ਲਾਪਤਾ ਨੌਜਵਾਨ ਦੀ ਲਾਸ਼ ਭਾਖੜਾ ਨਹਿਰ ’ਚੋਂ ਬਰਾਮਦ
ਲਾਪਤਾ ਨੋਜਵਾਨ ਦੀ ਲਾਸ਼ ਭਾਖੜਾ ਨਹਿਰ ’ਚੋਂ ਬਰਾਮਦ
Publish Date: Mon, 30 Mar 2026 05:05 PM (IST)
Updated Date: Mon, 30 Mar 2026 05:06 PM (IST)
ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ ਸਮਾਣਾ : ਸ਼ਨਿੱਚਰਵਾਰ ਨੂੰ ਲਾਪਤਾ ਹੋਏ ਨੌਜਵਾਨ ਦੀ ਲਾਸ਼ ਨਰਵਾਣਾ ਨੇੜਿਓ ਭਾਖੜਾ ਨਹਿਰ ’ਚੋਂ ਬਰਾਮਦ ਹੋਣ ’ਤੇ ਘੱਗਾ ਪੁਲਸ ਵੱਲੋਂ ਪੋਸਟਮਾਰਟਮ ਲਈ ਸਿਵਲ ਹਸਪਤਾਲ ਲਿਆਂਦਾ ਗਿਆ। ਮਾਮਲੇ ਦੇ ਜਾਂਚ ਅਧਿਕਾਰੀ ਰਵਨੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਹਰਦੀਪ ਸਿੰਘ (26) ਦੀ ਭੈਣ ਸੋਨੀਆ ਵੱਲੋਂ ਦਰਜ ਕਰਵਾਏ ਬਿਆਨ ਅਨੁਸਾਰ ਉਸ ਦਾ ਭਰਾ ਪਿੰਡ ਚੁਪਕੀ ਵਿਖੇ ਦਾਦੀ ਕੋਲ ਰਹਿੰਦਾ ਸੀ, ਉਹ ਕਾਫੀ ਸਮੇਂ ਤੋਂ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਚੱਲ ਰਿਹਾ ਸੀ। 28 ਮਾਰਚ ਨੂੰ ਉਹ ਬਿਨਾ ਦੱਸੇ ਘਰੋਂ ਚੱਲਾ ਗਿਆ। ਜਿਸ ਦੀ ਕਾਫੀ ਭਾਲ ਕਰਨ ਤੇ ਉਸ ਦੀ ਲਾਸ਼ ਨਰਵਾਣਾ ਨੇੜਿਓ ਭਾਖੜਾ ਨਹਿਰ ’ਚੋਂ ਬਰਾਮਦ ਹੋਈ। ਅਧਿਕਾਰੀ ਅਨੁਸਾਰ ਦਰਜ ਬਿਆਨਾਂ ਦੇ ਅਧਾਰ ਤੇ ਬੀ.ਐਨ.ਐਸ ਦੀ ਧਾਰਾ 194 ਤਹਿਤ ਕਾਰਵਾਈ ਕਰਦੇ ਹੋਏ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾ ਹਵਾਲੇ ਕਰ ਦਿੱਤੀ।