ਬੰਦ ਬੱਸਾਂ ਚਲਾਉਣ ਤੇ ਸੜਕਾਂ ਅਪਗਰੇਡ ਕਰਵਾਉਣ ਸਬੰਧੀ ਵਫ਼ਦ ਚੀਮਾ ਨੂੰ ਮਿਲਿਆ ਬੰਦ ਬੱਸਾਂ ਚਲਾਉਣ ਅਤੇ ਸੜ੍ਹਕਾਂ ਅਪਗਰੇਡ ਕਰਵਾਉਣ ਸਬੰਧੀ ਵਫ਼ਦ ਚੀਮਾਂ ਨੂੰ ਮਿਲਿਆ
Publish Date: Wed, 25 Nov 2026 03:40 PM (IST)
Updated Date: Thu, 26 Nov 2026 04:01 AM (IST)
ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਪਿਛਲੇ ਲੰਮੇ ਸਮੇ ਤੋਂ ਇੱਥੋਂ ਵੱਖ-ਵੱਖ ਸ਼ਹਿਰਾਂ ਨੂੰ ਜਾਂਦਿਆਂ ਬੱਸਾਂ ਦੇ ਰੂਟ ਚਲਾਉਣ ਅਤੇ ਜਾਖਲ-ਲੁਧਿਆਣਾ ਰੇਲਵੇ ਸੈਕਸ਼ਨ ‘ਤੇ ਯਾਤਰੀਆਂ ਗੱਡੀਆਂ ਬੰਦ ਹੋਣ ਕਰ ਕੇ ਵਿਸ਼ੇਸ਼ ਬੱਸ ਰੂਟ ਚਲਾਉਣ ਦੇ ਮਾਮਲੇ ਨੂੰ ਲੈ ਕੇ ਵੱਖ-ਵੱਖ ਪੰਚਾਇਤਾਂ ਵੱਲੋਂ ਡਾ. ਦੇਵ ਰਾਜ ਡੀਏਵੀ ਪਬਲਿਕ ਸਕੂਲ ਖਾਈ, ਲਹਿਰਾਗਾਗਾ ਦੇ ਐਮਡੀ ਪ੍ਰਵੀਨ ਖੋਖਰ ਅਤੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਸੀਨੀਅਰ ਐਡਵੋਕੇਟ ਅਨਿਰੁੱਧ ਕੋਸ਼ਲ ਦੀ ਅਗੁਵਾਈ ਵਿੱਚ ਪੰਜਾਬ ਦੇ ਵਿੱਤ ਅਤੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾਂ ਨੂੰ ਪੰਜਾਬ ਭਵਨ ਵਿੱਚ ਮਿਲਿਆ। ਵਫ਼ਦ ਨੇ ਜਿੱਥੇ ਮੰਤਰੀ ਦਾ ਧਿਆਨ ਜਾਖਲ ਤੋਂ ਲੁਧਿਆਣਾ ਵਾਇਆ ਲਹਿਰਾਗਾਗਾ-ਖੋਖਰ-ਛਾਜ਼ਲੀ-ਸੁਨਾਮ ਨਵੇਂ ਬੱਸ ਰੂਟ ਚਲਾਉਣ ਦੀ ਮੰਗ ਕੀਤੀ, ਉੱਥੇ ਇਸ ਰੂਟ ‘ਤੇ ਬੰਦ ਪਏ ਰੂਟਾਂ ਨੂੰ ਬਹਾਲ ਕਰਨ ਦੀ ਵੀ ਮੰਗ ਕੀਤੀ। ਉਨਾਂ ਇਹ ਵੀ ਦੱਸਿਆ ਕਿ ਚੰਡੀਗੜ੍ਹ ਡਿੱਪੂ ਦੇ ਵੀ ਲਹਿਰਾਗਾਗਾ ਤੱਕ ਰੂਟ ਬੰਦ ਪਏ ਹਨ ਜਿਹੜੇ ਕਿ ਪਹਿਲ ਦੇ ਆਧਾਰ ‘ਤੇ ਚਲਾਏ ਜਾਣ । ਵਫ਼ਦ ਨੇ ਟਰਾਂਸਪੋਰਟ ਮੰਤਰੀ ਤੋਂ ਪੀ.ਆਰ.ਟੀ.ਸੀ. ਅਤੇ ਪੰਜਾਬ ਰੋਡਵੇਜ਼ ਦੇ ਲੁਧਿਆਣਾ-ਹਿਸਾਰ, ਜਾਖਲ-ਜੰਮੂ, ਲਹਿਰਾਗਾਗਾ-ਬਠਿੰਡਾ, ਲਹਿਰਾ ਤੋਂ ਸ਼ਿਮਲਾ ਆਦਿ ਨਵੇਂ ਬੱਸ ਰੂਟ ਚਲਾਉਣ ਤੋਂ ਇਲਾਵਾ ਲਹਿਰਾ-ਸੁਨਾਮ ਬੱਸ ਸਰਵਿਸ ਦੇ ਕੁੱਝ ਰੂਟ ਪਿੰਡ ਗੋਬਿੰਦਗੜ੍ਹ ਖੋਖਰ ਵਿਚਕਾਰ ਦੀ ਕਰਨ ਦੀ ਵੀ ਮੰਗ ਕੀਤੀ। ਟਰਾਂਸਪੋਰਟ ਮੰਤਰੀ ਨੇ ਵਫ਼ਦ ਦੀ ਤੁਰੰਤ ਪੀਆਰਟੀਸੀ ਦੇ ਟਰਾਂਸਪੋਰਟ ਸੈਕਟਰੀ ਵਰੂਣ ਰੂਜਮ ਨਾਲ ਮੀਟਿੰਗ ਕਰਵਾ ਕੇ ਤੁਰੰਤ ਐਕਸ਼ਨ ਲੈਣ ਲਈ ਕਿਹਾ। ਵਫ਼ਦ ਨੇ ਖੋਖਰ ਤੋਂ ਅੜਕਵਾਸ ਸੜਕ ਨੂੰ ਅਪਗਰੇਡ ਕਰਨ ਦੇ ਨਾਲ-ਨਾਲ ਖੋਖਰ ਖੁਰਦ ਤੋਂ ਛਾਲਾ ਤੱਕ ਅਪਗਰੇਡ ਹੋਈ ਸੜਕ ‘ਤੇ ਤੁਰੰਤ ਕੰਮ ਚਲਾਉਣ ਦੀ ਮੰਗ ਵੀ ਕੀਤੀ ਜਿਸ ‘ਤੇ ਮੰਤਰੀ ਸਾਹਿਬ ਨੇ ਯਕੀਨ ਦਿਵਾਇਆ ਕਿ ਉਹ ਛੇਤੀ ਹੀ ਇਸ ਸੜਕ ਦਾ ਕੰਮ ਚਾਲੂ ਕਰਵਾ ਦੇਣਗੇ ਅਤੇ ਖੋਖਰ ਤੋਂ ਅੜਕਵਾਸ ਸੜਕ ਨੂੰ ਪਹਿਲ ਦੇ ਆਧਾਰ ‘ਤੇ ਅਪਗਰੇਡ ਕਰਵਾ ਕੇ ਇਨ੍ਹਾਂ ਪਿੰਡਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨਗੇ।