- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਿਪੂ ਹੋਲਡਰਾਂ ਦਾ ਸੂਬਾ ਪੱਧਰੀ ਧਰਨਾ 5 ਅਕਤੂਬਰ ਨੂੰ

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਰਾਜਪੁਰਾ ਵਿਖੇ ਡਿਪੂ ਹੋਲਡਰ ਐਸੋਸੀਏਸ਼ਨ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਅਨਿਲ ਕੁਮਾਰ ਨੀਲਪੁਰ ਦੀ ਅਗਵਾਈ ’ਚ ਪੰਜ ਅਕਤੂਬਰ 2026 ਨੂੰ ਚੰਡੀਗੜ੍ਹ ਦੇ ਸੈਕਟਰ 39 ਸੀ ਅਨਾਜ ਭਵਨ ਵਿਖੇ ਡਾਇਰੈਕਟਰ ਦੇ ਦਫਤਰ ਦੇ ਮੂਹਰੇ ਪੰਜਾਬ ਪੱਧਰ ਦੀਆਂ ਡਿੱਪੂ ਹੋਲਡਰ ਐਸੋਸੀਏਸ਼ਨ ਵੱਲੋਂ ਮੰਗਾਂ ਸਬੰਧੀ ਦਿੱਤੇ ਜਾਣ ਵਾਲੇ ਰੋਸ ਧਰਨੇ ਦੀ ਲਾਮਬੰਦੀ ਸਬੰਧੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਧਾਨ ਅਨਿਲ ਕੁਮਾਰ ਨੀਲਪੁਰ ਨੇ ਦੱਸਿਆ ਕਿ ਪੰਜਾਬ ਸਰਕਾਰ ਡਿਪੂ ਹੋਲਡਰਾਂ ਦੀਆਂ ਮੰਗਾਂ ਨੂੰ ਲੰਮੇ ਸਮੇਂ ਤੋਂ ਲਟਕਾਉਂਦੀ ਆ ਰਹੀ ਹੈ ਅਤੇ ਹੁਣ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਦੇ ਦੌਰਾਨ ਵੀ ਡਿਪੂ ਹੋਲਡਰਾਂ ਦੀਆਂ ਮੰਗਾਂ ਜਿਉਂ ਦੀ ਤਿਉਂ ਖੜ੍ਹੀਆਂ ਹਨ। ਮੰਗਾਂ ਸਬੰਧੀ ਚਾਨਣਾ ਪਾਉਂਦਿਆਂ ਉਨ੍ਹਾਂ ਦੱਸਿਆ ਕਿ ਡਿਪੂ ਹੋਲਡਰਾਂ ਦੀ ਕਮਿਸ਼ਨ ’ਚ 200 ਰੁਪਏ ਵਾਧਾ ਕਰਨਾ, ਫਿੰਗਰ ਪ੍ਰਿੰਟ ਖਪਤਕਾਰ ਦਾ ਇੱਕ ਵਾਰ ਲੱਗਣਾ, ਪਹਿਲਾਂ ਦੀ ਤਰ੍ਹਾਂ ਚਾਰ ਫਿੰਗਰਾਂ ਦੀ ਥਾਂ ਇੱਕ ਫਿੰਗਰ ਲਾਗੂ ਕੀਤੀ ਜਾਵੇ, ਡਿਪੂ ਹੋਲਡਰ ਨੂੰ ਦੁਕਾਨ ਦਾ ਖਰਚਾ ਬਿਜਲੀ ਬਿੱਲ ਅਤੇ ਇੰਟਰਨੈਟ ਦਾ ਖਰਚਾ ਦਿੱਤਾ ਜਾਵੇ, ਲੇਬਰ ਖਰਚਾ ਦੇਣ, 2021- 22 ਦੌਰਾਨ ਰੱਦ ਕੀਤੇ ਗਏ ਡਿਪੂ ਬਹਾਲ ਕੀਤੇ ਜਾਣ, ਕਿੱਟਾਂ ਦੇ ਲੇਬਰ ਉਤਰਾਈ ਵਿੱਚ ਵਾਧਾ, ਮਸ਼ੀਨ ਤੇ ਕੰਡੇ ਜੋ ਖਰਾਬ ਹਨ ਨੂੰ ਤੁਰੰਤ ਠੀਕ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੰਗਾਂ ਦੇ ਸੰਬੰਧ ਦੇ ਵਿੱਚ ਪੰਜਾਬ ਪੱਧਰ ਤੋਂ ਡਿੱਪੂ ਹੋਲਡਰ ਐਸੋਸੀਏਸ਼ਨ ਦੇ ਵੱਲੋਂ 5 ਅਕਤੂਬਰ ਨੂੰ ਸੈਕਟਰ 39 ਅਨਾਜ ਭਵਨ ਚੰਡੀਗੜ੍ਹ ਵਿਖੇ ਸਿਰਾਂ ਨੂੰ ਟਰੈਕਟਰ ਦੇ ਦਫਤਰ ਦੇ ਮੂਹਰੇ ਰੋਸ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਬਲਾਕ ਪ੍ਰਧਾਨ ਨਵਨੀਤ ਕੁਮਾਰ ਰਾਜਪੁਰਾ, ਜਗਤ ਸਿੰਘ ਖਾਨਪੁਰ, ਸਾਧੂ ਸਿੰਘ ਖੇੜੀ ਗੁਰਨਾ, ਗੁਰਮੁਖ ਸਿੰਘ ਮੋਹੀ ਕਲਾਂ, ਤਰਲੋਕ ਸਿੰਘ ਪੁਲਿਖਣੀ, ਹਰਚਰਨ ਸਿੰਘ ਅਲੂਣਾ, ਕਰਮਜੀਤ ਸਿੰਘ ਤਖਤੂਮਾਜਰਾ, ਕ੍ਰਿਸ਼ਨ ਕੁਮਾਰ ਰਾਜਪੁਰਾ, ਗੁਰਵਿੰਦਰ ਸਿੰਘ ਧਮੋਲੀ, ਮਲਕੀਤ ਸਿੰਘ ਖਡੋਲੀ ਸਮੇਤ ਹੋਰ ਹਾਜ਼ਰ ਸਨ।