- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਿਸਾਨੀ ਮੰਗਾਂ ਸਬੰਧੀ ਮਾਰਕੀਟ ਕਮੇਟੀ ਸਕੱਤਰ ਨੂੰ ਸੌਂਪਿਆ ਮੰਗ ਪੱਤਰ

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਭਾਰਤ ਦੇ ਕੌਮੀ ਪ੍ਰਧਾਨ ਮਨਜੀਤ ਸਿੰਘ ਘੁਮਾਣਾ ਤੇ ਪੰਜਾਬ ਪ੍ਰਧਾਨ ਨਿਰਮਲ ਸਿੰਘ ਸੇਖਣਮਾਜਰਾ ਹਲਕਾ ਇੰਚਾਰਜ ਅਕਾਲੀ ਦਲ ਵਾਰਿਸ ਪੰਜਾਬ ਰਾਜਪੁਰਾ ਵੱਲੋਂ ਮਾਰਕੀਟ ਕਮੇਟੀ ਰਾਜਪੁਰਾ ਦੇ ਸਕੱਤਰ ਅਮਿਤ ਕੁਮਾਰ ਨੂੰ ਜਥੇਬੰਦੀ ਵੱਲੋਂ ਮੰਗ ਪੱਤਰ ਦਿੱਤਾ ਗਿਆ। ਜਿਸ ਵਿਚ ਜਥੇਬੰਦੀ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਜੋ ਮਾਰਕੀਟ ਕਮੇਟੀ ਰਾਜਪੁਰਾ ਅਧੀਨ ਆਉਂਦੀਆਂ ਮੰਡੀਆਂ ਹਨ ਉਨ੍ਹਾਂ ਦਾ ਕੋਟਾ ਤੇ ਜੀਰੀ ਖਰੀਦ ਦਾ ਸਮਾਂ ਵਧਾਇਆ ਜਾਵੇ ਕਿਉਂਕਿ ਕਿਸਾਨਾਂ ਦੀ 15 ਤੋਂ 20 ਫੀਸਦੀ ਫਸਲ ਹਾਲੇ ਵੀ ਖੇਤਾਂ ਵਿਚ ਖੜ੍ਹੀ ਹੈ। ਕਿਸਾਨ ਆਪਣੀ ਰਹਿੰਦੀ ਫਸਲ ਨੂੰ ਸਰਕਾਰੀ ਰੇਟ ਤੇ ਵੇਚਿਆ ਜਾ ਸਕੇ ਅਤੇ ਜੋ ਮਾਰਕੀਟ ਕਮੇਟੀ ਰਾਜਪਰਾ ਤੇ ਆੜ੍ਹਤੀਆਂ ਵੱਲੋਂ ਕਿਸਾਨਾਂ ਦੀ ਜੀਰੀ ਖਰੀਦਣ ਤੋਂ ਇਹ ਕਹਿ ਕੇ ਨਾ ਕੀਤੀ ਜਾ ਰਹੀ ਹੈ ਕਿ ਇਸ ਵਾਰ ਸੀਜ਼ਨ 2026 ਦਾ ਸਰਕਾਰ ਵੱਲੋਂ ਜੀਰੀ ਦੀ ਫਸਲ ਖਰੀਦਣ ਦਾ ਟੀਚਾ ਮਿਲਿਆ ਸੀ ਉਹ ਪੂਰਾ ਹੋ ਚੁੱਕਿਆ ਹੈ ਜਿਸ ਕਾਰਨ ਰਾਜਪੁਰਾ ਮਾਰਕੀਟ ਕਮੇਟੀ ਅਧੀਨ ਆਉਂਦੀ ਮੰਡੀਆਂ ਬੰਦ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਵੱਲੋ ਮੰਗ ਪੱਤਰ ਰਾਹੀਂ ਡੀਸੀ ਸਾਹਿਬ ਪਟਿਆਲਾ, ਐੱਸਡੀਐੱਮ ਰਾਜਪੁਰਾ ਅਤੇ ਮਾਰਕੀਟ ਕਮੇਟੀ ਸੈਕਟਰੀ ਰਾਜਪੁਰਾ ਨੂੰ ਅਪੀਲ ਕੀਤੀ ਹੈ ਕਿ ਹਾਲੇ ਕਿਸਾਨਾਂ ਦੀ ਜੀਰੀ ਦੀ ਫਸਲ ਖੇਤਾਂ ਵਿਚ 15 ਤੋਂ 20 ਫੀਸਦੀ ਖੜ੍ਹੀ ਹੈ ਇਸ ਕਰਕੇ ਜੀਰੀ ਦੀ ਖਰੀਦ ਦਾ ਸੀਜਨ 2026 ਦਾ ਟੀਚਾ ਹੋਰ ਵਧਾਇਆ ਜਾਵੇ। ਇਸ ਮੌਕੇ ਗੁਰਦੇਵ ਸਿੰਘ ਸਲਾਹਕਾਰ ਸੁਰਿੰਦਰ ਸਿੰਘ ਹਾਜ਼ਰ ਸਨ।