ਡਿੱਪੂ ਹੋਲਡਰ ਜਲਦੀ ਲਾਉਣਗੇ ਮੁੱਖ ਮੰਤਰੀ ਦੇ ਦਫਤਰ ਅੱਗੇ ਧਰਨਾ ਡਿੱਪੂ ਹੋਲਡਰ ਜਲਦੀ ਲਾਉਣਗੇ ਮੁੱਖ ਮੰਤਰੀ ਦੇ ਦਫਤਰ ਅੱਗੇ ਧਰਨਾ
Publish Date: Wed, 14 Oct 2026 03:47 PM (IST)
Updated Date: Thu, 15 Oct 2026 04:00 AM (IST)
ਡਿੱਪੂ ਹੋਲਡਰਾਂ ਨੂੰ ਤਨਖਾਹ ਜਾਂ 300 ਰੁਪਏ ਕੁਇੰਟਲ ਦਿੱਤਾ ਜਾਵੇ ਕਮੀਸ਼ਨ : ਕਾਝਲਾ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਡਿੱਪੂ ਹੋਲਡਰ ਯੂਨੀਅਨ ਫੈਡਰੇਸ਼ਨ ਦੀ ਇੱਕ ਹੰਗਾਮੀ ਮੀਟਿੰਗ ਜਿ਼ਲ੍ਹਾ ਸੰਗਰੂਰ ਦੇ ਪ੍ਰਧਾਨ ਸੁਰਜੀਤ ਸਿੰਘ ਮੰਗੀ ਦੀ ਅਗਵਾਈ ਹੇਠ ਬਾਬਾ ਹਿੰਮਤ ਸਿੰਘ ਧਰਮਸ਼ਾਲਾ ਸੰਗਰੂਰ ਵਿਖੇ ਹੋਈ। ਜਿਸ ਵਿੱਚ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਕਾਂਝਲਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਸਮੇਂ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਕਾਂਝਲਾ ਨੇ ਡੀਪੂ ਹੋਲਡਰਾਂ ਨੂੰ ਸੰਬੋਧਨ ਕਰਦਿਆਂ ਕਿਹਾ, ਕਿ ਡਿਪੂ ਹੋਲਡਰ ਸਿਰਫ ਨਿਗੂਣੇ ਕਮੀਸ਼ਨ ਤੇ ਕੰਮ ਕਰ ਰਹੇ ਹਨ। ਜਦੋਂ ਕਿ ਕੇਂਦਰ ਤੋਂ ਚੱਲਿਆ ਅਨਾਜ ਪੰਜਾਬ ਸਰਕਾਰ ਰਾਹੀਂ ਡੀਪੂ ਹੋਲਡਰ ਖਪਤਕਾਰਾਂ ਦੇ ਘਰਾਂ ਤੱਕ ਪਹੁੰਚਾਉਣ ਦਾ ਕੰਮ ਕਰਦੇ ਹਨ, ਪ੍ਰੰਤੂ ਸਰਕਾਰ ਉਹਨਾਂ ਦੀ ਸੁਣਵਾਈ ਨਹੀਂ ਕਰ ਰਹੀ। ਇਸ ਲਈ ਡੀਪੂ ਹੋਲਡਰਾਂ ਦੀ ਮੰਗ ਅਨੁਸਾਰ ਉਹਨਾਂ ਨੂੰ 68000 ਰੁਪਏ ਮਹੀਨਾ ਤਨਖਾਹ ਦਿੱਤੀ ਜਾਵੇ ਜਾਂ ਦੂਜੇ ਸੂਬਿਆਂ ਦੀ ਤਰਜ ਤੇ ਕਣਕ ਉੱਤੇ 300 ਰੁਪਏ ਕੁਇੰਟਲ ਕਮਿਸ਼ਨ ਦਿੱਤਾ ਜਾਵੇ। ਉਨ੍ਹਾਂ ਕਿਹਾ ਇੱਕ ਡਿਪੂ ਹੋਲਡਰ ਕੋਲੇ 30 ਤੋਂ 35 ਕੁਇੰਟਲ ਕਣਕ ਹੈ, ਜਿਸ ਦਾ ਸਿਰਫ 2700-3000 ਰੁਪਏ ਮਹੀਨਾ ਕਮਿਸ਼ਨ ਬਣਦਾ ਹੈ। ਜਿਸ ਵਿੱਚੋਂ ਉਹ ਦੁਕਾਨ ਦਾ ਕਿਰਾਇਆ ਤੇ ਹੋਰ ਖਰਚੇ ਅਦਾ ਕਰਨ ਉਪਰੰਤ ਉਸ ਕੋਲ ਕੁਝ ਵੀ ਨਹੀਂ ਬਚਦਾ। ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਕਾਂਝਲਾ ਅਤੇ ਜ਼ਿਲਾ ਸੰਗਰੂਰ ਦੇ ਪ੍ਰਧਾਨ ਸੁਰਜੀਤ ਸਿੰਘ ਮੰਗੀ ਨੇ ਚੇਤਾਵਨੀ ਦਿੰਦਿਆ ਕਿਹਾ ਕਿ ਜੇਕਰ ਸਰਕਾਰ ਨੇ ਡੀਪੂ ਹੋਲਡਰਾਂ ਦੀਆਂ ਰਹਿੰਦੀਆਂ ਮੰਗਾਂ ਨਾਂ ਮੰਨੀਆਂ ਤਾਂ ਜਲਦੀ ਹੀ ਅਸੀਂ ਮੁੱਖ ਮੰਤਰੀ ਦੇ ਹਲਕੇ ਧੂਰੀ ਵਿਖੇ 27 ਅਕਤੂਬਰ ਨੂੰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਤੇ ਬਲਾਕ ਪ੍ਰਧਾਨਾਂ ਦੀ ਮੀਟਿੰਗ ਕਰਨ ਉਪਰੰਤ ਅਗਲੀ ਹੜਤਾਲ ਜਾਂ ਧਰਨੇ ਸਬੰਧੀ ਰਣਨੀਤੀ ਉਲੀਕੀ ਜਾਵੇਗੀ। ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਮੰਗੀ ਨੇ 2020-21 ਦੇ ਡੀਪੂ ਹੋਲਡਰਾਂ ਦੀਆਂ ਮੁਸ਼ਕਿਲਾਂ ਸਬੰਧੀ ਵਿਚਾਰ ਵਟਾਂਦਰਾ ਕਰਨ ਉਪਰੰਤ ਕਿਹਾ ਕਿ ਡਿਪੂ ਹੋਲਡਰ ਯੂਨੀਅਨ ਫੈਡਰੇਸ਼ਨ ਹਮੇਸ਼ਾ ਡਿਪੂ ਹੋਲਡਰਾਂ ਦੇ ਨਾਲ ਡੱਟ ਕੇ ਖੜੀ ਹੈ ਉਨ੍ਹਾਂ ਦੀਆਂ ਮੰਗਾਂ ਲਈ ਦਿਨ ਰਾਤ ਡੱਟ ਕੇ ਸੰਘਰਸ਼ ਕਰ ਰਹੀ। ਇਸ ਸਮੇਂ ਬਲਾਕ ਪ੍ਰਧਾਨ ਸੁਖਬੀਰ ਸਿੰਘ ਚੱਠਾ, ਸੁਖਵਿੰਦਰ ਕੌਰ ਸਰਪੰਚ ਨਾਨਕਪੁਰਾ, ਧੰਨਾ ਸਿੰਘ ਚੱਠਾ, ਸ਼ਹਿਰੀ ਪ੍ਰਧਾਨ ਸੁਖਵਿੰਦਰ ਸਿੰਘ ਭੋਲਾ, ਗੱਜਿਤ ਕੁਮਾਰ, ਧੂਰੀ ਬਲਾਕ ਤੋਂ ਭਰਪੂਰ ਸਿੰਘ ਬੇਨੜਾ, ਸਵਰਨ ਸਿੰਘ, ਸ਼ੇਰਪੁਰ ਤੋਂ ਪ੍ਰਧਾਨ ਅਜੈਬ ਸਿੰਘ, ਜਗਦੀਪ ਸਿੰਘ ਟਿੱਬਾ, ਅਮਰ ਸਿੰਘ ਕਾਤਰੋਂ, ਲੋਂਗੋਵਾਲ ਤੋਂ ਬਲਾਕ ਪ੍ਰਧਾਨ ਕਰਨੈਲ ਸਿੰਘ ਫੌਜੀ, ਗੁਰਮੇਲ ਸਿੰਘ, ਭਵਾਨੀਗੜ੍ਹ ਬਲਾਕ ਤੋਂ ਪ੍ਰਧਾਨ ਨਰਿੰਦਰ ਨਾਗਰਾ, ਮੁਕੇਸ਼ ਕੁਮਾਰ ਸਿੰਗਲਾ, ਜਗਤਾਰ ਸਿਘ ਘਰਾਚੋਂ, ਮੇਹਰ ਸਿੰਘ ਸਾਬਕਾ ਸਰਪੰਚ, ਨਰੇਸ਼ ਨਾਗਰਾ, ਲਹਿਰਾ ਬਲਾਕ ਤੋਂ ਸ਼ੰਭੂ ਗੋਇਲ, ਗੁਰਸੇਵਕ ਸਿੰਘ ਫੌਜੀ, ਮੇਜਰ ਸਿੰਘ ਭਟਾਲ, ਗੁਰਜੀਤ ਸਿੰਘ ਭਾਈ ਕੀ ਪਿਸੌਰ, ਹਰਵਿੰਦਰ ਸਿੰਘ, ਸੋਹਣ ਸਿੰਘ ਲੇਹਲ ਖੁਰਦ, ਰਘਬੀਰ ਸਿੰਘ ਸੇਖੂਵਾਸ ਸ਼ਿਵਜੀ ਰਾਮ ਭਟਾਲ, ਸੁਨਾਮ ਤੋਂ ਪਰਮਜੀਤ ਹਾਂਡਾ, ਸੰਸਾਰ ਸਿੰਘ ਭਰੂਰ ਆਦਿ ਤੋਂ ਭਾਰੀ ਗਿਣਤੀ ਵਿੱਚ ਡਿੱਪੂ ਹੋਲਡਰਾਂ ਨੇ ਭਾਗ ਲਿਆ।