- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਢੰਡੋਲੀ ਦੀ ਟੀਮ ਨੇ ਜਿੱਤਿਆ 11ਵਾਂ ਭਾਦਸੋਂ ਕਬੱਡੀ ਕੱਪ

ਮਹਿੰਦਰਪਾਲ ਬੱਬੀ, ਪੰਜਾਬੀ ਜਾਗਰਣ, ਭਾਦਸੋਂ : ਵੈਲਫੇਅਰ ਸੁਸਾਇਟੀ ਨਾਭਾ ਤੇ ਯੂਥ ਭਲਾਈ ਕਲੱਬ ਭਾਦਸੋਂ ਵੱਲੋਂ ਕਰਵਾਏ 11ਵੇਂ ਕਬੱਡੀ ਕੱਪ ਨੂੰ ਫਸਵੇਂ ਫਾਈਨਲ ਮੈਚ ’ਚ ਢੰਡੋਲੀ ਦੀ ਟੀਮ ਨੇ ਰਾਏਧਰਾਣਾ ਨੂੰ ਡੇਢ ਅੰਕ ਨਾਲ ਹਰਾ ਕੇ ਅਪਣੇ ਨਾਮ ਕਰ ਲਿਆ ਹੈ । ਭਾਜਪਾ ਆਗੂ ਤੇ ਐੱਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਬਰਿੰਦਰ ਬਿੱਟੂ ਦੀ ਅਗਵਾਈ ’ਚ ਕਰਵਾਏ ਗਏ ਕਬੱਡੀ ਕੱਪ ਦੌਰਾਨ ਸੂਬੇ ਭਰ ਤੋਂ ਪੁੱਜੀਆਂ 17 ਚੋਣਵੀਆਂ ਕਬੱਡੀ ਅਕੈਡਮੀ ਟੀਮਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੌਰਾਨ ਗੋਗੋ ਰਾਏਧਰਾਣਾ ਤੇ ਲਵੀ ਤੋਲੇਵਾਲ ਸਾਂਝੇ ਤੌਰ ’ਤੇ ਬੈਸਟ ਰੇਡਰ ਚੁਣੇ ਗਏ ਜਦੋਂਕਿ ਖੁਸ਼ੀ ਬੱਛੋਆਣਾ ਨੂੰ ਬੈਸਟ ਜਾਫੀ ਚੁਣਿਆਂ ਗਿਆ। ਕਬੱਡੀ ਕੱਪ ਦੀ ਜੇਤੂ ਟੀਮ ਨੂੰ 1 ਲੱਖ , ਦੂਜੇ ਸਥਾਨ ‘ਤੇ ਆਈ ਟੀਮ ਨੂੰ 75 ਹਜਾਰ ਨਕਦ ਇਨਾਮ ਨਾਲ ਨਿਵਾਜਿਆ ਗਿਆ ਤੇ ਕਲੱਬ ਵੱਲੋਂ ਐਲਾਨੇ ਹੋਰ ਇਨਾਮ ਵੀ ਦਿੱਤੇ ਗਏ। ਕਬੱਡੀ ਕੱਪ ਦੌਰਾਨ ਮੁੱਖ ਮਹਿਮਾਨਾਂ ਵਜੋਂ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ, ਮਨਪ੍ਰੀਤ ਸਿੰਘ ਲੋਟੇ ਡਾਇਰੈਕਟਰ ਕਰਤਾਰ ਐਗਰੋ, ਉੱਘੇ ਸਮਾਜਸੇਵੀ ਸਤਵੀਰ ਖੱਟੜਾ, ਹਰਮੇਸ਼ ਗੋਇਲ ਜ਼ਿਲ੍ਹਾ ਪ੍ਰਧਾਨ ਭਾਜਪਾ, ਰਾਜੇਸ ਬਾਂਸਲ ਬੱਬੂ ਪ੍ਰਧਾਨ ਅਗਰਵਾਲ ਸਭਾ ਨਾਭਾ ਸਾਮਿਲ ਹੋਏ । ਰਵਿੰਦਰ ਸਿੰਘ ਮਗੂ ਯੂਵੀ ਡਿਵੈਲਪਰ ਗਰੁੱਪ ਕੱਪ ਕਲਾਂ ਵੱਲੋਂ 1 ਲੱਖ, ਮੁੰਡੇ ਐਗਰੋ ਇੰਡਸਟਰੀ ਸਹੌਲੀ ਵੱਲੋਂ 75 ਹਜਾਰ ਤੇ ਕਰਤਾਰ ਐਗਰੋ ਵੱਲੋਂ 51 ਹਜ਼ਾਰ ਰੁਪਏ ਤੇ ਚੇਤਨ ਸ਼ਰਮਾ ਕਾਰ ਬਾਜਾਰ ਦੀ ਟੀਮ ਵੱਲੋਂ ਕਲੱਬ ਨੂੰ 51 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਗਈ। ਚਮਕੀਲਾ ਬਨੇਰਾ ਤੇ ਪਾਰਟੀ ਤੇ ਵਿੱਕੀ ਮਸਤੀ ਗਰੁੱਪ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕਰਕੇ ਦਰਸਕਾਂ ਦਾ ਮਨੋਰੰਜਨ ਕੀਤਾ ਗਿਆ। ਇਸ ਮੌਕੇ ਪ੍ਰਬੰਧਕ ਬਰਿੰਦਰ ਬਿੱਟੂ, ਇੰਦਰਜੀਤ ਸਿੰਘ ਖਹਿਰਾ, ਚੇਤਨ ਸਰਮਾ, ਜੋਰਾ ਸਿੰਘ ਸਕਰਾਲੀ, ਰਾਮ ਕੁਮਾਰ, ਭੀਮ ਕੁਮਾਰ, ਅਮ੍ਰਿਤ ਸੇਖੋਂ ਕੈਨੇਡਾ, ਚਮਕੌਰ ਸੋਮਲ, ਰਾਜੀਵ ਕੁਮਾਰ ਬਿੱਟਾ, ਸੰਜੀਵ ਲੇਖੀ, ਮਨੋਜ ਗਰਗ,ਪ੍ਰੀਤ ਬੱਤਰਾ, ਵਿੱਕੀ ਬਾਂਸਲ, ਮਨਜੀਤ ਮਾਨ, ਗੈਰੀ ਖਟੜਾ, ਰਿੱਕੀ ਪਟਿਆਲਾ, ਹਰਵਿੰਦਰ ਕਾਲਾ, ਵਿੱਕੀ ਮਸਤੀ ਗਰੁੱਪ, ਰਾਜ ਕੁਮਾਰ ਖਨੌੜਾ, ਮਨਦੀਪ ਕੁਮਾਰ,ਸੰਨੀ ਸਿੰਗਲਾ, ਅਸੀਸ ਸਿੰਗਲਾ, ਪ੍ਰੀਤ ਸਕਰਾਲੀ ਤੇ ਐਡਵੋਕੇਟ ਹਿਮਾਂਸ਼ੂ ਨਾਭਾ ਵੀ ਆਦਿ ਹਾਜ਼ਰ ਸਨ।