ਮੀਟਿੰਗ ਦੌਰਾਨ ਮੌਜੂਦਾ ਹਾਲਾਤਾਂ ਬਾਰੇ ਵਿਚਾਰ-ਵਟਾਂਦਰਾ ਮੀਟਿੰਗ ਦੌਰਾਨ ਮੌਜੂਦਾ ਹਾਲਾਤਾਂ ਬਾਰੇ ਕੀਤਾ ਵਿਚਾਰ ਵਟਾਂਦਰਾ
Publish Date: Sun, 25 Oct 2026 04:05 PM (IST)
Updated Date: Mon, 26 Oct 2026 04:01 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਦਿੜ੍ਹਬਾ : ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋ ਨਾਲ ਸੰਬੰਧਿਤ ਸਾਹਿਤ ਤੇ ਸੱਭਿਆਚਾਰ ਮੰਚ ਦਿੜਬਾ ਦੀ ਮਹੀਨਾਵਾਰ ਮੀਟਿੰਗ ਮੰਚ ਦੇ ਪ੍ਰਧਾਨ ਗੁਰਮੀਤ ਸਿੰਘ ਖੇਤਲਾ ਦੀ ਅਗਵਾਈ ਹੇਠ ਬਾਬਾ ਬੈਸੀਆਣਾ ਚੈਰੀਟੇਬਲ ਹਸਪਤਾਲ ਦੀ ਕਾਮਰੇਡ ਭੀਮ ਸਿੰਘ ਲਾਇਬਰੇਰੀ ਵਿੱਚ ਹੋਈ। ਇਸ ਸਾਹਿਤਕ ਮੀਟਿੰਗ ਵਿੱਚ ਕਈ ਭਖਦੇ ਮਸਲਿਆਂ ਤੇ ਵਿਚਾਰ ਕੀਤੀ ਗਈ ਅਤੇ ਮੌਜੂਦਾ ਸਾਹਿਤਕਾਰਾਂ ਵੱਲੋਂ ਆਪਣੀਆਂ ਰਚਨਾਵਾਂ ਪੇਸ਼ ਕਰਕੇ ਸਮਾਜਿਕ ਸਰੋਕਾਰ ਅਤੇ ਰਾਜਨੀਤਿਕ ਗਤੀਵਿਧੀਆਂ ਤੇ ਰੌਚਕ ਪੇਸ਼ਕਾਰੀ ਕੀਤੀ। ਮੰਚ ਦੀ ਸੰਚਾਲਨਾ ਕਰਦੇ ਹੋਏ ਮਾਸਟਰ ਨਾਇਬ ਸਿੰਘ ਰਟੋਲਾਂ ਨੇ ਅੱਜ ਦੇ ਹਾਲਾਤਾਂ ਉੱਤੇ ਸਾਹਿਤ ਦੀ ਸਿਰਜਣਾ ਵਿਸ਼ੇ ਉੱਤੇ ਗੱਲਬਾਤ ਸ਼ੁਰੂ ਕਰਦੇ ਹੋਏ ਸਾਹਿਬ ਸਭਾ ਲਈ ਵਿਸ਼ਾ ਅਤੇ ਸਮਾਂ ਨਿਰਧਾਰਿਤ ਕੀਤਾ। ਨੀਲ ਕਮਲ ਰਾਣਾ ਨੇ ਰਾਜਨੀਤਿਕ ਪ੍ਰਬੰਧਾਂ ਉੱਤੇ ਚੋਟ ਕਰਦੀ ਕਰਤੱਵ ਅਤੇ ਫਰਜਾਂ ਨੂੰ ਪਛਾਣਦੀ ਮਿੰਨੀ ਕਹਾਣੀ ਪੇਸ਼ ਕੀਤੀ। ਹਰਮੇਲ ਬੁਜਰਕ ਅਤੇ ਗੁਰਤੇਜ ਸਿੰਘ ਜਨਾਲ ਵੱਲੋਂ ਸਮਾਜਿਕ ਸਰੋਕਾਰ ਅਤੇ ਸੱਭਿਆਚਾਰ ਦੇ ਨਿੱਖਰ ਰਹੇ ਢਾਂਚੇ ਉੱਤੇ ਚੋਟ ਕਰਦੀਆਂ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਦਰਸ਼ਨ ਸਿੰਘ ਰੋਗਲਾ, ਜਰਨੈਲ ਸਿੰਘ, ਗੁਰਜੰਟ ਸਿੰਘ ਘੁਮਾਣ ਅਤੇ ਸਵਰਨ ਸਿੰਘ ਪਟਵਾਰੀ ਨੇ ਸਾਹਿਤਕ ਚਰਚਾ ਵਿੱਚ ਭਾਗ ਲੈਂਦੇ ਹੋਏ ਸਾਰਥਕ ਪੱਖ ਪੇਸ਼ ਕੀਤੇ। ਹਰਮੇਸ਼ ਸਿੰਘ ਮੇਸ਼ੀ ਵੱਲੋਂ ਮੌਜੂਦਾ ਪੀੜੀ ਦਾ ਸਾਹਿਤਿਕ ਖੇਤਰ ਚੋਂ ਦੂਰ ਹੋਣਾ ਅਤੇ ਉਹਨਾਂ ਨੂੰ ਨਾਲ ਜੋੜਨ ਲਈ ਕੀਤੇ ਜਾਂਦੇ ਉਪਰਾਲਿਆਂ ਪ੍ਰਤੀ ਨਜ਼ਰਸਾਨੀ ਕਰਨਾ ਸਮੇਂ ਦੀ ਲੋੜ ਉਤੇ ਜ਼ੋਰ ਦਿੱਤਾ। ਮੌਜੂਦਾ ਹਾਲਾਤਾਂ ਦੇ ਸੰਦਰਭ ਵਿੱਚ ਸਾਹਿਤ ਨੂੰ ਗੈਰ ਸਮਾਜਿਕ ਵਰਤਾਰੇ ਨਾਲ ਟੱਕਰ ਦੇਣ ਲਈ ਹੋਰ ਮਜਬੂਤ ਕਰਨ ਉੱਤੇ ਜ਼ੋਰ ਦਿੱਤਾ। ਸਾਹਿਤ ਖੇਤਰ ਅਤੇ ਸਾਹਿਤਕਾਰਾਂ ਤੇ ਵੱਖ ਵੱਖ ਤਰ੍ਹਾਂ ਦੇ ਹੋ ਰਹੇ ਹਮਲੇ ਅਤੇ ਉਹਨਾਂ ਨੂੰ ਸਮਾਜ ਨਾਲੋਂ ਤੋੜਨ ਦੀਆਂ ਕੋਝੀਆਂ ਚਾਲਾਂ ਨਾਲ ਨਿਪਟਣ ਲਈ ਸੂਝਵਾਨ ਲੋਕਾਂ ਨੂੰ ਇਕੱਠੇ ਹੋਣ ਦਾ ਸੱਦਾ ਦਿੱਤਾ। ਇਸ ਤੋਂ ਇਲਾਵਾ ਬੀਤੇ ਸਮੇਂ ਵਿੱਚ ਜੋ ਸਾਹਿਤਕਾਰ ਸਾਡੇ ਕੋਲੋਂ ਵਿਛੜ ਗਏ ਹਨ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਆਮ ਲੋਕਾਂ ਨੂੰ ਸਾਹਿਤਕ ਖੇਤਰ ਨਾਲ ਜੁੜਨ ਦਾ ਸੱਦਾ ਵੀ ਦਿੱਤਾ ਗਿਆ। ਇਸ ਮੌਕੇ ਗੁਰਚਰਨ ਸਿੰਘ ਰੋਗਲਾ, ਗੁਰਸੇਵਕ ਸਿੰਘ, ਕਸ਼ਮੀਰ ਸਿੰਘ ਆਦਿ ਨੇ ਵੀ ਆਪਣੀ ਹਾਜ਼ਰੀ ਲਗਵਾਈ।