰੀ ਸਰਕਲ ਪ੍ਰਧਾਨ ਦਿੜਬਾ ਕਸ਼ਮੀਰ ਸਿੰਘ ਰੋੜੇਵਾਲ, ਭਗਵਾਨ ਸਿੰਘ ਢੰਡੋਲੀ , ਸਰਕਲ ਪ੍ਰਧਾਨ ਦਿਹਾਤੀ ਭੀਮ ਸਿੰਘ ਕੜਿਆਲ ,ਸਰਕਲ ਪ੍ਰਧਾਨ ਕੌਹਰੀਆਂ ਹਰਮੀਤ ਸਿੰਘ ਲਾਡਬੰਜਾਰਾ, ਦਿਹਾਤੀ ਸਰਕਲ ਸਰਪ੍ਰਸਤ ਹਰਦੇਵ ਸਿੰਘ ਗੁਜਰਾਂ, ਪ੍ਰਗਟ ਸਿੰਘ ਜਵੰਧਾ, ਜਥੇਦਾਰ ਸੁਰਜੀਤ ਸਿੰਘ, ਸੱਤੀ ਨੰਬਰਦਾਰ, ਨਾਇਬ ਸਿੰਘ ਰੋਗਲਾ, ਬਾਬੂ ਜੀਵਨ ਕੁਮਾਰ ਸੀਨੀਅਰ ਆਗੂ, ਜਸਬੀਰ ਸਿੰਘ ਰਿੰਕਾ ਢੰਡੋਲੀ, ਰਾਜੂ ਸਿਹਾਲ, ਜਨਰਲ ਸਕੱਤਰ ਸ਼ਹਿਰੀ ਦਿੜਬਾ ਰਾਣਾ ਸ਼ੇਰਗਿੱਲ, ਕੁਲਵਿੰਦਰ ਸਿੰਘ, ਡਾਕਟਰ ਟਹਿਲ ਸਿੰਘ ਗੁਜਰਾਂ, ਗੁਰਨਾਮ ਸਿੰਘ ਕੜਿਆਲ ਹਾਜ਼ਰ ਸਨ।