- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੇਰਾ ਬਾਬਾ ਬੱਖਤਾ ਨਾਥ ਵਿਖੇ ਦੁਸਿਹਰਾ ਮਨਾਇਆ

ਭੁਪਿੰਦਰ ਲਵਲੀ•, ਪੰਜਾਬੀ ਜਾਗਰਣ, •ਬਲਬੇੜ੍ਹਾ : ਹਲਕਾ ਸਨੌਰ ਦੇ ਕਸਬਾ ਬਲਬੇੜ੍ਹਾ ’ਚ ਡੇਰਾ ਬਾਬਾ ਬੱਖਤਾ ਨਾਥ ਇਤਿਹਾਸਕ ਸਮਾਧਾਂ ਵਿਖੇ ਗੱਦੀ ਨਸ਼ੀਨ ਮਹੰਤ ਬਾਬਾ ਸ਼ਾਂਤੀ ਨਾਥ ਜੀ ਵੱਲੋਂ ਨਗਰ ਤੇ ਇਲਾਕਾ ਵਾਸੀਆਂ ਸੰਗਤ ਦੇ ਸਹਿਯੋਗ ਨਾਲ ਸੰਤਾਂ ਦੀ ਯਾਦ ’ਚ ਦੁਸਹਿਰਾ ਮਨਾਇਆ ਗਿਆ, ਜੋ ਯਾਦਗਾਰੀ ਹੋ ਨਿਬੜਿਆ। ਇਸ ਸਾਲਾਨਾ ਸਮਾਗਮ ਦੀ ਸ਼ੁਰੂਆਤ ਪਾਠ ਜੀ ਦੇ ਭੋਗ ਤੋਂ ਹੋਈ ਤੇ ਸ਼ਾਮ ਆਰਤੀ ਉਪਰੰਤ ਦੇਰ ਰਾਤ ਤੱਕ ਸੰਤ ਮਹਾਤਮਾ ਤੇ ਵੱਖ ਵੱਖ ਕਲਾਕਾਰਾਂ ਵੱਲੋਂ ਸੰਤਾਂ ਦੀ ਮਹਿਮਾਂ ਦਾ ਗੁਣਗਾਨ ਕੀਤਾ ਗਿਆ। ਦੁਸਹਿਰਾ ਵਾਲੇ ਦਿਨ ਸਵੇਰ ਤੋ ਦੁਪਹਿਰ ਤੱਕ ਸੰਗਤ ਵੱਲੋਂ ਇਤਿਹਾਸਕ ਸਮਾਧਾਂ ਵਿਚ ਮੱਥਾ ਟੇਕ ਕੇ ਸੰਤਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ। ਇਸ ਮੇਲੇ ਮੌਕੇ ਖੂਨਦਾਨ ਕੈਂਪ ਤੇ ਅੱਖਾਂ ਦਾ ਚੈੱਕਅੱਪ ਕੈਂਪ ’ਚ ਮਾਹਰ ਡਾਕਟਰਾਂ ਨੇ ਸੇਵਾਵਾਂ ਨਿਭਾਈਆਂ ਗਈਆਂ। ਸਮਾਗਮ ਮੌਕੇ ਗਾਇਕਾ ਪ੍ਰੇਮ ਲਤਾ ਤੇ ਹੋਰ ਕਲਾਕਾਰਾਂ ਵੱਲੋਂ ਸੰਤਾਂ ਦੀ ਮਹਿਮਾਂ ਦਾ ਗੁਣਗਾਨ ਕਰਕੇ ਹਾਜ਼ਰੀ ਲਗਵਾਈ ਗਈ। ਇਸ ਮੌਕੇ ਗੀਤਕਾਰ ਰੱਤੂ ਰੰਧਾਵਾ ਦਾ ਵਿਸ਼ੇਸ ਸਨਮਾਨ ਕੀਤਾ ਗਿਆ। ਇਸ ਮੌਕੇ ਹਰਿੰਦਰਪਾਲ ਸਿੰਘ ਚੰਦੁਮਾਜਰਾ ਸਾਬਕਾ ਵਿਧਾਇਕ ਸਨੌਰ, ਹਲਕਾ ਇੰਚਾਰਜ਼ ਰਣਜੋਧ ਸਿੰਘ ਹਡਾਣਾ,ਬਲਜਿੰਦਰ ਸਿੰਘ ਢਿਲੋ ਲੋਕ ਸਭਾ ਹਲਕਾ ਇੰਚਾਰਜ਼ ਪਟਿਆਲਾ, ਚੇਅਰਮੈਨ ਇੰਦਰਜੀਤ ਸਿੰਘ ਸੰਧੂ, ਸਤਪਾਲ ਸਿੰਘ ਪੂਨੀਆਂ ਭਾਜਪਾ ਆਗੂ, ਹਰਜਸ਼ਨ ਸਿੰਘ ਪਠਾਣਮਾਜਰਾ,ਚੇਅਰਮੈਨ ਗੁਰਵਿੰਦਰ ਸਿੰਘ ਹੈਪੀ ਪਹਾੜੀਪੁਰ, ਬਲਿਹਾਰ ਸਿੰਘ ਸਮਸਪੁਰ, ਚੇਅਰਮੈਨ ਹਨੀ ਮਾਹਲਾ, ਗੋਲਡੀ ਸਾਈ ਚੀਕਾ ਵਾਲੇ, ਚੇਅਰਮੈਨ ਮਦਨ ਵਰਮਾਂ,ਕਰਮਜੀਤ ਸਿੰਘ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਬਲਬੇੜ੍ਹਾ, ਪ੍ਰਧਾਨ ਗੁਰਪ੍ਰੀਤ ਸਿੰਘ ਬਲਬੇੜ੍ਹਾ, ਕਬੀਰ ਦਾਸ ਤੇ ਹੋਰ ਵੱਖ ਰਾਜਨੀਤਿਕ ਤੇ ਧਾਰਮਿਕ ਪਾਰਟੀਆਂ ਦੇ ਆਗੂਆਂ ਨੇ ਹਾਜ਼ਰੀ ਲਗਵਾਈ। ਸਮਾਗਮ ਮੌਕੇ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਧਾਰਮਿਕ ਸਮਾਗਮ ਸਾਨੂੰ ਜੀਵਨ ਜਿਉਣ ਦੀ ਜਾਚ ਸਿਖਾਉਂਦੇ ਹਨ ਅਤੇ ਗੁਰੂ ਸਹਿਬਾਨ ਜੀ ਦੀ ਪਵਿੱਤਰ ਬਾਣੀ ਤੋਂ ਸੇਧ ਲੈ ਕੇ ਆਪਣਾ ਜੀਵਨ ਬਸਰ ਕਰਨਾ ਚਾਹੀਦਾ ਹੈ । ਗੱਦੀ ਨਸ਼ੀਨ ਮਹੰਤ ਬਾਬਾ ਸ਼ਾਂਤੀ ਨਾਥ ਜੀ ਵੱਲੋਂ ਪੁੱਜੀਆਂ ਸ਼ਖ਼ਸੀਅਤਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ ਗਿਆ।