ਵਿਧਾਇਕ ਨੇ ਤੀਰਥ ਯਾਤਰਾ ਤਹਿਤ ਬੱਸ ਕੀਤੀ ਰਵਾਨਾ
ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਤੀਰਥ ਯਾਤਰਾ ਤਹਿਤ ਬਸ ਕੀਤੀ ਰਵਾਨਾ
Publish Date: Wed, 01 Apr 2026 05:07 PM (IST)
Updated Date: Wed, 01 Apr 2026 05:10 PM (IST)
ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ, ਨਾਭਾ : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਪੰਜਾਬ ਦੇ ਅੰਦਰ ਮੁੱਖ ਮੰਤਰੀ ਤੀਰਥ ਯਾਤਰਾ ਮੁਹਿੰਮ ਦੇ ਤਹਿਤ ਲਗਾਤਾਰ ਆਮ ਜਨਤਾ ਨੂੰ ਵੱਖ-ਵੱਖ ਤੀਰਥ ਯਾਤਰਾਵਾਂ ਦੇ ਦਰਸ਼ਨ ਕਰਵਾਏ ਜਾ ਰਹੇ ਹਨ ਜਿਸ ਤਹਿਤ ਵਿਧਾਨ ਸਭਾ ਹਲਕਾ ਨਾਭਾ ਦੇ ਪਿੰਡ ਭੜੀ ਪੜੈਚਾਂ ਤੋਂ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵੱਲੋਂ ਪਿੰਡ ਵਾਸੀਆਂ ਦੀ ਬੱਸ ਹਰੀ ਝੰਡੀ ਦੇ ਰਵਾਨਾ ਕੀਤੀ ਗਈ। ਇਹ ਬੱਸ ਸੰਗਤਾਂ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ,ਸ੍ਰੀ ਦੁਰਗਿਆਣਾ ਮੰਦਰ, ਸ੍ਰੀ ਰਾਮ ਤੀਰਥ ਦੇ ਦਰਸ਼ਨ ਦੀਦਾਰੇ ਕਰਾਉਣ ਤੋਂ ਇਲਾਵਾ ਬਾਗਾ ਬਾਰਡਰ ਵੀ ਘੁਮਾ ਕੇ ਲੈ ਕੇ ਆਵੇਗੀ ਵਿਧਾਇਕ ਨੇ ਕਿਹਾ ਕਿ ਚਾਰ ਸਾਲਾਂ ਤੋਂ ਆਮ ਆਦਮੀ ਪਾਰਟੀ ਆਮ ਜਨਤਾ ਦੀ ਵੱਖ ਵੱਖ ਢੰਗ ਤਰੀਕੇ ਨਾਲ ਸੇਵਾ ਕਰਦੀ ਆ ਰਹੀ ਹੈ ਜੋ ਗਾਰੰਟੀਆਂ ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਅਨਾਉਂਸ ਕੀਤੀਆਂ ਸਨ ਉਹ ਪੂਰੀਆਂ ਕੀਤੀਆਂ ਗਈਆਂ ਨੇ ਆਮ ਜਨਤਾ ਵਿਚ ਖੁਸ਼ੀ ਪਾਈ ਜਾ ਰਹੀ ਹੈ। ਪਿੰਡਾਂ ਵਿਚ ਰਹਿੰਦੇ ਬਜ਼ੁਰਗ ਮਾਤਾਵਾਂ ਜੋ ਪਹਿਲੀ ਵਾਰ ਅਜਿਹੇ ਧਾਰਮਿਕ ਅਸਥਾਨਾਂ ਤੇ ਨਤਮਸਤਕ ਹੋਣ ਲਈ ਜਾ ਰਹੇ ਹਨ ਉਹ ਹੱਦੋਂ ਵੱਧ ਖੁਸ਼ ਦਿਖਾਈ ਦੇ ਰਹੇ ਹਨ। ਪਿੰਡ ਵਾਸੀਆਂ ਵੱਲੋਂ ਆਮ ਆਦਮੀ ਪਾਰਟੀ ਮੁੱਖ ਮੰਤਰੀ ਪੰਜਾਬ ਅਤੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਦਾ ਧੰਨਵਾਦ ਕੀਤਾ ਗਿਆ।