- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫਾਰਮੇਸੀ ਅਫਸਰਾਂ ਦੀਆਂ ਖਾਲੀ ਪੋਸਟਾਂ ਭਰਨ ਦੀ ਮੰਗ

ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ, ਨਾਭਾ : ਸਿਵਲ ਹਸਪਤਾਲ ਨਾਭਾ ਵਿਖੇ ਪੰਜਾਬ ਰਾਜ ਫਾਰਮੇਸੀ ਆਫਿਸਰਜ਼ ਐਸੋਸੀਏਸ਼ਨ ਵੱਲੋਂ ਕੌਮਾਂਤਰੀ ਫਾਰਮਾਸਿਸਟ ਦਿਵਸ ਮਨਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਸਿਮਰਨ ਸਿੰਗਲਾ ਨੇ ਕੀਤੀ। ਇਸ ਮੌਕੇ ਐਸੋਸੀਏਸ਼ਨ ਦੇ ਜ਼ਿਲ੍ਹਾ ਜੁਆਇੰਟ ਸਕੱਤਰ ਮੁਹੰਮਦ ਸਾਹਿਲ ਨੇ ਦੱਸਿਆ ਕਿ ਫਾਰਮਾਸਿਸਟਾਂ ਨੂੰ ਕੌਮਾਂਤਰੀ ਪੱਧਰ ’ਤੇ ਪਛਾਣ ਦਿਵਾਉਣ ਲਈ ਇੰਟਰਨੈਸ਼ਨਲ ਫਾਰਮਾਸਿਊਟੀਕਲ ਫੈਡਰੇਸ਼ਨ ਵੱਲੋਂ 2009 ਵਿਚ ਇਸਤਾਂਬੁਲ, ਤੁਰਕੀ ਵਿਖੇ ਮੀਟਿੰਗ ਕੀਤੀ ਗਈ ਸੀ। ਸਮਾਗਮ ਵਿਚ ਵਿਸ਼ੇਸ਼ ਤੌਰ ’ਤੇ ਸੀਨੀਅਰ ਮੈਡੀਕਲ ਅਫਸਰ ਡਾ. ਵੀਨੂ ਗੋਇਲ, ਜਥੇਬੰਦੀ ਦੇ ਸਾਬਕਾ ਸੂਬਾ ਪ੍ਰਧਾਨ ਨਰਿੰਦਰ ਮੋਹਣ ਸ਼ਰਮਾ ਤੇ ਸੇਵਾਮੁਕਤ ਸੀਨੀਅਰ ਫਾਰਮੇਸੀ ਅਫਸਰ ਮਹੇਸ਼ ਕੁਮਾਰ ਨੇ ਸ਼ਿਰਕਤ ਕੀਤੀ। ਡਾ. ਵੀਨੂ ਗੋਇਲ ਨੇ ਸਮੂਹ ਫਾਰਮਾਸਿਸਟਾਂ ਨੂੰ ਦਿਵਸ ਦੀ ਵਧਾਈ ਦਿੰਦਿਆਂ ਸਿਹਤ ਸੇਵਾਵਾਂ ਵਿਚ ਫਾਰਮਾਸਿਸਟਾਂ ਦੀ ਭੂਮਿਕਾ ਨੂੰ ਮਹੱਤਵਪੂਰਨ ਦੱਸਿਆ।