ਨਾਭਾ ਦੇ ਹੀਰਾ ਮਹਿਲ ਪਹੁੰਚੇ ਡੇਰਾ ਬਿਆਸ ਮੁਖੀ, ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਸ਼ਾਹੀ ਪਰਿਵਾਰ ਨਾਲ ਕੀਤੀ ਖ਼ਾਸ ਮੁਲਾਕਾਤ; ਦਰਸ਼ਨਾਂ ਲਈ ਸੰਗਤ 'ਚ ਭਾਰੀ ਉਤਸ਼ਾਹ
ਅੱਜ ਵੀਰਵਾਰ ਨਾਭਾ ਦੇ ਹੀਰਾ ਮਹਿਲ ਵਿਖੇ ਸ਼ਾਹੀ ਪਰਿਵਾਰ ਦੇ ਮੈਂਬਰਾਂ ਨਾਲ ਮੁਲਾਕਾਤ ਕਰਨ ਲਈ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਪਹੁੰਚੇ। ਉਨ੍ਹਾਂ ਦੇ ਦਰਸ਼ਨਾਂ ਲਈ ਸੈਂਕੜੇ ਸ਼ਰਧਾਲੂ ਪਹਿਲਾਂ ਤੋਂ ਹੀ ਮੌਜੂਦ ਸਨ।
Publish Date: Thu, 10 Sep 2026 04:09 PM (IST)
Updated Date: Thu, 10 Sep 2026 04:11 PM (IST)
ਡਿਜੀਟਲ ਡੈਸਕ, ਨਾਭਾ/ ਪਟਿਆਲਾ - ਅੱਜ ਵੀਰਵਾਰ ਨਾਭਾ ਦੇ ਹੀਰਾ ਮਹਿਲ ਵਿਖੇ ਸ਼ਾਹੀ ਪਰਿਵਾਰ ਦੇ ਮੈਂਬਰਾਂ ਨਾਲ ਮੁਲਾਕਾਤ ਕਰਨ ਲਈ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਪਹੁੰਚੇ। ਉਨ੍ਹਾਂ ਦੇ ਦਰਸ਼ਨਾਂ ਲਈ ਸੈਂਕੜੇ ਸ਼ਰਧਾਲੂ ਪਹਿਲਾਂ ਤੋਂ ਹੀ ਮੌਜੂਦ ਸਨ।
ਬਾਬਾ ਗੁਰਿੰਦਰ ਸਿੰਘ ਢਿੱਲੋਂ ਦੁਪਹਿਰ 1:25 ਵਜੇ ਇੱਥੇ ਪਹੁੰਚੇ ਅਤੇ 2:45 ਵਜੇ ਨਾਭਾ ਤੋਂ ਰਵਾਨਾ ਹੋ ਗਏ। ਇਹ ਨਿੱਜੀ ਮੁਲਾਕਾਤ ਹੋਣ ਕਾਰਨ ਪੱਤਰਕਾਰਾਂ ਨੂੰ ਵੀ ਦੂਰ ਹੀ ਰੱਖਿਆ ਗਿਆ। ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਦਰਸ਼ਨ ਕਰਨ ਲਈ ਉਨ੍ਹਾਂ ਦੇ ਸ਼ਰਧਾਲੂਆਂ ਨੂੰ ਇਸ ਹੁੰਮਸ ਭਰੇ ਮੌਸਮ ਵਿੱਚ ਕਰੀਬ ਦੋ ਘੰਟਿਆਂ ਤੱਕ ਇੰਤਜ਼ਾਰ ਕਰਨਾ ਪਿਆ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਡੇਰਾ ਮੁਖੀ ਤਿੰਨ ਵਾਰ ਸ਼ਾਹੀ ਪਰਿਵਾਰ ਦੇ ਮੈਂਬਰਾਂ ਨਾਲ ਮੁਲਾਕਾਤ ਕਰ ਚੁੱਕੇ ਹਨ।