- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤੇਲ ਦੀਆਂ ਵਧੀਆਂ ਕੀਮਤਾਂ ਦੇ ਵਿਰੋਧ ਵਿੱਚ ਕੀਤਾ ਰੋਸ ਮੁਜਾਹਰਾ

ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਦੇਸ਼ ’ਚ ਭਾਰਤੀ ਜਨਤਾ ਪਾਰਟੀ ਨੇ ਤੇਲ ਦੀਆਂ ਕੀਮਤਾਂ ਵਧਾ ਕੇ ਦੇਸ਼ ਦੇ ਲੋਕਾਂ ਦਾ ਕਚੂਮਰ ਕੱਢ ਦਿੱਤਾ ਹੈ। ਦੇਸ਼ ਦੇ ਲੋਕ ਅੱਜ ਤੇਲ ਦੀ ਮਹਿੰਗਾਈ ਹੋਣ ਕਰਕੇ ਆਪਣੇ ਵਹੀਕਲ ਵੀ ਸਡ਼ਕਾਂ ਤੇ ਨਹੀਂ ਚਲਾ ਸਕਦੇ ਅਤੇ ਉਨ੍ਹਾਂ ਨੂੰ ਰੇਹਡ਼ਿਆਂ ਦਾ ਸਹਾਰਾ ਲੈਣਾ ਪੈ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਦੇਵੀਗਡ਼੍ਹ ਵਿਖੇ ਕਾਂਗਰਸ ਪਾਰਟੀ ਵੱਲੋਂ ਤੇਲ ਦੀਆਂ ਵਧੀਆਂ ਕੀਮਤਾਂ ਦੇ ਵਿਰੋਧ ’ਚ ਦਿੱਤੇ ਧਰਨੇ ਅਤੇ ਰੋਸ ਮਾਰਚ ਨੂੰ ਸੰਬੋਧਨ ਕਰਨ ਉਪਰੰਤ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਰੋਸ ਮਾਰਚ ਨੂੰ ਕਾਂਗਰਸ ਪਾਰਟੀ ਦੀ ਜਿਲਾ ਪ੍ਰਧਾਨ ਬੀਬੀ ਗੁਰਸ਼ਰਨ ਕੌਰ ਰੰਧਾਵਾ, ਹਲਕਾ ਸਨੌਰ ਦੇ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ, ਜੋਗਿੰਦਰ ਸਿੰਘ ਕਾਕਡ਼ਾ, ਅਸ਼ਵਨੀ ਬੱਤਾ ਬਲਾਕ ਪ੍ਰਧਾਨ ਸਨੌਰ, ਮਹਿਕ ਗਰੇਵਾਲ ਨੈਣਾ, ਰਣਧੀਰ ਸਿੰਘ ਦੇਵੀਨਗਰ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹੈਰੀਮਾਨ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਦੇਸ਼ ਦੇ ਤੇਲ ਮੰਤਰੀ ਨੇ ਕਿਹਾ ਸੀ ਕਿ ਤੇਲ ਦੀਆਂ ਕੀਮਤਾਂ ਹੋਰ ਨਹੀਂ ਵਧਾਈਆਂ ਜਾਣਗੀਆਂ ਪਰ ਚੋਣਾਂ ਦੇ ਨਤੀਜੇ ਆਉਂਦਿਆਂ ਸਾਰ ਹੀ ਦੇਸ਼ ਦੀ ਭਾਜਪਾ ਸਰਕਾਰ ਨੇ ਪੈਟਰੋਲ, ਰਸੋਈ ਗੈਸ ਤੇ ਡੀਜ਼ਲ ਦੀਆਂ ਕੀਮਤਾਂ ਕਈ ਰੁਪਏ ਵਧਾ ਦਿੱਤੀਆਂ ਹਨ, ਜਿਸ ਸਦਕਾ ਦੇਸ਼ ਦੇ ਲੋਕ ਤਰ੍ਹਾ ਤਰ੍ਹਾ ਕਰ ਰਹੇ ਹਨ। ਹੈਰੀਮਾਨ ਨੇ ਕਿਹਾ ਕਿ ਅੱਛੇ ਦਿਨ ਆਉਣ ਦਾ ਦਾਅਵਾ ਕਰਨ ਵਾਲੀ ਮੋਦੀ ਸਰਕਾਰ ਦੇ ਰਾਜ ਵਿੱਚ ਲੋਕਾਂ ਦੇ ਸਭ ਤੋਂ ਮਾਡ਼ੇ ਦਿਨ ਆ ਚੁੱਕੇ ਹਨ ਅਤੇ ਉਹ ਦਿਨ ਦੂਰ ਨਹੀ ਜਦੋਂ ਦੇਸ਼ ਦੀ ਜਨਤਾ ਇਨ੍ਹਾਂ ਨੂੰ ਕੁਰਸੀ ਛੱਡਣ ਲਈ ਮਜ਼ਬੂਰ ਕਰ ਦੇਵੇਗੀ। ਇਸ ਮੌਕੇ ਬੀਬੀ ਗੁਰਸ਼ਰਨ ਕੌਰ ਰੰਧਾਵਾ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਕੇਂਦਰ ਦੀ ਮੌਜੂਦਾ ਸਰਕਾਰ ਸਿਰਫ ਅਮੀਰ ਘਰਾਣਿਆਂ ਦੀ ਕਠਪੁਤਲੀ ਬਣ ਕੇ ਰਹਿ ਗਈ ਹੈ। ਇਸ ਮੌਕੇ ਅਸ਼ਵਨੀ ਬੱਤਾ ਸਾਬਕਾ ਚੇਅਰਮੈਨ, ਮਹਿਕ ਗਰੇਵਾਲ ਨੈਣਾ, ਜੋਗਿੰਦਰ ਸਿੰਘ ਕਾਕਡ਼ਾ, ਗੋਰਵ ਸੰਧੂ, ਕਰਮਜੀਤ ਸਿੰਘ ਨੰਬਰਦਾਰ, ਤਰਲੋਚਨ ਸਿੰਘ ਭੋਲਾ, ਰਣਧੀਰ ਸਿੰਘ ਦੇਵੀਨਗਰ, ਜਰਨੈਲ ਸਿੰਘ ਚੰੂਹਟ, ਤਿਲਕ ਰਾਜ ਸ਼ਰਮਾ, ਪ੍ਰਕਾਸ਼ ਸਿੰਘ ਨੰਬਰਦਾਰ, ਗੁਰਨਾਮ ਸਿੰਘ ਮਸੀਂਗਣ, ਸਤਨਾਮ ਸਿੰਘ ਮਸੀਂਗਣ, ਪ੍ਰਨਵ ਗੋਇਲ, ਜਿਲਾ ਯੂਥ ਪ੍ਰਧਾਨ, ਚਰਨਜੀਤ ਸਿੰਘ ਜੱਜ, ਜੀਤ ਸਿੰਘ ਮੀਰਾਂਪੁਰ, ਅਵਤਾਰ ਹਡਾਣਾ, ਜਰਨੈਲਸਿੰਘ ਮਸੀਂਗਣ, ਬਿੱਟੂ ਧਨੌਰੀ, ਅਮਰਜੀਤ ਸਿੰਘ ਪੀ.ਏ. ਹਰਿੰਦਰ ਸਿੰਘ ਘਡ਼ਾਮ, ਨਿਰਮਲ ਸਿੰਘ ਬਿੰਜਲ, ਕਾਲਾ ਪੰਜੇਟਾਂ, ਹੈਰੀ ਦਦਹੇਡ਼ੀਆਂ,ਦਿਲਬਾਗ ਉਪਲੀ, ਜਗਮਾਲ ਰਾਣਾ, ਰਵਿੰਦਰ ਸਿੰਘ ਕੌਲੀ, ਰਣਦੀਪ ਰਾਣਾ, ਹਰੀਕ੍ਰਿਸ਼ਨ ਪੰਜੌਲਾ, ਬੂਟਾਂ ਸਿੰਘ ਨੈਰਖੇਡ਼ੀਆਂ ਸਾਰੇ ਮੰਡ ਪ੍ਰਧਾਨ, ਗੁਰਜੰਟ ਸਿੰਘ ਨਿਜਾਮਪੁਰ, ਰਣਜੀਤ ਸਿੰਘ ਸੰਧੂ, ਸ਼ੈਲੀ ਭਾਂਖਰ ਆਦਿ ਕਾਂਗਰਸੀ ਆਗੂ ਮੌਜੂਦ ਸਨ।