ਡਕਾਲਾ ਵਾਸੀਆਂ ਕੀਤੀ ਕਿਸਾਨ ਯੂਨੀਅਨ ਨਾਲ ਮੀਟਿੰਗ ਇਸ ਗੁਰਦੀਪ ਸਿੰਘ ਮਰਦਾਹੇੜੀ ਬਲਾਕ ਪ੍ਰਧਾਨ ਸਨੌਰ, ਪ੍ਰਧਾਨ ਰਣਜੀਤ ਸਿੰਘ ਜਾਫਰਪੁਰ, ਸ਼ਿੰਗਾਰਾ ਸਿੰਘ ਡਕਾਲਾ ਮੀਤ ਪ੍ਰਧਾਨ, ਸਤਗੁਰ ਸਿੰਘ ਡਕਾਲਾ ਖਜ਼ਾਨਚੀ ਬਲਾਕ ਸਨੌਰ, ਰਘਬੀਰ ਸਿੰਘ ਜਨ. ਸਕੱਤਰ, ਸੁਖਵਿੰਦਰ ਸਿੰਘ ਡਡੋਆ, ਜਗਰੁਪ ਸਿੰਘ ਮੀਤ ਪ੍ਰਧਾਨ ਭੁਨਰਹੇੜੀ, ਸਮਸ਼ੇਰ ਸਿੰਘ ਸਫੇੜਾ, ਨੈਬ ਸਿੰਘ ਤੂਲੇਵਾਲ, ਕੁਲਵੀਰ ਸਿੰਘ ਡਰੋਲਾ, ਬੁਟਾ ਸਿੰਘ ਡਰੌਲਾ, ਸੁਰੇਸ਼ਪਾਲ ਸਿੰਘ ਬਠੋਈ ਕਲਾ, ਸੁਰਿੰਦਰ ਸਿੰਘ ਬਠੋਈ ਖੁਰਦ, ਅਵਤਾਰ ਸਿੰਘ ਸਰਪੰਚ ਗਾਜੇਵਾਸ, ਕਾਕਾ ਸਿੰਘ ਡਕਾਲਾ ਆਦਿ ਕਿਸਾਨ ਹਾਜ਼ਰ ਸਨ।
Publish Date: Sun, 09 Aug 2026 06:33 PM (IST)
Updated Date: Mon, 10 Aug 2026 11:35 AM (IST)
ਭੁਪਿੰਦਰ ਸਿੰਘ ਲਵਲੀ, ਪੰਜਾਬੀ ਜਾਗਰਣ ਬਲਬੇੜ੍ਹਾ:- -ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਬੁੱਟਰ ਬਲਾਕ ਸਨੌਰ ਦੀ ਮੀਟਿੰਗ ਨੇੜਲੇ ਪਿੰਡ ਡਕਾਲਾ ਦੇ ਗੁਰਦੁਆਰੇ ਸਾਹਿਬ ਵਿਚ ਹੋਈ, ਜਿਸ ’ਚ ਬਲਾਕ ਪ੍ਰਧਾਨ ਗੁਰਦੀਪ ਸਿੰਘ ਮਰਦਾਹੇੜੀ ਤੇ ਜਿਲਾ ਪ੍ਰਧਾਨ ਸੁਖਵਿੰਦਰ ਸਿੰਘ ਤੁੱਲੇਵਾਲ ਨੇ ਵਿਸੇਸ਼ ਤੌਰ ਤੇ ਹਾਜ਼ਰੀ ਲਗਵਾਈ। ਇਸ ਮੀਟਿੰਗ ਵਿੱਚ ਪਿੰਡ ਦੁੱਧੜ ਵਿਚ ਪੰਜਾਬ ਸਰਕਾਰ ਵੱਲੋਂ ਬਣਾਏ ਜਾ ਰਹੇ ਡੰਪ ਬਾਰੇ ਵਿਚਾਰ ਚਰਚਾ ਹੋਈ। ਪ੍ਰਧਾਨ ਸੁਖਵਿੰਦਰ ਸਿੰਘ ਤੁੱਲੇਵਾਲ ਨੇ ਦੱਸਿਆ ਕਿ ਪਿੰਡ ਦੁੱਧੜ ਵਿਚ ਜੋ ਸਰਕਾਰ ਵੱਲੋਂ ਡੰਪ ਬਣਾਇਆ ਜਾ ਰਿਹਾ ਹੈ, ਇਸ ਦਾ ਡਕਾਲਾ ਖੇਤਰ ਦੇ ਪਿੰਡਾਂ ਦੇ ਲੋਕਾਂ ਵੱਲੋਂ ਭਾਰੀ ਵਿਰੋਧ ਕੀਤਾ ਜਾ ਰਿਹਾ ਹੈ ਤੇ ਡਕਾਲਾ ਵਾਸੀਆ ਨੇ ਡੰਪ ਰੋਕਣ ਸਬੰਧੀ ਕਮੇਟੀ ਬਣਾ ਕੇ ਕਿਸਾਨ ਜਥੇਬੰਦੀ ਦਾ ਇਸ ਸੰਘਰਸ਼ ਵਿਚ ਸਾਥ ਲੈਣ ਗਈ ਬੇਨਤੀ ਕੀਤੀ ਹੈ ਤੇ ਪਿੰਡ ਵਾਸੀਆ ਦੀ ਇਸ ਮੰਗ ਨੂੰ ਦੇਖਦਿਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਬੁੱਟਰ ਇਸ ਸੰਘਰਸ਼ ’ਚ ਇਲਾਕੇ ਦੇ ਲੋਕਾਂ ਦਾ ਸਾਥ ਦੇਵੇਗੀ। ਜ਼ਿਲ੍ਹਾ ਪ੍ਰਧਾਨ ਤੁੱਲੇਵਾਲ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਹ ਖੇਤਰ ਸੰਘਣੀ ਵਸੋਂ ਵਾਲਾ ਖੇਤਰ ਹੈ ਤੇ ਜੋ ਡੰਪ ਬਣਾਉਣਾ ਹੈ ਉਹ ਘੱਟ ਵਸੋਂ ਵਾਲੇ ਖੇਤਰ ਵਿਚ ਬਣਾਇਆ ਜਾਵੇ। ਇਸ ਗੁਰਦੀਪ ਸਿੰਘ ਮਰਦਾਹੇੜੀ ਬਲਾਕ ਪ੍ਰਧਾਨ ਸਨੌਰ, ਪ੍ਰਧਾਨ ਰਣਜੀਤ ਸਿੰਘ ਜਾਫਰਪੁਰ, ਸ਼ਿੰਗਾਰਾ ਸਿੰਘ ਡਕਾਲਾ ਮੀਤ ਪ੍ਰਧਾਨ, ਸਤਗੁਰ ਸਿੰਘ ਡਕਾਲਾ ਖਜ਼ਾਨਚੀ ਬਲਾਕ ਸਨੌਰ, ਰਘਬੀਰ ਸਿੰਘ ਜਨ. ਸਕੱਤਰ, ਸੁਖਵਿੰਦਰ ਸਿੰਘ ਡਡੋਆ, ਜਗਰੁਪ ਸਿੰਘ ਮੀਤ ਪ੍ਰਧਾਨ ਭੁਨਰਹੇੜੀ, ਸਮਸ਼ੇਰ ਸਿੰਘ ਸਫੇੜਾ, ਨੈਬ ਸਿੰਘ ਤੂਲੇਵਾਲ, ਕੁਲਵੀਰ ਸਿੰਘ ਡਰੋਲਾ, ਬੁਟਾ ਸਿੰਘ ਡਰੌਲਾ, ਸੁਰੇਸ਼ਪਾਲ ਸਿੰਘ ਬਠੋਈ ਕਲਾ, ਸੁਰਿੰਦਰ ਸਿੰਘ ਬਠੋਈ ਖੁਰਦ, ਅਵਤਾਰ ਸਿੰਘ ਸਰਪੰਚ ਗਾਜੇਵਾਸ, ਕਾਕਾ ਸਿੰਘ ਡਕਾਲਾ ਆਦਿ ਕਿਸਾਨ ਹਾਜ਼ਰ ਸਨ।