ਸ਼ਹੀਦ-ਏ-ਆਜ਼ਮ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਚਾਰ ਚਰਚਾ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਚਾਰ ਚਰਚਾ
Publish Date: Wed, 30 Sep 2026 04:19 PM (IST)
Updated Date: Thu, 01 Oct 2026 04:01 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ, ਤਰਕਸ਼ੀਲ ਸੁਸਾਇਟੀ ਪੰਜਾਬ (ਇਕਾਈ ਸੰਗਰੂਰ) ਵੱਲੋਂ ਵਿਸ਼ੇਸ਼ ਵਿਚਾਰ-ਚਰਚਾ ਦਾ ਆਯੋਜਨ ਸਥਾਨਕ ਆਲ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ, ਡੀਸੀ ਕੰਪਲੈਕਸ ਵਿਖੇ ਕੀਤਾ ਗਿਆ। ਤਰਕਸ਼ੀਲ ਆਗੂ ਸੀਤਾ ਰਾਮ ਬਾਲਦ ਕਲਾਂ ਨੇ ਕਿਹਾ ਸ਼ਹੀਦ-ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਲੀਫਲੈਟ ਸਰੋਤਿਆਂ ਨੂੰ ਵੰਡੇ ਗਏ। ਉਸ ਤੋਂ ਬਾਅਦ ਮੁੱਖ ਬੁਲਾਰੇ ਤਰਕਸ਼ੀਲ ਆਗੂ ਮਾਸਟਰ ਸੁਰਜੀਤ ਸਿੰਘ ਦੋਧਰ ਨੇ ਕਿਹਾ ਕਿ ਵਾਸਤੂ ਸ਼ਾਸਤਰ, ਜੋਤਿਸ਼, ਗ੍ਰਹਿ ਚਾਲ,ਤਾਰੇ, ਰਾਸ਼ੀਆਂ ਦਾ ਮਨੁੱਖੀ ਜੀਵਨ, ਵਿਆਹ-ਸ਼ਾਦੀ, ਨੌਕਰੀ ਜਾਂ ਕਾਰੋਬਾਰ ਨਾਲ ਕੋਈ ਵਿਗਿਆਨਕ ਸਬੰਧ ਨਹੀਂ ਹੈ। ਵਾਸਤੂ, ਹਸਤ ਰੇਖਾ ਅਤੇ ਮੰਗਲੀਕ ਦੋਸ਼ ਦੇ ਨਾਂ ਤੇ ਲੋਕਾਂ ਨੂੰ ਡਰਾ ਕੇ ਲੁੱਟਿਆ ਜਾ ਰਿਹਾ ਹੈ। ਉਨ੍ਹਾਂ ਨੇ ਵਿਗਿਆਨਕ ਤੱਥਾਂ ਅਤੇ ਉਦਾਹਰਣਾਂ ਨਾਲ ਸਾਬਤ ਕੀਤਾ ਕਿ ਇਹ ਸਭ ਅੰਧਵਿਸ਼ਵਾਸ ਹਨ, ਜੋ ਮਨੁੱਖ ਨੂੰ ਡਰਪੋਕ ਅਤੇ ਲਾਚਾਰ ਬਣਾਉਂਦੇ ਹਨ। ਇਸ ਮੌਕੇ ਜੋਨ ਜਥੇਬੰਦਕ ਮੁਖੀ ਮਾਸਟਰ ਪਰਮਵੇਦ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਜੀ ਨੇ ਖੁਦ ਮੈਂ ਨਾਸਤਿਕ ਕਿਉਂ ਹਾਂ ਲਿਖ ਕੇ ਵਿਗਿਆਨਕ ਸੋਚ ਦੀ ਗੱਲ ਕੀਤੀ ਸੀ, ਸੋ ਸਾਨੂੰ ਉਨ੍ਹਾਂ ਦੇ ਵਿਚਾਰਾਂ ਨੂੰ ਅਪਣਾਉਣਾ ਚਾਹੀਦਾ ਹੈ। ਇਸ ਮੌਕੇ ਹਾਜ਼ਰੀਨ ਵੱਲੋਂ ਪੁੱਛੇ ਗਏ ਸਵਾਲਾਂ ਦੇ ਤਸੱਲੀਬਖਸ਼ ਜਵਾਬ ਦਿੱਤੇ ਗਏ। ਸਵਾਲ ਜਵਾਬ ਸੈਸ਼ਨ ਵਿੱਚ ਜਮਹੂਰੀ ਅਧਿਕਾਰ ਸਭਾ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਜਗਜੀਤ ਭੁਟਾਲ, ਲੇਖਕ ਚਰਨਜੀਤ ਸਿੰਘ ਮੀਂਮਸਾ, ਪੈਨਸ਼ਨਰਜ਼ ਵੱਲੋਂ ਬੀਐਸ ਸੋਢੀ, ਜੈ ਸਿੰਘ, ਚੰਨੋ ਇਕਾਈ ਤੋਂ ਤਰਸੇਮ ਸਿੰਘ, ਸੁਖਪਾਲ ਸਿੰਘ, ਚਰਨਜੀਤ ਪਟਵਾਰੀ, ਜਸਪਾਲ ਜੀ,ਸਮੇਤ ਵੱਡੀ ਗਿਣਤੀ ਵਿੱਚ ਪੈਨਸ਼ਨਰਜ਼, ਅਧਿਆਪਕ, ਨੌਜਵਾਨ ਅਤੇ ਔਰਤਾਂ ਨੇ ਭਾਗ ਲਿਆ। ਇਸ ਮੌਕੇ ਇਕਾਈ ਸੰਗਰੂਰ ਦੇ ਆਗੂਆਂ ਮਾਸਟਰ ਪਰਮਵੇਦ, ਸੀਤਾ ਰਾਮ, ਗੁਰਦੀਪ ਸਿੰਘ ਲਹਿਰਾ, ਪ੍ਰਗਟ ਸਿੰਘ, ਗੋਪਾਲ, ਦਰਸ਼ਨ ਖਾਈ ਬਲਰਾਜ ਲਹਿਰਾ,ਲਛਮਣ ਸਿੰਘ, ਵਰਿੰਦਰ ਕੁਮਾਰ,ਪਰਮਜੀਤ ਕੌਰ, ਇਕਬਾਲ ਕੌਰ, ਸੁਨੀਤਾ ਰਾਣੀ, ਸੀਤਾ ਦੇਵੀ,ਪਰਮਿੰਦਰ ਸਿੰਘ, ਰਾਮਸਰੂਪ, ਰਮੇਸ਼ ਭਵਾਨੀਗੜ੍ਹ ਸੁਖਦੇਵ ਸਿੰਘ ਕਿਸ਼ਨਗੜ੍ਹ, ਅਮਰੀਕ ਸਿੰਘ ਖੋਖਰ, ਸੁਖਵਿੰਦਰ ਸਿੰਘ, ਪ੍ਰਹਲਾਦ ਸਿੰਘ,ਹੇਮਰਾਜ ਮੌਜੂਦ ਸਨ। ਮਾਸਟਰ ਦੋਧਰ ਨੂੰ ਕਿਤਾਬਾਂ ਦਾ ਸੈੱਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ।