ਸੰਗਰਾਂਦ ਮੌਕੇ ਸੰਗਤ ਗੁਰੂ ਘਰ ਹੋਈ ਨਤਮਸਤਕ
ਸੰਗਰਾਂਦ ਮੌਕੇ ਸੰਗਤਾਂ ਗੁਰੂ ਘਰ ਵਿਖੇ ਹੋਈਆਂ ਨਤਮੱਸਤਕ
Publish Date: Thu, 17 Sep 2026 04:52 PM (IST)
Updated Date: Fri, 18 Sep 2026 04:05 AM (IST)
ਫੋਟੋ 17ਪੀਟੀਐਲ: 7: ਹਰਜੀਤ ਸਿੰਘ ਨਿੱਝਰ, ਪੰਜਾਬੀ ਜਾਗਰਣ, ਬਹਾਦਰਗੜ੍ਹ : ਬਹਾਦਰਗੜ੍ਹ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਅੱਸੂ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ। ਇਸ ਪਵਿੱਤਰ ਦਿਹਾੜੇ ਮੌਕੇ ਵੱਡੀ ਗਿਣਤੀ ’ਚ ਸੰਗਤ ਗੁਰੂ ਘਰ ਵਿਖੇ ਨਤਮਸਤਕ ਹੋਈ ਅਤੇ ਬਾਣੀ ਸਰਵਣ ਕੀਤੀ। ਇਸ ਮੌਕੇ ਸਜਾਏ ਗਏ ਵਿਸ਼ੇਸ਼ ਧਾਰਮਿਕ ਦੀਵਾਨ ਦੌਰਾਨ ਸਵੇਰ ਵੇਲੇ ਕਥਾਵਾਚਕ ਭਾਈ ਪਰਵਿੰਦਰ ਸਿੰਘ ਬਰਾੜਾ ਨੇ ਕਥਾ ਕਰਦਿਆਂ ਸੰਗਤ ਨੂੰ ਸ਼ਬਦ ਗੁਰੂ ਨਾਲ ਜੋੜਿਆ ਅਤੇ ਇਸ ਉਪਰੰਤ ਰਾਗੀ ਤੇ ਢਾਡੀ ਜਥੇ ਵੱਲੋਂ ਸੰਗਤ ਨੂੰ ਗੁਰੂ ਚਰਨਾਂ ਨਾਲ ਜੋੜਿਆ ਗਿਆ। ਹੈੱਡ ਗ੍ਰੰਥੀ ਭਾਈ ਅਵਤਾਰ ਸਿੰਘ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਇਸ ਮੌਕੇ ਮੈਨੇਜਰ ਮਨਜੀਤ ਸਿੰਘ ਕੌਲੀ, ਪ੍ਰਿਤਪਾਲ ਸਿੰਘ ਅਕਾਉਂਟੈਂਟ, ਨਵਨੀਤ ਸਿੰਘ ਆਰਕੇ, ਅਵਤਾਰ ਸਿੰਘ ਐੱਸਕੇ ਤੇ ਵੱਡੀ ਗਿਣਤੀ ’ਚ ਸੰਗਤ ਹਾਜ਼ਰ ਸਨ। ਕਸਬਾ ਬਹਾਦਰਗੜ੍ਹ, ਮਹਿਮਦਪੁਰ ਜੱਟਾਂ, ਦੌਣਕਲਾਂ, ਸ਼ਮਸ਼ਪੁਰ ਅਤੇ ਇਲਾਕੇ ਦੇ ਹੋਰ ਗੁਰੂ ਘਰਾਂ ਵਿਖੇ ਵੀ ਸੰਗਰਾਂਦ ਦੇ ਦਿਹਾੜੇ ਮੌਕੇ ਦੀਵਾਨ ਸਜਾਏ ਗਏ ਅਤੇ ਇਲਾਕੇ ਦੀ ਸੰਗਤ ਹਾਜ਼ਰੀ ਭਰਦੇ ਹੋਇਆਂ ਗੁਰੂ ਘਰ ਵਿਖੇ ਨਤਮਸਤਕ ਹੋਈ।