ਚੈਕਿੰਗ ਤੋਂ ਭੜਕਿਆ ਢਾਬਾ ਮਾਲਕ, ਟੈਕਸ ਅਫ਼ਸਰ ’ਤੇ ਕੀਤਾ ਜਾਨਲੇਵਾ ਹਮਲਾ; ਮੋਬਾਈਲ ਤੋੜਿਆ ਤੇ ਗੰਡਾਸੀ ਨਾਲ ਕੀਤਾ ਵਾਰ
'ਗੋਲਡੀ ਢਾਬਾ' ਦੇ ਬਾਹਰ ਖੜ੍ਹੀ ਇੱਕ ਸ਼ੱਕੀ ਗੱਡੀ ਦੀ ਚੈਕਿੰਗ ਕੀਤੀ ਗਈ ਸੀ। ਸਟੇਟ ਟੈਕਸ ਅਫ਼ਸਰ ਸੁਮੀਰ ਸਿੰਘ ਨੇ ਜਦੋਂ ਗੱਡੀ ’ਚ ਲੋਡ ਸਾਮਾਨ ਦੇ ਬਿੱਲਾਂ ਦੀ ਜਾਂਚ ਕਰਨ ਉਪਰੰਤ ਲੋਡਿਡ ਗੱਡੀ ਦੀ ਫੋਟੋ ਵਿਭਾਗੀ ਵੈੱਬਸਾਈਟ 'ਤੇ ਅਪਲੋਡ ਕਰਨੀ ਸ਼ੁਰੂ ਕੀਤੀ, ਤਾਂ ਢਾਬਾ ਮਾਲਕ ਨੇ ਹਮਲਾ ਬੋਲ ਦਿੱਤਾ।
Publish Date: Wed, 07 Oct 2026 11:42 AM (IST)
Updated Date: Wed, 07 Oct 2026 11:47 AM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਜ਼ਿਲ੍ਹਾ ਪਟਿਆਲਾ ਦੇ ਥਾਣਾ ਜੁਲਕਾਂ ਅਧੀਨ ਪੈਂਦੇ ਇਲਾਕੇ ’ਚ ਚੈਕਿੰਗ ਦੌਰਾਨ ਸਟੇਟ ਟੈਕਸ ਅਫ਼ਸਰ ਮੋਬਾਈਲ ਵਿੰਗ 'ਤੇ ਜਾਨਲੇਵਾ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਅਨੁਸਾਰ, ਪਿੰਡ ਬਪਰੌਰ ਸਥਿਤ 'ਗੋਲਡੀ ਢਾਬਾ' ਦੇ ਬਾਹਰ ਖੜ੍ਹੀ ਇੱਕ ਸ਼ੱਕੀ ਗੱਡੀ ਦੀ ਚੈਕਿੰਗ ਕੀਤੀ ਗਈ ਸੀ। ਸਟੇਟ ਟੈਕਸ ਅਫ਼ਸਰ ਸੁਮੀਰ ਸਿੰਘ ਨੇ ਜਦੋਂ ਗੱਡੀ ’ਚ ਲੋਡ ਸਾਮਾਨ ਦੇ ਬਿੱਲਾਂ ਦੀ ਜਾਂਚ ਕਰਨ ਉਪਰੰਤ ਲੋਡਿਡ ਗੱਡੀ ਦੀ ਫੋਟੋ ਵਿਭਾਗੀ ਵੈੱਬਸਾਈਟ 'ਤੇ ਅਪਲੋਡ ਕਰਨੀ ਸ਼ੁਰੂ ਕੀਤੀ, ਤਾਂ ਢਾਬਾ ਮਾਲਕ ਨੇ ਹਮਲਾ ਬੋਲ ਦਿੱਤਾ।
ਮੁਲਜ਼ਮ ਨੇ ਪਹਿਲਾਂ ਅਧਿਕਾਰੀ ਦਾ ਮੋਬਾਈਲ ਫ਼ੋਨ ਤੋੜ ਦਿੱਤਾ ਤੇ ਬਾਅਦ ’ਚ ਗੰਡਾਸੀ ਨਾਲ ਜਾਨਲੇਵਾ ਹਮਲਾ ਕਰਕੇ ਉਨ੍ਹਾਂ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਜ਼ਖ਼ਮੀ ਅਧਿਕਾਰੀ ਸੁਮੀਰ ਸਿੰਘ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਹ ਜ਼ੇਰੇ ਇਲਾਜ ਹਨ।
ਪੁਲਿਸ ਨੇ ਅਧਿਕਾਰੀ ਦੇ ਬਿਆਨਾਂ ਦੇ ਆਧਾਰ 'ਤੇ ਗੋਲਡੀ ਢਾਬਾ ਦੇ ਮਾਲਕ ਗੋਲਡੀ ਤੇ ਕੁਝ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਤੇ ਬਾਕੀ ਮੁਲਜ਼ਮਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।