- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੋਕ ਹਿਤ ਸੰਸਥਾ ਵੱਲੋਂ ਲਗਾਏ ਕੈਂਪ ਦੌਰਾਨ 110 ਬੱਚਿਆਂ ਦਾ ਦੰਦਾਂ ਦਾ ਚੈਕਅੱਪ ਕੈਂਪ

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਰਾਜਪੁਰਾ ਲੋਕ ਹਿੱਤ ਸੰਸਥਾ ਰਜਿਸਟਰਡ ਦੇ ਪ੍ਰਧਾਨ ਐਡਵੋਕੇਟ ਸੰਜੇ ਗਰਗ ਦੀ ਅਗਵਾਈ ਹੇਠ ਐਲੀਮੈਂਟਰੀ ਸਕੂਲ ਬਨਵਾੜੀ ਵਿਚ ਬੱਚਿਆਂ ਦੇ ਦੰਦਾਂ ਦਾ ਚੈਕਅੱਪ ਕੈਂਪ ਲਗਾਇਆ ਗਿਆ। ਸੰਸਥਾ ਦੇ ਰਸਾਲੇ ਦੇ ਸੰਪਾਦਕ ਜਗਦੀਸ਼ ਹਿਤਾਸ਼ੀ ਨੇ ਕਿਹਾ ਕਿ ਲੋਕ ਹਿੱਤ ਸੰਸਥਾ ਅੱਜ 34 ਸਾਲਾਂ ਤੋਂ ਸਮਾਜ ਭਲਾਈ ਦੇ ਕੰਮ ਕਰ ਰਹੀ ਹੈ ਅਤੇ ਇਹ ਕਾਰਜ ਭਵਿੱਖ ਵਿਚ ਵੀ ਜਾਰੀ ਰਹੇਗਾ। ਦੰਦਾਂ ਦੇ ਮਾਹਿਰ ਡਾ. ਨਵਦੀਪ ਵਾਲੀਆ ਨੇ ਆਪਣੀ ਟੀਮ ਸਮੇਤ 110 ਬੱਚਿਆਂ ਦੇ ਦੰਦਾਂ ਦੀ ਜਾਂਚ ਕੀਤੀ ਅਤੇ ਹਰੇਕ ਬੱਚੇ ਨੂੰ ਕੋਲਗੇਟ ਤੇ ਬੁਰਸ਼ ਦਿੱਤਾ | ਉਨ੍ਹਾਂ ਬੱਚਿਆਂ ਨੂੰ ਦੰਦਾਂ ਦੀ ਸਫ਼ਾਈ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਆਪਣੇ ਦੰਦਾਂ ਨੂੰ ਸਾਫ਼ ਰੱਖਣ ਲਈ ਕੁਝ ਨੁਕਤੇ ਦੱਸੇ | ਇਸ ਸਮਾਗਮ ਦੇ ਮੁੱਖ ਮਹਿਮਾਨ ਐਡਵੋਕੇਟ ਬਿਕਰਮ ਜੀਤ ਪਾਸੀ ਸਪੋਕਸ ਪਰਸਨ ਆਮ ਆਦਮੀ ਪਾਰਟੀ ਪੰਜਾਬ ਗੈਸਟ ਆਫ਼ ਆਨਰ ਐਡਵੋਕੇਟ ਇਕਬਾਲ ਸਿੰਘ ਕੰਬੋਜ ਪ੍ਰਧਾਨ ਬਾਰ ਐਸੋਸੀਏਸ਼ਨ ਰਾਜਪੁਰਾ ਵਿਸ਼ੇਸ਼ ਮਹਿਮਾਨ ਐਡਵੋਕੇਟ ਰਾਕੇਸ਼ ਮਹਿਤਾ ਸਾਬਕਾ ਪ੍ਰਧਾਨ ਬਾਰ ਐਸੋਸੀਏਸ਼ਨ ਨੇ ਸੰਸਥਾ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਕ੍ਰਿਸ਼ਨ ਕੁਮਾਰ ਟੇਲਰ, ਦਿਨੇਸ਼ ਕੁਮਾਰ ਠੇਕੇਦਾਰ, ਰਾਕੇਸ਼ ਕੁਮਾਰ ਲਵਲੀ, ਐਡਵੋਕੇਟ ਸੁੱਚਾ ਸਿੰਘ, ਬੀਡੀ ਸ਼ੰਟੀ, ਲਲਿਤ ਕੁਮਾਰ ਫਾਈਨ, ਵਿੱਕੀ ਚਾਵਲਾ ਤੋਂ ਇਲਾਵਾ ਹੋਰ ਵੀ ਕਈ ਮੈਂਬਰ ਹਾਜ਼ਰ ਸਨ।